
ਦਵਾਈ ਵਿਚ ਕੈਂਸਰ ਪੈਦਾ ਕਰਨ ਵਾਲੇ ਤੱਤ ਹੋਣ ਦਾ ਸ਼ੱਕ
ਚੰਡੀਗੜ੍ਹ: ਮਸ਼ਹੂਰ ਦਵਾ ਨਿਰਮਾਤਾ ਕੰਪਨੀ ਸਨ ਫਰਮਾ ਵੱਲੋਂ ਜੈਨੇਰਿਕ ਡਾਇਬਟੀਜ਼ ਦੀ ਦਵਾਈ ਦੀਆਂ 747 ਬੋਤਲਾਂ ਵਾਪਸ ਮੰਗਵਾਈਆਂ ਜਾ ਰਹੀਆਂ ਹਨ। ਦਰਅਸਲ ਕਿਹਾ ਜਾ ਰਿਹਾ ਹੈ ਕਿ ਇਸ ਦਵਾਈ ਵਿਚ ਕੈਂਸਰ ਪੈਦਾ ਕਰਨ ਵਾਲੇ ਘਾਤਕ ਤੱਤ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
Sun Pharma recalls generic diabetes drug
ਇਸ ਸਬੰਧੀ ਯੂਐਸ ਹੈਲਥ ਰੈਗੂਲੇਟਰੀ ਨੇ ਕਿਹਾ ਹੈ ਕਿ ਸਨ ਫਰਮਾ ਅਮਰੀਕਾ ਵਿਚ ਜੈਨੇਰਿਕ ਡਾਇਬਟੀਜ਼ ਦਵਾਈ ਦੀਆਂ 747 ਬੋਤਲਾਂ ਨੂੰ ਵਾਪਸ ਮੰਗਵਾ ਰਹੀ ਹੈ, ਜਿਸ ਦਾ ਸੀਮਾ ਤੋਂ ਉਪਰ ਸੇਵਨ ਕਰਨ ਨਾਲ ਨਾਈਟ੍ਰੋਸੋਡਿਮੇਥੈਲਮੀਨ ਦੇ ਕੈਂਸਰ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
Sun Pharma recalls generic diabetes drug
ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਯੂਐਸਐਫਡੀਏ) ਵੱਲੋਂ ਤਾਜ਼ਾ ਰਿਪੋਰਟ ਅਨੁਸਾਰ, ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਯੂਐਸ ਮਾਰਕੀਟ ਵਿਚ ਰੀਓਮੈਟ ਈਆਰ (RIOMET ER) ਦੀਆਂ ਬੋਤਲਾਂ ਵਾਪਸ ਮੰਗਵਾ ਰਹੀ ਹੈ। ਇਹ ਉਤਪਾਦ ਕੰਪਨੀ ਦੇ ਮੋਹਾਲੀ ਸਥਿਤ ਪਲਾਂਟ ਵਿਚ ਤਿਆਰ ਕੀਤਾ ਗਿਆ ਹੈ।