
ਇਸ ਤੋਂ ਇਲਾਵਾ ਨੋਵਾਕ ਜੋਕੋਵਿਚ, ਸੇਰੇਨਾ ਵਿਲੀਅਮਜ਼ ਤੇ ਵੀਨਸ ਵਿਲੀਅਮਜ਼ ਵਰਗੇ ਸਟਾਰ ਖਿਡਾਰੀ ਵੀ ਇਸ ਟੂਰਨਾਮੈਂਟ ਵਿਚ ਨਹੀਂ ਖੇਡ ਰਹੇ।
ਸਿਨਸਿਨਾਟੀ: ਟੋਰਾਂਟੋ ਵਿਚ ਹਾਰਡ ਕੋਰਟ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ, ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਰਾਫੇਲ ਨਡਾਲ (Rafael Nadal) ਨੇ ਕਿਹਾ ਹੈ ਕਿ ਉਹ ਖੱਬੀ ਲੱਤ ਦੀ ਸੱਟ ਕਾਰਨ ਸਿਨਸਿਨਾਟੀ (Cincinnati) ਵਿਚ ਹੋਣ ਵਾਲੇ ਟੈਨਿਸ ਟੂਰਨਾਮੈਂਟ (Tennis Tournament) ਤੋਂ ਵੀ ਹਟ ਰਹੇ ਹਨ। ਜ਼ਾਹਿਰ ਹੈ ਕਿ ਨਡਾਲ ਪਿਛਲੇ ਕੁਝ ਸਮੇਂ ਤੋਂ ਲੱਤ ਦੀ ਸੱਟ (Out due to foot injury) ਕਾਰਨ ਪ੍ਰੇਸ਼ਾਨ ਹਨ।
ਹੋਰ ਪੜ੍ਹੋ: ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਬਾਰੇ ਕੋਈ ਚਰਚਾ ਕਿਉਂ ਨਹੀਂ ਹੋ ਰਹੀ? : ਮਾਲੀਵਾਲ
Rafael Nadal
ਸਿਨਸਿਨਾਟੀ ਟੂਰਨਾਮੈਂਟ ਤੋਂ ਹਟਣ ਤੋਂ ਬਾਅਦ, 20 ਵਾਰ ਦੇ ਗ੍ਰੈਂਡ ਸਲੈਮ (Grand Slam) ਜੇਤੂ ਨਡਾਲ ਦੇ ਯੂਐਸ ਓਪਨ (US Open) ਤੋਂ ਪਹਿਲਾਂ ਕਿਸੇ ਟੂਰਨਾਮੈਂਟ ਵਿਚ ਖੇਡਣ ਦੀ ਸੰਭਾਵਨਾ ਨਹੀਂ ਹੈ। ਨਡਾਲ ਨੇ ਖਿਤਾਬ ਜਿੱਤਿਆ ਸੀ, ਜਦੋਂ ਉਹ ਆਖਰੀ ਵਾਰ ਯੂਐਸ ਓਪਨ ਵਿਚ 2019 ‘ਚ ਖੇਡੇ ਸਨ।
ਹੋਰ ਪੜ੍ਹੋ: ਕਾਂਗਰਸ ਦਾ ਆਰੋਪ- ਸੁਰਜੇਵਾਲਾ ਸਣੇ 5 ਸੀਨੀਅਰ ਆਗੂਆਂ ਦੇ ਟਵਿੱਟਰ ਅਕਾਊਂਟ ਹੋਏ ਮੁਅੱਤਲ
Novak Djokovic
ਅੱਡੀ ਦੀ ਸੱਟ ਤੋਂ ਪਰੇਸ਼ਾਨ ਮਿਲੋਸ ਰਾਓਨਿਕ ਨੇ ਵੀ ਬੁੱਧਵਾਰ ਨੂੰ ਸਿਨਸਿਨਾਟੀ ਟੂਰਨਾਮੈਂਟ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਰੋਜਰ ਫੈਡਰਰ, ਨੋਵਾਕ ਜੋਕੋਵਿਚ, ਸੇਰੇਨਾ ਵਿਲੀਅਮਜ਼, ਵੀਨਸ ਵਿਲੀਅਮਜ਼ ਅਤੇ ਸੋਫੀਆ ਕੇਨਿਨ ਵਰਗੇ ਸਟਾਰ ਖਿਡਾਰੀ ਵੀ ਇਸ ਟੂਰਨਾਮੈਂਟ ਵਿਚ ਨਹੀਂ ਖੇਡ ਰਹੇ ਹਨ।
ਹੋਰ ਪੜ੍ਹੋ: ਨੀਰਜ ਚੋਪੜਾ ਦੇ ਦਾਦੇ ਦਾ ਵੱਡਾ ਬਿਆਨ, ਕਿਹਾ- ਮੈਂ ਚਾਹੁੰਦਾ ਹਾਂ ਸਰਕਾਰ ਕਿਸਾਨਾਂ ਦੀ ਗੱਲ ਸੁਣੇ
Williams Sisters
35 ਸਾਲਾ ਨਡਾਲ ਪਿਛਲੇ ਹਫ਼ਤੇ ਵਾਸ਼ਿੰਗਟਨ ਵਿਚ ਖੇਡੇ ਸਨ। ਉਨ੍ਹਾਂ ਨੇ ਜੈਕ ਸੌਕ ਨੂੰ ਤਿੰਨ ਸੈੱਟਾਂ ਵਿਚ ਹਰਾਇਆ ਪਰ ਲੋਇਡ ਹੈਰਿਸ ਦੇ ਵਿਰੁੱਧ ਤਿੰਨ ਸੈੱਟਾਂ ਵਿਚ ਹਾਰ ਗਏ। ਇਨ੍ਹਾਂ ਦੋਵਾਂ ਮੈਚਾਂ ਵਿਚ ਨਡਾਲ ਲੱਤ ਦੀ ਸੱਟ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਸਨ।