ਕੋਰੋਨਾ ਪੀੜਤ ਟਰੰਪ ਨੂੰ ਦਿੱਤੀ ਗਈ ਖਾਸ ਦਵਾਈ, ਆਮ ਲੋਕਾਂ ਲਈ ਨਹੀਂ ਹੈ ਉਪਲਬਧ
Published : Oct 4, 2020, 12:31 pm IST
Updated : Oct 4, 2020, 12:33 pm IST
SHARE ARTICLE
 Donald Trump
Donald Trump

ਚੂਹਿਆਂ ਰਾਹੀਂ ਤਿਆਰ ਐਂਟੀਬਾਡੀਜ਼ ਨੂੰ ਅਮਰੀਕੀ ਕੰਪਨੀ "Regeneron" ਨੇ ਤਿਆਰ ਕੀਤਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਰਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।  ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਨੂੰ ਇਕ ਅਜਿਹੀ ਦਵਾਈ ਦਿੱਤੀ ਗਈ ਸੀ ਜੋ ਕੋਰੋਨਾ ਵਾਇਰਸ ਦੇ ਇਲਾਜ ਲਈ ਆਮ ਲੋਕਾਂ ਨੂੰ ਉਪਲਬਧ ਨਹੀਂ ਹੈ। ਇਹ ਖਾਸ ਦਵਾਈ ਚੂਹੇ ਤੋਂ ਤਿਆਰ ਐਂਟੀਬਾਡੀ ਹੈ। 

donald trumpDonld trump Corona Treatment
ਸੂਤਰਾਂ ਮੁਤਾਬਿਕ ਮਿਲੀ ਜਾਣਕਾਰੀ ਅਨੁਸਾਰ ਡੋਨਾਲਡ ਟਰੰਪ ਨੂੰ ਜੋ ਐਂਟੀਬਾਡੀਜ਼ ਦਿੱਤੀ ਗਈ ਹੈ, ਉਹ ਚੂਹੇ ਤੋਂ ਤਿਆਰ ਕੀਤੀ ਗਈ ਹੈ। ਚੂਹਿਆਂ ਰਾਹੀਂ ਤਿਆਰ ਐਂਟੀਬਾਡੀਜ਼ ਨੂੰ ਅਮਰੀਕੀ ਕੰਪਨੀ "Regeneron" ਨੇ ਤਿਆਰ ਕੀਤਾ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਫਿਲਹਾਲ ਇਹ ਦਵਾਈ ਜਨਤਕ ਖੇਤਰ ਵਿਚ ਇਹ ਆਮ ਲੋਕਾਂ ਨੂੰ ਉਪਲਬਧ ਨਹੀਂ ਹੈ। 

ਕੋਰੋਨਾ ਦੀ ਦਵਾ -REGN-COV2 
ਇਸ ਦਵਾਈ ਦਾ ਨਾਮ REGN-COV2 ਹੈ।  ਇਹ ਬ੍ਰਿਟੇਨ ਵਿਚ ਅਜ਼ਮਾਇਸ਼ ਵਜੋਂ ਵੀ ਵਰਤੀ ਜਾ ਰਹੀ ਹੈ। REGN-COV2 ਚੂਹੇ ਦੇ ਐਂਟੀਬਾਡੀਜ਼ ਅਤੇ ਕੋਰੋਨਾ ਦੇ ਇਲਾਜ ਕੀਤੇ ਮਨੁੱਖ ਤੋਂ ਤਿਆਰ ਕੀਤੀ ਗਈ ਹੈ। ਇਹ ਦਵਾਈ ਕੋਰੋਨਾ ਵਾਇਰਸ ਨੂੰ ਬੇਅਸਰ ਕਰਕੇ ਕੰਮ ਕਰਦੀ ਹੈ। ਆਕਸਫੋਰਡ ਦੇ ਪ੍ਰੋਫੈਸਰ ਨੇ ਟਰੰਪ ਨੂੰ ਦਿੱਤੀ ਦਵਾਈ ਨੂੰ ਕਾਫ਼ੀ ਚੰਗਾ ਦੱਸਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement