
ਭਾਰਤੀ ਟੀਮ ਇਸ ਸਮੇਂ ਇੰਗਲੈਂਡ ਦੌਰੇ 'ਤੇ ਹੈ। ਇਸ ਸਾਲ ਦਸੰਬਰ ਮਹੀਨੇ ਵਿਚ ਭਾਰਤੀ ਟੀਮ ਆਸਟ੍ਰੇਲੀਆ ਵਿਰੁਧ ਵੀ ਲੜੀ ਖੇਡੇਗੀ। ਲੜੀ ਸ਼ੁਰੂ ਹੋਣ ਤੋਂ ਪਹਿਲਾਂ ...
ਨਵੀਂ ਦਿੱਲੀ, ਭਾਰਤੀ ਟੀਮ ਇਸ ਸਮੇਂ ਇੰਗਲੈਂਡ ਦੌਰੇ 'ਤੇ ਹੈ। ਇਸ ਸਾਲ ਦਸੰਬਰ ਮਹੀਨੇ ਵਿਚ ਭਾਰਤੀ ਟੀਮ ਆਸਟ੍ਰੇਲੀਆ ਵਿਰੁਧ ਵੀ ਲੜੀ ਖੇਡੇਗੀ। ਲੜੀ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਨੇ ਹੁਣੇ ਤੋਂ ਹੀ ਮਾਇੰਡ ਗੇਮ ਸ਼ੁਰੂ ਕਰ ਦਿਤਾ ਹੈ। ਆਸਟ੍ਰੇਲੀਆਈ ਗੇਂਦਬਾਜ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਖੁਲ੍ਹੇਆਮ ਚੁਣੌਤੀ ਦੇ ਦਿਤੀ ਹੈ। ਆਸਟ੍ਰੇਲੀਆ ਦੇ ਮੌਜੂਦਾ ਤੇਜ ਗੇਂਦਬਾਜ ਪੈਟ ਕੁਮਿੰਸ ਨੇ ਕਿਹਾ ਹੈ ਕਿ ਮੇਰੀ ਸਮਝ ਵਿਚ ਵਿਰਾਟ ਕੋਹਲੀ ਇਸ ਲੜੀ ਵਿਚ ਇਕ ਵੀ ਸੈਂਕੜਾ ਨਹੀਂ ਲਗਾ ਸਕੇਗਾ। ਇੰਨਾ ਹੀ ਨਹੀਂ ਕੁਮਿੰਸ ਨੇ ਭਵਿੱਖਵਾਣੀ ਕੀਤੀ ਕਿ ਇਸ ਲੜੀ ਵਿਚ ਆਸਟ੍ਰੇਲੀਆਈ ਟੀਮ ਭਾਰਤੀ ਟੀਮ ਨੂੰ ਜ਼ਰੂਰ ਹਰਾਏਗੀ।
ਉਥੇ ਹੀ ਆਸਟ੍ਰੇਲੀਆ ਦੇ ਮਹਾਨ ਗੇਂਦਬਾਜ ਗਲੇਨ ਮੈਗਰਾਥ ਨੇ ਵੀ ਵਿਰਾਟ ਕੋਹਲੀ ਸਬੰਧੀ ਟਿੱਪਣੀ ਕੀਤੀ ਹੈ। ਮੈਗਰਾਥ ਨੇ ਕਿਹਾ ਹੈ ਕਿ ਇਸ ਲੜੀ ਨੂੰ ਬਚਾ ਸਕਣਾ ਵਿਰਾਟ ਕੋਹਲੀ ਲਈ ਇੰਨਾ ਆਸਾਨ ਨਹੀਂ ਹੈ। ਗਲੈਨ ਮੈਗਰਾਥ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੁਕਾਬਲੇ ਦੌਰਾਨ ਆਸਟ੍ਰੇਲੀਆਈ ਖਿਡਾਰੀ ਵਿਰਾਟ ਕੋਹਲੀ 'ਤੇ ਦਬਾਅ ਬਣਾ ਕਰ ਰੱਖਣ ਤੇ ਫਿਰ ਵੇਖਦੇ ਹਨ ਕਿ ਕਿਵੇਂ ਉਹ ਇਸ ਦਵਾਬ ਨੂੰ ਸਹਿੰਦਾ ਹੈ।
Virat Kohli
ਮੈਗਰਾਥ ਨੇ ਕਿਹਾ ਕਿ ਇਸ ਵਾਰ ਇਹ ਲੜੀ ਕਾਫ਼ੀ ਚੰਗੀ, ਰੋਮਾਂਚਕ ਤੇ ਔਖੀ ਹੋਣ ਜਾ ਰਹੀ ਹੈ। 6 ਦਸੰਬਰ ਨੂੰ ਆਸਟ੍ਰੇਲੀਆ ਵਿਰੁਧ ਭਾਰਤੀ ਟੀਮ ਪਹਿਲਾ ਟੈਸਟ ਮੈਚ ਖੇਡੇਗੀ। ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਵੀ ਕੰਗਾਰੂਆਂ ਨੂੰ ਉਨ੍ਹਾਂ ਦੀ ਜ਼ਮੀਨ 'ਤੇ ਚਿੱਤ ਕਰਨ ਲਈ ਜੀਅ-ਤੋੜ ਮਿਹਨਤ ਕਰ ਰਹੀ ਹੈ। (ਏਜੰਸੀ)