
ਵੈਟਸ ਇੰਡੀਜ਼ ਨੇ ਦੂਜੀ ਪਾਰੀ ’ਚ 2 ਵਿਕਟਾਂ ਗੁਆ ਕੇ ਬਣਾਈਆਂ 173 ਦੌੜਾਂ
ਨਵੀਂ ਦਿੱਲੀ: ਅੱਜ ਭਾਰਤ ਵਿਰੁੱਧ ਦੂਜੇ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਵੈਸਟ ਇੰਡੀਜ਼ ਦੀ ਟੀਮ ਨੇ 2 ਵਿਕਟਾਂ ਦੇ ਨੁਕਸਾਨ ’ਤੇ 173 ਦੌੜਾਂ ਬਣਾ ਲਈਆਂ ਹਨ। ਜੌਨ ਕੈਂਪਬੈਲ (87 ਨਾਬਾਦ) ਅਤੇ ਸ਼ਾਈ ਹੋਪ (66 ਨਾਬਾਦ) ਨੇ ਆਪਣੇ ਅਰਧ ਸੈਂਕੜੇ ਪੂਰੇ ਕੀਤੇ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਦੀ ਟੀਮ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਵੱਲੋਂ ਮੁਹੰਮਦ ਸਿਰਾਜ ਅਤੇ ਵਾਸ਼ਿੰਗਟਨ ਸੁੰਦਰ ਨੇ 1-1 ਵਿਕਟ ਹਾਸਲ ਕੀਤੀ। ਦੱਸ ਦੇਈਏ ਕਿ ਫਾਲੋਆਨ ’ਚ ਵੈਸਟ ਇੰਡੀਜ਼ ਦੀ ਟੀਮ ਭਾਰਤ ਤੋਂ 97 ਦੌੜਾਂ ਪਿੱਛੇ ਹੈ। ਵੈਸਟਇੰਡੀਜ਼ ਪਹਿਲੀ ਪਾਰੀ ਵਿੱਚ 248 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ।