ਭਾਰਤ ਦੀ ਪਾਕਿਸਤਾਨ 'ਤੇ ਸੱਭ ਤੋਂ ਵੱਡੀ ਜਿੱਤ, ਏਸ਼ੀਆ ਕੱਪ 'ਚ 228 ਦੌੜਾਂ ਨਾਲ ਦਿੱਤੀ ਮਾਤ
Published : Sep 11, 2023, 8:49 pm IST
Updated : Sep 12, 2023, 8:49 am IST
SHARE ARTICLE
India's biggest victory over Pakistan in the Asia Cup by 228 runs
India's biggest victory over Pakistan in the Asia Cup by 228 runs

ਸ ਤੋਂ ਪਹਿਲਾਂ 2008 'ਚ ਭਾਰਤ ਨੇ ਮੀਰਪੁਰ ਮੈਦਾਨ ਵਿਚ ਪਾਕਿਸਤਾਨ ਨੂੰ 140 ਦੌੜਾਂ ਨਾਲ ਹਰਾਇਆ ਸੀ

ਕੋਲੰਬੋ - ਭਾਰਤ ਨੇ ਪਾਕਿਸਤਾਨ 'ਤੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਟੀਮ ਨੇ ਵਨ ਡੇ ਏਸ਼ੀਆ ਕੱਪ ਦੇ ਸੁਪਰ-4 ਮੈਚ 'ਚ ਪਾਕਿਸਤਾਨ ਨੂੰ ਰਿਕਾਰਡ 228 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ 2008 'ਚ ਭਾਰਤ ਨੇ ਮੀਰਪੁਰ ਮੈਦਾਨ ਵਿਚ ਪਾਕਿਸਤਾਨ ਨੂੰ 140 ਦੌੜਾਂ ਨਾਲ ਹਰਾਇਆ ਸੀ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ 'ਚ ਦੋ ਵਿਕਟਾਂ 'ਤੇ 356 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਦੀ ਟੀਮ 32 ਓਵਰਾਂ 'ਚ 128 ਦੌੜਾਂ ਹੀ ਬਣਾ ਸਕੀ। ਨਸੀਮ ਸ਼ਾਹ ਅਤੇ ਹੈਰਿਸ ਰਾਊਫ ਸੱਟ ਕਾਰਨ ਟੀਮ ਵੱਲੋਂ ਨਹੀਂ ਖੇਡੇ।  

ਕੋਹਲੀ ਦਾ 47ਵਾਂ ਸੈਂਕੜਾ ਸਚਿਨ ਤੋਂ ਤੇਜ਼ - ਵਿਰਾਟ ਕੋਹਲੀ ਨੇ ਵਨਡੇ ਦਾ ਸਭ ਤੋਂ ਤੇਜ਼ 47ਵਾਂ ਸੈਂਕੜਾ ਲਗਾਇਆ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ। ਸਚਿਨ ਨੇ ਆਪਣੀ 435ਵੀਂ ਪਾਰੀ 'ਚ 47ਵਾਂ ਸੈਂਕੜਾ ਲਗਾਇਆ, ਜਦਕਿ ਕੋਹਲੀ ਨੇ ਇਹ ਆਪਣੀ 267ਵੀਂ ਪਾਰੀ 'ਚ ਹੀ ਇਹ ਕਰ ਦਿੱਤਾ। 

Virat KohliVirat Kohli

ਦੂਜਾ : ਏਸ਼ੀਆ ਕੱਪ 'ਚ ਪਾਕਿਸਤਾਨ ਦੀ ਸਭ ਤੋਂ ਵੱਡੀ ਹਾਰ - 228 ਦੌੜਾਂ ਦੀ ਹਾਰ ਏਸ਼ੀਆ ਕੱਪ 'ਚ ਪਾਕਿਸਤਾਨ ਦੀ ਸਭ ਤੋਂ ਵੱਡੀ ਹਾਰ ਸੀ। ਇਸ ਤੋਂ ਪਹਿਲਾਂ ਟੀਮ ਨੂੰ 2008 'ਚ ਕਰਾਚੀ ਦੇ ਮੈਦਾਨ 'ਤੇ ਸ਼੍ਰੀਲੰਕਾ ਨੇ 64 ਦੌੜਾਂ ਨਾਲ ਹਰਾਇਆ ਸੀ। ਏਸ਼ੀਆ ਕੱਪ 'ਚ ਭਾਰਤ ਦੀ ਪਾਕਿਸਤਾਨ 'ਤੇ ਸਭ ਤੋਂ ਵੱਡੀ ਜਿੱਤ 1984 'ਚ ਮਿਲੀ ਸੀ। ਫਿਰ ਸ਼ਾਰਜਾਹ ਦੇ ਮੈਦਾਨ 'ਤੇ ਟੀਮ ਨੇ 54 ਦੌੜਾਂ ਨਾਲ ਮੈਚ ਜਿੱਤ ਲਿਆ।  

ਤੀਜਾ: ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਨੇ ਏਸ਼ੀਆ ਕੱਪ ਦੀ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਬਣਾਇਆ ਹੈ। ਦੋਵਾਂ ਨੇ ਤੀਜੇ ਵਿਕਟ ਲਈ 194 ਗੇਂਦਾਂ 'ਤੇ 233 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਮੁਹੰਮਦ ਹਫੀਜ਼ ਅਤੇ ਨਾਸਿਰ ਜਮਸ਼ੇਦ ਨੇ 2012 'ਚ ਭਾਰਤ ਖਿਲਾਫ 224 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ ਸੀ।  

ਓਧਰ ਟਾਸ ਹਾਰਨ ਤੋਂ ਬਾਅਦ ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਤੇ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਅਰਧ ਸੈਂਕੜੇ ਲਗਾਏ। ਦੋਵਾਂ ਨੇ 121 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਰੋਹਿਤ 56 ਦੌੜਾਂ ਬਣਾ ਕੇ ਅਤੇ ਗਿੱਲ 58 ਦੌੜਾਂ ਬਣਾ ਕੇ ਆਊਟ ਹੋਏ। ਵਿਰਾਟ ਕੋਹਲੀ ਨੇ ਪਾਕਿਸਤਾਨ ਖਿਲਾਫ਼ 84 ਗੇਂਦਾਂ 'ਤੇ ਸੈਂਕੜਾ ਲਗਾਇਆ ਸੀ। ਉਸ ਨੇ ਸ਼ਾਹੀਨ ਅਫਰੀਦੀ ਦੀ ਗੇਂਦ 'ਤੇ ਸਿੰਗਲ ਲੈ ਕੇ ਆਪਣੇ ਵਨਡੇ ਕਰੀਅਰ ਦਾ 47ਵਾਂ ਸੈਂਕੜਾ ਲਗਾਇਆ। ਇਹ ਤਿੰਨੋਂ ਫਾਰਮੈਟਾਂ 'ਚ ਉਸਦਾ 77ਵਾਂ ਸੈਂਕੜਾ ਸੀ, ਟੈਸਟ 'ਚ 29 ਸੈਂਕੜੇ ਅਤੇ ਟੀ-20 'ਚ ਇਕ ਸੈਂਕੜਾ ਵੀ ਉਸ ਦੇ ਨਾਂ ਹੈ। 
 

Tags: #pakistan

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement