FIH Men’s Junior World Cup: ਨੀਦਰਲੈਂਡਜ਼ ਨੂੰ 4-3 ਨਾਲ ਹਰਾ ਕੇ ਸੈਮੀਫਾਈਨਲ ਵਿਚ ਪਹੁੰਚਿਆ ਭਾਰਤ
Published : Dec 12, 2023, 6:06 pm IST
Updated : Dec 12, 2023, 6:06 pm IST
SHARE ARTICLE
FIH Men’s Junior World Cup: India beat Netherlands
FIH Men’s Junior World Cup: India beat Netherlands

ਜਰਮਨੀ ਨਾਲ ਹੋਵੇਗਾ ਮੁਕਾਬਲਾ

FIH Men’s Junior World Cup: ਦੋ ਗੋਲਾਂ ਨਾਲ ਪਛੜਨ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਨੀਦਰਲੈਂਡ ਵਰਗੀ ਮਜ਼ਬੂਤ ​​ਟੀਮ ਨੂੰ 4-3 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਟੀਮ ਵੀਰਵਾਰ ਨੂੰ ਸੈਮੀਫਾਈਨਲ 'ਚ ਜਰਮਨੀ ਨਾਲ ਭਿੜੇਗੀ। ਵਿਸ਼ਵ ਰੈਂਕਿੰਗ 'ਚ ਤੀਜੇ ਅਤੇ ਚੌਥੇ ਸਥਾਨ 'ਤੇ ਕਾਬਜ਼ ਭਾਰਤ ਅਤੇ ਨੀਦਰਲੈਂਡ ਵਿਚਾਲੇ ਕੁਆਰਟਰ ਫਾਈਨਲ ਮੈਚ ਬਹੁਤ ਰੋਮਾਂਚਕ ਰਿਹਾ। ਅੱਧੇ ਸਮੇਂ ਤਕ ਡੱਚ ਟੀਮ 2. 0 ਨਾਲ ਅੱਗੇ ਸੀ ਪਰ ਇਸ ਤੋਂ ਬਾਅਦ ਭਾਰਤ ਨੇ ਵਾਪਸੀ ਕੀਤੀ ਅਤੇ ਦੂਜੇ ਪੜਾਅ ਵਿਚ ਚਾਰ ਗੋਲ ਕੀਤੇ।

ਨੀਦਰਲੈਂਡਜ਼ ਲਈ ਟਿਮੋ ਬੋਅਰਸ (ਪੰਜਵੇਂ ਮਿੰਟ), ਪੇਪਿਨ ਵੈਨ ਡੇਰ ਹੇਡਨ (16ਵੇਂ ਮਿੰਟ) ਅਤੇ ਓਲੀਵੀਅਰ ਹਾਰਟੈਂਸੀਅਸ (44ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਭਾਰਤ ਲਈ ਆਦਿਤਿਆ ਲਾਲਗੇ (34ਵੇਂ ਮਿੰਟ), ਅਰਿਜੀਤ ਸਿੰਘ ਹੁੰਦਲ (36ਵੇਂ ਮਿੰਟ), ਆਨੰਦ ਕੁਸ਼ਵਾਹਾ (52ਵੇਂ ਮਿੰਟ) ਅਤੇ ਕਪਤਾਨ ਉੱਤਮ ਸਿੰਘ (57ਵੇਂ ਮਿੰਟ) ਨੇ ਗੋਲ ਕੀਤੇ। ਨੀਦਰਲੈਂਡ ਦੀ ਟੀਮ ਨੇ ਪਹਿਲੇ ਕੁਆਰਟਰ ਤੋਂ ਹੀ ਹਮਲਾਵਰ ਸ਼ੁਰੂਆਤ ਕੀਤੀ। ਭਾਰਤ ਨੇ ਤੀਜੇ ਕੁਆਰਟਰ ਵਿਚ ਸ਼ਾਨਦਾਰ ਵਾਪਸੀ ਕੀਤੀ, ਜਿਸ ਦੀ ਅਗਵਾਈ ਅਰਿਜੀਤ ਸਿੰਘ ਨੇ ਕੀਤੀ।

ਆਖਰੀ ਦਸ ਮਿੰਟਾਂ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕਰਦਿਆਂ ਦੋ ਗੋਲ ਕੀਤੇ। ਕੁਸ਼ਵਾਹਾ ਨੇ 52ਵੇਂ ਮਿੰਟ 'ਚ ਰੀਬਾਉਂਡ 'ਤੇ ਗੋਲ ਕਰਕੇ ਸਕੋਰ ਬਰਾਬਰ ਕਰ ਦਿਤਾ। ਭਾਰਤ ਨੂੰ 57ਵੇਂ ਮਿੰਟ 'ਚ ਅਹਿਮ ਪੈਨਲਟੀ ਕਾਰਨਰ ਮਿਲਿਆ, ਜਿਸ 'ਤੇ ਕਪਤਾਨ ਉੱਤਮ ਸਿੰਘ ਨੇ ਗੋਲ ਕਰਨ 'ਚ ਕੋਈ ਗਲਤੀ ਨਹੀਂ ਕੀਤੀ।

ਆਖ਼ਰੀ ਦੋ ਮਿੰਟਾਂ ਵਿਚ ਡੱਚ ਟੀਮ ਨੇ ਬਰਾਬਰੀ ਦਾ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤੀ ਡਿਫੈਂਸ ਚੱਟਾਨ ਵਾਂਗ ਮਜ਼ਬੂਤ ​​ਰਿਹਾ। ਆਖਰੀ ਕੁਆਰਟਰ 'ਚ ਰੋਹਿਤ ਨੇ ਲਗਾਤਾਰ ਛੇ ਪੈਨਲਟੀ ਕਾਰਨਰ ਬਚਾਏ ਅਤੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ।

 (For more news apart from FIH Men’s Junior World Cup: India beat Netherlands, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement