James Anderson : ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਿਹਾ
Published : Jul 12, 2024, 5:47 pm IST
Updated : Jul 12, 2024, 5:47 pm IST
SHARE ARTICLE
James Anderson
James Anderson

James Anderson : ਐਂਡਰਸਨ ਦਾ ਟੈਸਟ ਕਰੀਅਰ ਲਾਰਡਜ਼ ’ਚ ਜ਼ਿੰਬਾਬਵੇ ਵਿਰੁਧ ਸ਼ੁਰੂ ਹੋਇਆ ਸੀ ਅਤੇ ਉਸੇ ਸਥਾਨ ’ਤੇ ਖਤਮ ਹੋ ਗਿਆ

James Anderson : ਲੰਡਨ: ਇੰਗਲੈਂਡ ਦੇ ਮਹਾਨ ਖਿਡਾਰੀ ਜੇਮਸ ਐਂਡਰਸਨ ਦਾ ਕਰੀਅਰ ਸ਼ੁਕਰਵਾਰ ਨੂੰ ਲੰਡਨ ਦੇ ਲਾਰਡਸ ਕ੍ਰਿਕਟ ਗਰਾਊਂਡ ’ਤੇ ਖੇਡੇ ਗਏ ਪਹਿਲੇ ਟੈਸਟ ਮੈਚ ’ਚ ਵੈਸਟਇੰਡੀਜ਼ ’ਤੇ ਜਿੱਤ ਦਰਜ ਕਰਨ ਦੇ ਨਾਲ ਹੀ ਖ਼ਤਮ ਹੋ ਗਿਆ। 

ਐਂਡਰਸਨ ਨੇ ਪਹਿਲੀ ਪਾਰੀ ਵਿਚ ਕਾਫ਼ੀ ਸਥਿਰ ਪ੍ਰਦਰਸ਼ਨ ਤੋਂ ਬਾਅਦ ਆਪਣੇ ਪੁਰਾਣੇ ਪ੍ਰਦਰਸ਼ਨ ਦੀ ਯਾਦ ਦਿਵਾ ਦਿਤੀ। ਦੂਜੀ ਪਾਰੀ ਵਿਚ ਉਸ ਨੇ ਗੇਂਦ ਨੂੰ ਵਿਕਟ ਦੇ ਦੋਵੇਂ ਪਾਸੇ ਸਵਿੰਗ ਕਰਵਾਇਆ ਜਿਸ ਦੇ ਨਤੀਜੇ ਵਜੋਂ ਉਸ ਨੇ ਦੂਜੀ ਪਾਰੀ ਵਿਚ ਤਿੰਨ ਵਿਕਟਾਂ ਲਈਆਂ। ਐਂਡਰਸਨ ਇਸ ਸਮੇਂ ਪੰਜ ਦਿਨਾ ਫਾਰਮੈਟ ’ਚ ਤੀਜੇ ਸੱਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਸ ਤੋਂ ਬਾਅਦ ਸ਼ੇਨ ਵਾਰਨ 708 ਵਿਕਟਾਂ ਨਾਲ ਦੂਜੇ ਅਤੇ ਮੁਥੱਈਆ ਮੁਰਲੀਧਰਨ 800 ਵਿਕਟਾਂ ਨਾਲ ਸਿਖਰ ’ਤੇ ਹਨ। 

ਹਾਲਾਂਕਿ ਖੇਡ ਦੇ ਸੱਭ ਤੋਂ ਲੰਮੇ ਫਾਰਮੈਟ (ਟੈਸਟ ਮੈਚ) ’ਚੋਂ ਤੇਜ਼ ਗੇਂਦਬਾਜ਼ਾਂ ’ਚ, ਐਂਡਰਸਨ ਇਕ ਤੇਜ਼ ਗੇਂਦਬਾਜ਼ ਵਲੋਂ ਸੱਭ ਤੋਂ ਵੱਧ ਵਿਕਟਾਂ ਲੈਣ ਦੇ ਨਾਲ ਸਿਖਰ ’ਤੇ ਹਨ। ਉਹ 700 ਵਿਕਟਾਂ ਦਾ ਮੀਲ ਪੱਥਰ ਪੂਰਾ ਕਰਨ ਵਾਲਾ ਇਕਲੌਤੇ ਤੇਜ਼ ਗੇਂਦਬਾਜ਼ ਵੀ ਹਨ। ਅਗਲਾ ਬਿਹਤਰੀਨ ਤੇਜ਼ ਗੇਂਦਬਾਜ਼ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦਾ ਕਰੀਬੀ ਹਮਵਤਨ ਸਟੂਅਰਟ ਬ੍ਰਾਡ ਹੈ ਜੋ ਅਪਣੇ ਸਾਥੀ ਨਾਲੋਂ 100 ਵਿਕਟਾਂ ਘੱਟ ’ਤੇ ਹੈ। 

ਦੂਜਾ ਸੱਭ ਤੋਂ ਵੱਧ ਟੈਸਟ ਮੈਚ ਖੇਡਣ ਵਾਲਾ ਖਿਡਾਰੀ

ਐਂਡਰਸਨ ਦਾ ਟੈਸਟ ਕਰੀਅਰ ਲਾਰਡਜ਼ ’ਚ ਜ਼ਿੰਬਾਬਵੇ ਵਿਰੁਧ ਸ਼ੁਰੂ ਹੋਇਆ ਸੀ ਅਤੇ ਉਸੇ ਸਥਾਨ ’ਤੇ ਖਤਮ ਹੋ ਗਿਆ। ਇਸ 21 ਸਾਲ ਦੇ ਲੰਮੇ ਕਰੀਅਰ ਦੌਰਾਨ, ਉਨ੍ਹਾਂ ਨੇ ਕੁਲ 188 ਟੈਸਟ ਖੇਡੇ ਹਨ ਜੋ ਸਚਿਨ ਤੇਂਦੁਲਕਰ ਦੇ 200 ਟੈਸਟ ਦੇ ਰੀਕਾਰਡ ਤੋਂ 12 ਘੱਟ ਹੈ। 

11ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੇ ਲਈ ਪਾਰੀ ’ਚ ਤੀਜਾ ਸੱਭ ਤੋਂ ਵੱਡਾ ਸਕੋਰ
ਜੇਮਜ਼ ਐਂਡਰਸਨ ਵਧੀਆ ਟੇਲਐਂਡਰ ਵੀ ਸਾਬਤ ਹੋਏ ਕਿਉਂਕਿ ਉਨ੍ਹਾਂ ਨੇ ਕਈ ਮੌਕਿਆਂ ’ਤੇ ਵਿਖਾਇਆ ਹੈ ਕਿ ਉਹ ਬੱਲਾ ਵੀ ਫੜ ਸਕਦੇ ਹਨ। ਕੋਈ ਵੀ 2014 ਵਿਚ ਨਾਟਿੰਘਮ ਵਿਚ ਭਾਰਤ ਵਿਰੁਧ ਉਨ੍ਹਾਂ ਦੇ ਬੱਲੇਬਾਜ਼ੀ ਦੇ ਪ੍ਰਦਰਸ਼ਨ ਨੂੰ ਨਹੀਂ ਭੁੱਲ ਸਕਦਾ ਜਿੱਥੇ ਉਨ੍ਹਾਂ ਨੇ 81 ਦੌੜਾਂ ਬਣਾਈਆਂ ਅਤੇ ਜੋਅ ਰੂਟ ਨਾਲ ਆਖਰੀ ਵਿਕਟ ਲਈ ਵਿਸ਼ਾਲ ਸਾਂਝੇਦਾਰੀ ਕਰਨ ਵਿਚ ਸਹਾਇਤਾ ਕੀਤੀ। ਉਨ੍ਹਾਂ ਨੇ 81 ਦੌੜਾਂ ਨਾਲ ਹੇਠਲੇ ਕ੍ਰਮ ’ਚ ਬੱਲੇਬਾਜ਼ੀ ਕਰਦਿਆਂ ਤੀਜਾ ਸੱਭ ਤੋਂ ਵੱਧ ਦੌੜਾਂ ਬਣਾਈਆਂ ਹਨ। 

ਕੀਪਰ ਨੂੰ ਕੈਚ ਕਰਵਾ ਕੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ

ਐਂਡਰਸਨ ਨੇ ਵਾਰ-ਵਾਰ ਵਿਖਾਇਆ ਹੈ ਕਿ ਗੇਂਦ ਨੂੰ ਦੋਵੇਂ ਤਰੀਕਿਆਂ ਨਾਲ ਸਵਿੰਗ ਕਰਨ ਦੀ ਅਪਣੀ ਯੋਗਤਾ ਨਾਲ, ਉਹ ਬਿਹਤਰੀਨ ਬੱਲੇਬਾਜ਼ਾਂ ਨੂੰ ਵੀ ਵਿਕਟਕੀਪਰ ਦੇ ਹੱਥੋਂ ਕੈਚ ਕਰਵਾ ਸਕਦੇ ਹਨ। ਇਸ ਤੋਂ ਬਾਅਦ, ਉਨ੍ਹਾਂ ਨੇ ਵਿਕਟਕੀਪਰ ਹੱਥੋਂ ਕੈਚ ਕਰਵਾ ਕੇ ਸੱਭ ਤੋਂ ਵੱਧ ਵਿਕਟਾਂ ਲੈਣ ਦਾ ਰੀਕਾਰਡ ਵੀ ਬਣਾਇਆ, ਜੋ 198 ਵਿਕਟਾਂ ਹੈ।

ਟੈਸਟ ਮੈਚਾਂ ’ਚ 40,000 ਗੇਂਦਾਂ ਸੁੱਟਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ 

ਜਿੰਮੀ ਐਂਡਰਸਨ ਨੇ ਵਿਖਾਇਆ ਹੈ ਕਿ ਉਹ ਉਪ ਮਹਾਂਦੀਪ ਦੇ ਗਰਮ ਹਾਲਾਤ ’ਚ ਵੀ ਲੰਮੇ ਸਪੈਲ ਦੀ ਗੇਂਦਬਾਜ਼ੀ ਜਾਰੀ ਰੱਖ ਸਕਦੇ ਹਨ। ਉਨ੍ਹਾਂ ਵਲੋਂ ਲੰਮੇ ਸਮੇਂ ਤਕ ਗੇਂਦਬਾਜ਼ੀ ਕਰਦੇ ਰਹਿਣਾ ਬੇਮਿਸਾਲ ਹੈ ਕਿਉਂਕਿ ਉਹ ਇਸ ਫਾਰਮੈਟ ’ਚ ਸੁੱਟੀਆਂ ਗਈਆਂ 40000 ਗੇਂਦਾਂ ਨੂੰ ਪਾਰ ਕਰਨ ਵਾਲੇ ਇਕਲੌਤੇ ਤੇਜ਼ ਗੇਂਦਬਾਜ਼ ਹਨ।

(For more news apart from James Anderson, stay tuned to Rozana Spokesman)

Tags: cricket

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement