ਕੈਂਸਰ ਨੂੰ ਮਾਤ ਦੇ ਚੁੱਕੇ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੂੰ ਜਨਮਦਿਨ ਦੀ ਵਧਾਈ
Published : Dec 12, 2018, 5:49 pm IST
Updated : Dec 12, 2018, 5:49 pm IST
SHARE ARTICLE
Yuvraj Singh
Yuvraj Singh

ਭਾਰਤੀ ਕ੍ਰਿਕੇਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਕਹੇ ਜਾਣ ਵਾਲੇ ਯੁਵਰਾਜ ਸਿੰਘ (Yuvraj Singh) ਅੱਜ 37 ਸਾਲ ਦੇ ਹੋ...

ਚੰਡੀਗੜ੍ਹ (ਸਸਸ) : ਭਾਰਤੀ ਕ੍ਰਿਕੇਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਕਹੇ ਜਾਣ ਵਾਲੇ ਯੁਵਰਾਜ ਸਿੰਘ (Yuvraj Singh) ਅੱਜ 37 ਸਾਲ ਦੇ ਹੋ ਗਏ ਹਨ। 6 ਸਾਲ ਪਹਿਲਾਂ ਉਨ੍ਹਾਂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਹੈ। ਇਸ ਜਾਣਕਾਰੀ ਨੇ ਹਰ ਕਿਸੇ ਨੂੰ ਹੈਰਾਨੀ ਵਿਚ ਪਾ ਦਿਤਾ ਸੀ। ਕੈਂਸਰ ਹੋਣ ਦੇ ਬਾਵਜੂਦ ਯੁਵਰਾਜ ਨੇ ਨਾ ਸਿਰਫ਼ ਇਸ ਜਾਨਲੇਵਾ ਬਿਮਾਰੀ ਨੂੰ ਹਰਾਇਆ ਸਗੋਂ ਮੈਦਾਨ ਵਿਚ ਵੀ ਇਕ ਵਾਰ ਵਾਪਸ ਆਏ। ਉਨ੍ਹਾਂ ਦੀ ਇਸ ਸਪਿਰਟ ਨਾਲ ਪੂਰਾ ਦੇਸ਼ ਨੂੰ ਖੁਸ਼ੀ ਮਿਲੀ ਸੀ।

Yuvraj SinghYuvraj Singhਇਕ ਜ਼ਬਰਦਸਤ ਬੱਲੇਬਾਜ਼ ਯੁਵਰਾਜ ਸਿੰਘ ਦੀ ਭਾਰਤ ਨੂੰ ਆਈਸੀਸੀ ਦੇ ਦੋ ਵਰਲਡ ਜਿਤਾਉਣ ਵਿਚ ਮਹੱਤਵਪੂਰਨ ਭੂਮਿਕਾ ਹੈ। ਯੁਵਰਾਜ ਸਿੰਘ ਨੇ ਸਾਲ 2007 ਵਿਚ ਖੇਡੇ ਗਏ ਪਹਿਲੇ ਟੀ-20 ਵਰਲਡ ਕੱਪ ਵਿਚ ਵੀ ਭਾਰਤ ਨੂੰ ਚੈਂਪੀਅਨ ਬਣਾਇਆ ਸੀ। ਯੁਵਰਾਜ ਸਿੰਘ ਨੇ ਇੰਗਲੈਂਡ ਦੇ ਖਿਲਾਫ਼ ਸਟੁਅਰਟ ਬਰਾਡ ਦੀਆਂ 6 ਗੇਂਦਾਂ ਵਿਚ 6 ਛੱਕੇ ਮਾਰ ਕੇ ਇਤਿਹਾਸ ਬਣਾਇਆ ਸੀ, ਨਾਲ ਹੀ ਉਨ੍ਹਾਂ ਨੇ ਸਿਰਫ਼ 12 ਗੇਂਦਾਂ ਵਿਚ ਅਰਧ ਸ਼ਤਕ ਲਗਾਉਣ ਦਾ ਵਰਲਡ ਰਿਕਾਰਡ ਅਪਣੇ ਨਾਮ ਕੀਤਾ ਸੀ।

Indian CricketerIndian Cricketer ​ਇਸ ਟੂਰਨਾਮੈਂਟ ਵਿਚ ਯੁਵਰਾਜ ਸਿੰਘ ਬੈਸਟ ਬੱਲੇਬਾਜ਼ ਚੁਣੇ ਗਏ ਸਨ। ਯੁਵਰਾਜ ਸਿੰਘ ਨੇ ਸਾਲ 2011 ਵਰਲਡ ਕੱਪ ਵਿਚ ਵੀ ਮੈਨ ਆਫ਼ ਦ ਸੀਰੀਜ਼ ਅਵਾਰਡ ਹਾਸਲ ਕੀਤਾ ਸੀ। ਯੁਵਰਾਜ ਸਿੰਘ ਨੇ ਬੱਲੇ ਅਤੇ ਗੇਂਦ ਨਾਲ ਜ਼ਬਰਦਸਤ ਪ੍ਰਦਰਸ਼ਨ ਕਰ ਕੇ ਭਾਰਤ ਨੂੰ 23 ਸਾਲ ਬਾਅਦ ਵਰਲਡ ਚੈਂਪੀਅਨ ਬਣਾਉਣ ਵਿਚ ਅਹਿਮ ਯੋਗਦਾਨ ਦਿਤਾ। ਯੁਵੀ ਨੇ ਟੂਰਨਾਮੈਂਟ ਵਿਚ 90 ਤੋਂ ਜ਼ਿਆਦਾ ਦੀ ਔਸਤ ਨਾਲ 362 ਦੌੜਾਂ ਬਣਾਈਆਂ ਸਨ। ਨਾਲ ਹੀ ਉਨ੍ਹਾਂ ਨੇ 15 ਵਿਕੇਟ ਅਪਣੇ ਨਾਮ ਕੀਤੇ ਸਨ।

ਯੁਵਰਾਜ ਸਿੰਘ ਨੇ 2007 ਵਿਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਖਿਲਾਫ਼ ਸਟੁਅਰਡ ਬਰਾਡ ਦੇ ਇਕ ਓਵਰ ਦੀਆਂ ਛੇ ਗੇਂਦਾਂ ਵਿਚ ਛੇ ਛੱਕੇ ਜੜੇ ਸਨ। ਯੁਵਰਾਜ ਸਿੰਘ ਨੇ ਇਹ ਕਮਾਲ 11 ਸਾਲ ਪਹਿਲਾਂ ਕੀਤਾ ਸੀ ਅਤੇ ਇਸ ਦਿਨ ਯੁਵੀ ਨੇ ਇਕ ਅਜਿਹਾ ਰਿਕਾਰਡ ਬਣਾਇਆ ਸੀ, ਜੋ ਅੱਜ ਵੀ ਕਾਇਮ ਹੈ। ਖ਼ਾਸ ਗੱਲ ਇਹ ਹੈ ਕਿ ਇਹ ਕਮਾਲ ਦੁਨੀਆ ਦਾ ਕੋਈ ਹੋਰ ਖਿਡਾਰੀ ਕਰ ਹੀ ਨਹੀਂ ਸਕਿਆ ਹੈ।

Yuvraj SinghYuvraj Singhਦਰਅਸਲ ਯੁਵੀ ਅੰਤਰਰਾਸ਼ਟਰੀ ਟੀ-20 ਵਿਚ ਛੇ ਗੇਂਦਾਂ ਉਤੇ ਛੇ ਛੱਕੇ ਲਗਾਉਣ ਵਾਲੇ ਦੁਨੀਆ ਦੇ ਇਕਲੌਤੇ ਅਤੇ ਇੱਕਮਾਤਰ ਬੱਲੇਬਾਜ਼ ਹਨ। ਹਾਲਾਂਕਿ ਯੁਵੀ ਤੋਂ ਬਾਅਦ ਕਈ ਲੋਕਾਂ ਨੇ ਟੀ-20 ਕ੍ਰਿਕੇਟ ਵਿਚ ਛੇ ਗੇਂਦਾਂ ਉਤੇ ਛੇ ਛੱਕੇ ਲਗਾਏ ਹਨ ਪਰ ਉਨ੍ਹਾਂ ਨੇ ਇਹ ਕਾਰਨਾਮਾ ਅੰਤਰਰਾਸ਼ਟਰੀ ਕ੍ਰਿਕੇਟ ਵਿਚ ਨਹੀਂ ਸਗੋਂ ਘਰੇਲੂ ਟੂਰਨਾਮੈਂਟ ਜਾਂ ਫਿਰ ਟੀ-20 ਲੀਗ ਵਿਚ ਕੀਤਾ ਹੈ।

ਬੱਲੇਬਾਜ਼ ਯੁਵਰਾਜ ਸਿੰਘ ਦੇ ਨਾਮ ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਵਿਚ 12 ਗੇਂਦਾਂ ਵਿਚ ਅਰਧ ਸ਼ਤਕ ਬਣਾਉਣ ਦਾ ਰਿਕਾਰਡ ਹੈ। ਤੁਹਾਨੂੰ ਦੱਸ ਦਈਏ ਕਿ ਯੁਵੀ ਦੇ ਇਸ ਰਿਕਾਰਡ ਨੂੰ ਅੱਜ ਤੱਕ ਕੋਈ ਤੋੜ ਤਾਂ ਨਹੀਂ ਸਕਿਆ ਪਰ ਇਸ ਦਾ ਬਰਾਬਰੀ ਕੁੱਝ ਖਿਡਾਰੀਆਂ ਨੇ ਜ਼ਰੂਰ ਕਰ ਲਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement