
ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਬਾਹਰੀ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਉਹ ਸੂਬਿਆਂ ਦੀਆਂ ਰਾਜਧਾਨੀਆਂ ਵੱਲ ਵਧ ਰਹੇ ਹਨ।
ਨਵੀਂ ਦਿੱਲੀ: ਅਫ਼ਗ਼ਾਨਿਸਤਾਨ (Afghanistan) ਦੇ ਲੋਕਾਂ ਲਈ ਪਿਛਲੇ ਕੁਝ ਦਿਨ ਕਾਫੀ ਮੁਸ਼ਕਲਾਂ ਭਰੇ ਰਹੇ ਹਨ ਕਿਉਂਕਿ ਹਿੰਸਾ (Violence) ਅਣਗਿਣਤ ਤਰੀਕਿਆਂ ਨਾਲ ਵਧਦੀ ਜਾ ਰਹੀ ਹੈ। ਔਰਤਾਂ ਤੋਂ ਲੈ ਕੇ ਬੱਚਿਆਂ ਅਤੇ ਮਾਸੂਮਾਂ ਤੱਕ ਨੂੰ , ਚੱਲ ਰਹੇ ਹਾਲਾਤਾਂ ਕਾਰਨ ਬਹੁਤ ਦੁਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਤਾਲਿਬਾਨ (Taliban) ਅਤੇ ਸਰਕਾਰੀ ਫੌਜੀ ਬਲਾਂ ਵਿਚਕਾਰ ਭਿਆਨਕ ਯੁੱਧ ਚੱਲ ਰਿਹਾ ਹੈ।
ਹੋਰ ਪੜ੍ਹੋ: ਪੈਰ ਦੀ ਸੱਟ ਕਾਰਨ Cincinnati ‘ਚ ਹੋਣ ਵਾਲੇ ਟੈਨਿਸ ਟੂਰਨਾਮੈਂਟ ਤੋਂ ਹਟੇ Rafael Nadal
Rashid Khan
ਤਾਲਿਬਾਨ ਨੇ ਦੇਸ਼ ਦੇ ਬਾਹਰੀ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਉਹ ਸੂਬਿਆਂ ਦੀਆਂ ਰਾਜਧਾਨੀਆਂ ਵੱਲ ਵਧ ਰਹੇ ਹਨ। ਹੁਣ ਸਭ ਦੇ ਵਿਚਕਾਰ, ਅਫ਼ਗ਼ਾਨਿਸਤਾਨ ਦੇ ਕ੍ਰਿਕਟਰ ਰਾਸ਼ਿਦ ਖਾਨ (Cricketer Rashid Khan) ਨੇ ਵਿਸ਼ਵ ਲੀਡਰਾਂ ਨੂੰ ਆਪਣੇ ਦੇਸ਼ ਦੇ ਲੋਕਾਂ ਲਈ ਇੱਕ ਭਾਵੁਕ ਅਪੀਲ ਕੀਤੀ ਹੈ। 22 ਸਾਲਾ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਆਪਣੇ ਟਵਿੱਟਰ ਅਕਾਊਂਟ (Twitter Account) ’ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਹੋਰ ਪੜ੍ਹੋ: ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਬਾਰੇ ਕੋਈ ਚਰਚਾ ਕਿਉਂ ਨਹੀਂ ਹੋ ਰਹੀ? : ਮਾਲੀਵਾਲ
Dear World Leaders! My country is in chaos,thousand of innocent people, including children & women, get martyred everyday, houses & properties being destructed.Thousand families displaced..
— Rashid Khan (@rashidkhan_19) August 10, 2021
Don’t leave us in chaos. Stop killing Afghans & destroying Afghaniatan????????.
We want peace.????
ਪੋਸਟ ਵਿਚ ਉਨ੍ਹਾਂ ਲਿਖਿਆ, “ਵਿਸ਼ਵ ਦੇ ਨੇਤਾ, ਮੇਰਾ ਦੇਸ਼ ਮੁਸੀਬਤ ਵਿਚ ਹੈ। ਬੱਚਿਆਂ ਅਤੇ ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ ਲੋਕ ਰੋਜ਼ਾਨਾ ਸ਼ਹੀਦ ਹੋ ਰਹੇ ਹਨ, ਘਰ ਅਤੇ ਜਾਇਦਾਦ ਤਬਾਹ ਹੋ ਰਹੀ ਹੈ।ਹਮਲਿਆਂ ਕਾਰਨ ਹਜ਼ਾਰਾਂ ਪਰਿਵਾਰ ਬੇਘਰ ਹੋ ਗਏ। ਸਾਨੂੰ ਮੁਸੀਬਤ ਵਿਚ ਨਾ ਛੱਡੋ (Don't leave us in Chaos)। ਅਫ਼ਗ਼ਾਨੀਆਂ ਨੂੰ ਮਾਰਨਾ ਬੰਦ ਕਰੋ ਅਤੇ ਅਫ਼ਗ਼ਾਨਿਸਤਾਨ ਨੂੰ ਤਬਾਹ ਨਾ ਕਰੋ ਅਸੀਂ ਸ਼ਾਂਤੀ ਚਾਹੁੰਦੇ ਹਾਂ।”
ਹੋਰ ਪੜ੍ਹੋ: ਕਾਂਗਰਸ ਦਾ ਆਰੋਪ- ਸੁਰਜੇਵਾਲਾ ਸਣੇ 5 ਸੀਨੀਅਰ ਆਗੂਆਂ ਦੇ ਟਵਿੱਟਰ ਅਕਾਊਂਟ ਹੋਏ ਮੁਅੱਤਲ
Rashid Khan
ਜ਼ਿਕਰਯੌਗ ਹੈ ਕਿ ਅਫ਼ਗਾਨ ਸਰਕਾਰ ਦੀਆਂ ਫ਼ੌਜਾਂ ਅਤੇ ਤਾਲਿਬਾਨ ਵਿਚਕਾਰ ਜੰਗ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ ਅਤੇ ਵੱਡੀ ਗਿਣਤੀ ਵਿਚ ਬੱਚਿਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਥੋਂ ਤੱਕ ਕਿ ਬੱਚਿਆਂ ਨੂੰ ਹਥਿਆਰਬੰਦ ਸੰਗਠਨਾਂ ਵਿਚ ਜ਼ਬਰਦਸਤੀ ਭਰਤੀ ਕੀਤਾ ਜਾ ਰਿਹਾ ਹੈ।