FIFA World Cup 2024: ਭਾਰਤ ਨਾਲ ਹੋਈ ਸਭ ਤੋਂ ਵੱਡੀ ਧੋਖਾਧੜੀ, ਟੁੱਟ ਗਿਆ ਫੁੱਟਬਾਲ ਚੈਂਪੀਅਨ ਬਣਨ ਦਾ ਸੁਪਨਾ
Published : Jun 12, 2024, 10:14 am IST
Updated : Jun 12, 2024, 10:14 am IST
SHARE ARTICLE
India lost in FIFA World Cup 2024 News in punjabi
India lost in FIFA World Cup 2024 News in punjabi

FIFA World Cup 2024: ਕਤਰ ਨੇ ਮੁਕਾਬਲਾ ਬਰਾਬਰ ਕਰਨ ਲਈ ਇੱਕ ਵਿਵਾਦਪੂਰਨ ਗੋਲ ਕੀਤਾ ਜਿਸ ਤੋਂ ਬਾਅਦ ਭਾਰਤ ਉਸ ਵਿਵਾਦਿਤ ਗੋਲ ਤੋਂ ਉਭਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ

India lost in FIFA World Cup 2024 News in punjabi : ਫੁੱਟਬਾਲ, ਇੱਕ ਅਜਿਹਾ ਖੇਡ ਜੋ ਕਿ ਜ਼ਿਆਦਾਤਰ ਦੁਨੀਆਂ ਭਰ 'ਚ ਖੇਡਿਆ ਜਾਂਦਾ ਹੈ ਭਾਰਤ ਵਿੱਚ ਵੀ ਇਸ ਖੇਡ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਸਾਲ ਦਰ ਸਾਲ ਕ੍ਰਿਕੇਟ ਦੇ ਕਈ ਵਿਸ਼ਵ ਕੱਪ ਆਉਂਦੇ ਹਨ ਤੇ ਭਾਰਤ ਦਾ ਸਮਰਥਨ ਕਰਨ ਲਈ ਪੂਰਾ ਦੇਸ਼ ਇੱਕਜੁਟ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਭਾਰਤ ਦੇ ਲੋਕ  ਫੁੱਟਬਾਲ ਲਈ ਅਜਿਹਾ ਹੀ ਕੁਝ ਸੋਚਦੇ ਹਨ। ਦਹਾਕਿਆਂ ਤੋਂ ਭਾਰਤੀ ਇਸ ਸੁਪਨੇ ਤੋਂ ਵਾਂਝੇ ਰਹੇ ਹਨ ਕਿ ਭਾਰਤ ਦੀ ਫੁੱਟਬਾਲ ਦੀ ਟੀਮ FIFA ਵਰਲਡ ਕੱਪ ਖੇਡੇ ਪਰ ਅਫਸੋਸ ਇਹ ਸੁਪਨਾ ਹਰ ਵਾਰ ਟੁੱਟਦਾ ਹੀ ਨਜ਼ਰ ਆਉਂਦਾ ਹੈ।  

ਇਹ ਵੀ ਪੜ੍ਹੋ: 30 Tibetan places News: ਚੀਨ ਤੋਂ ‘ਬਦਲਾ ਲੈਣ ਭਾਰਤ ਬਦਲੇਗਾ 30 ਤਿਬਤੀ ਥਾਵਾਂ ਦੇ ਨਾਂ

ਭਾਰਤ ਦੇ ਦਿੱਗਜ਼ ਫੁੱਟਬਾਲਰ ਸੁਨੀਲ ਛੇਤ੍ਰੀ ਦੇ ਸਨਿਆਸ ਲੈਣ ਤੋਂ ਬਾਅਦ ਮੰਨੋ ਭਾਰਤੀ ਫੁੱਟਬਾਲ ਟੀਮ ਦੇ ਪ੍ਰਸ਼ੰਸਕਾਂ ਦੇ ਉਹ ਆਖਰੀ ਉਮੀਦ ਵੀ ਛੱਡ ਦਿੱਤੀ ਸੀ। ਪਰ ਫਿਰ ਭਾਰਤ ਦੀ ਨੌਜਵਾਨ ਫੁੱਟਬਾਲ ਟੀਮ ਨੇ ਕਰੋੜਾਂ ਭਾਰਤੀਆਂ ਦੇ ਸੁਪਨਿਆਂ ਨੂੰ ਆਪਣੇ ਮੋਢਿਆਂ 'ਤੇ ਧਰ ਕੇ ਉਹ ਮੈਚ ਖੇਡਿਆ ਜਿਹੜਾ ਕਿ FIFA ਵਰਲਡ ਕੱਪ 2026 ਦੇ ਲਈ ਕੁਆਲੀਫਾਈ ਕਰਨ ਦੀ ਮੁਹਿੰਮ 'ਚ ਉਨ੍ਹਾਂ ਨੂੰ ਜਿਉਂਦਾ ਰੱਖਦਾ। 

ਮੈਚ ਸੀ FIFA ਦੀ 34ਵੀਂ ਰੈਂਕ 'ਤੇ ਬੈਠੀ ਕਤਰ ਤੇ FIFA ਦੀ 121ਵੀਂ ਰੈਂਕ ਵਾਲੀ ਟੀਮ ਭਾਰਤ ਵਿਚਕਾਰ। ਇਹ ਮੈਚ ਦੋਹਾ ਦੇ ਜੱਸਿਮ ਬਿਨ ਹਮਦ ਸਟੇਡੀਅਮ ਵਿੱਚ ਮੰਗਲਵਾਰ ਨੂੰ ਖੇਡਿਆ ਗਿਆ ਸੀ ਪਰ ਇਸ ਦੌਰਾਨ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ। ਮੇਜ਼ਬਾਨ ਟੀਮ ਕਤਰ ਨੇ ਮੁਕਾਬਲਾ ਬਰਾਬਰ ਕਰਨ ਲਈ ਇੱਕ ਵਿਵਾਦਪੂਰਨ ਗੋਲ ਕੀਤਾ ਜਿਸ ਤੋਂ ਬਾਅਦ ਭਾਰਤ ਉਸ ਵਿਵਾਦਿਤ ਗੋਲ ਤੋਂ ਉਭਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ, ਅਤੇ 1-2 ਦੀ ਹਾਰ ਨਾਲ ਭਾਰਤ ਦਾ ਵਿਸ਼ਵ ਕੱਪ ਖੇਡਣ ਦਾ ਸੁਪਨਾ ਵੀ ਟੁੱਟ ਗਿਆ। 

ਇਹ ਵੀ ਪੜ੍ਹੋ: MLA Kulbir Zira News: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ 'ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਕੀਤਾ ਦਰਜ  

ਲਲੀਅਨਜ਼ੁਆਲਾ ਛਾਂਗਟੇ ਨੇ ਮੁਕਾਬਲੇ ਦੇ 37ਵੇਂ ਮਿੰਟ ਵਿੱਚ ਭਾਰਤ ਨੂੰ ਯੋਗ ਬੜ੍ਹਤ ਦਿਵਾਈ ਅਤੇ ਸੁਨੀਲ ਛੇਤਰੀ ਦੇ ਸੰਨਿਆਸ ਤੋਂ ਬਾਅਦ ਆਪਣੇ ਪਹਿਲੇ ਮੈਚ ਵਿੱਚ ਵੱਡੀ ਜਿੱਤ ਦਰਜ ਕਰਨ ਦੀ ਕਗਾਰ 'ਤੇ ਖੜ੍ਹੀ ਸੀ, ਪਰ ਵਿਵਾਦ ਤੋਂ ਬਾਅਦ ਗੁਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਵਾਲੀ ਟੀਮ ਆਪਣਾ ਮਨੋਬਲ ਖੋਹ ਬੈਠੀ। 

ਦਰਅਸਲ ਵਿਵਾਦ ਮੈਚ ਦੇ 73ਵੇਂ ਮਿੰਟ ਵਿੱਚ ਹੋਇਆ ਜਦੋਂ ਗੇਂਦ ਸਪੱਸ਼ਟ ਤੌਰ 'ਤੇ ਮੈਦਾਨ ਤੋਂ ਬਾਹਰ ਹੋ ਗਈ ਸੀ ਪਰ ਕਤਰ ਨੇ ਬਾਹਰੋਂ ਗੇਂਦ ਖਿੱਚ ਕੇ ਗੋਲ ਕਰ ਸਕੋਰ ਬਰਾਬਰ ਕਰ ਦਿੱਤਾ। ਅਲ-ਹਾਸ਼ਮੀ ਨੇ ਫੁੱਟਬਾਲ ਨੂੰ ਮੈਦਾਨ ਦੇ ਬਾਹਰ ਤੋਂ ਖਿਚਿਆ ਅਤੇ ਅਯਮਨ ਨੇ ਇਸ ਨੂੰ ਗੋਲ ਕਰਨ ਲਈ ਟੈਪ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਤਰ ਦੇ ਖਿਡਾਰੀ ਇਸ ਦਾ ਜਸ਼ਨ ਮਨਾਉਣ ਲੱਗ ਗਏ, ਦੂਜੇ ਪਾਸੇ ਭਾਰਤੀ ਖਿਡਾਰੀਆਂ ਨੇ ਸਖ਼ਤ ਵਿਰੋਧ ਵੀ ਕੀਤਾ। ਸੰਧੂ ਨੇ ਲਾਈਨ ਰੈਫਰੀ ਨੂੰ ਦੱਸਿਆ ਵੀ ਕਿ ਗੇਂਦ ਖੇਡ ਤੋਂ ਬਾਹਰ ਸੀ ਪਰ ਕਿਸੇ ਵੀ ਮੈਚ ਅਧਿਕਾਰੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਭਾਰਤ ਕੋਲ VAR ਦਾ ਕੋਈ ਵਿਕਲਪ ਮੌਜੂਦ ਨਹੀਂ ਸੀ ਜਿਸ ਕਰਕੇ ਭਾਰਤ ਨੂੰ ਰੈਫਰੀ ਦੇ ਬੇਇਨਸਾਫ਼ੀ ਫੈਸਲੇ ਨੂੰ ਮੰਨਣਾ ਪਿਆ। ਇਸਦੇ ਨਾਲ ਹੀ ਭਾਰਤ ਦਾ FIFA ਵਰਲਡ ਕੱਪ ਖੇਡਣ ਦਾ ਸੁਪਨਾ ਟੁੱਟ ਗਿਆ।

(For more Punjabi news apart from India lost in FIFA World Cup 2024 News in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement