
Canada News: ਭਾਰਤ ਨੇ ਮੈਚ ਦੀ ਸ਼ੁਰੂਆਤ ਹਮਲਾਵਰ ਢੰਗ ਨਾਲ ਕੀਤੀ ਤੇ ਕੈਨੇਡਾ 'ਤੇ ਲਗਾਤਾਰ ਦਬਾਅ ਬਣਾਇਆ
ਸੈਂਟੀਆਗੋ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਬੁੱਧਵਾਰ ਰਾਤ ਚਿਲੀ ਦੇ ਸੈਂਟੀਆਗੋ ਵਿੱਚ ਆਯੋਜਿਤ ਐਫਆਈਐਚ ਮਹਿਲਾ ਹਾਕੀ ਜੂਨੀਅਰ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਕੈਨੇਡਾ ਨੂੰ 12-0 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ: Delhi Metro News: ਪਟੜੀ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਮੈਟਰੋ ਪਲੇਟਫਾਰਮ 'ਤੇ ਫਸਿਆ ਨੌਜਵਾਨ, ਹੋਈ ਦਰਦਨਾਕ ਮੌਤ
ਭਾਰਤ ਲਈ ਮੁਮਤਾਜ਼ ਖਾਨ (26', 41', 54', 60') ਨੇ ਚਾਰ, ਅੰਨੂ (4', 6', 39') ਅਤੇ ਦੀਪਿਕਾ ਸੋਰੇਂਗ (34', 50', 54') ਨੇ 3-3 ਗੋਲ ਕੀਤੇ ਤੇ ਮੋਨਿਕਾ ਟੋਪੋ (21'), ਨੀਲਮ (45') ਨੇ 1-1 ਗੋਲ ਕੀਤਾ।
ਭਾਰਤ ਨੇ ਮੈਚ ਦੀ ਸ਼ੁਰੂਆਤ ਹਮਲਾਵਰ ਢੰਗ ਨਾਲ ਕੀਤੀ, ਕੈਨੇਡਾ 'ਤੇ ਲਗਾਤਾਰ ਦਬਾਅ ਬਣਾਇਆ ਅਤੇ ਅਨੂੰ (4', 6') ਨੇ ਪੈਨਲਟੀ ਕਾਰਨਰ 'ਤੇ ਦੋ ਸ਼ੁਰੂਆਤੀ ਗੋਲ ਕੀਤੇ ਅਤੇ ਜਲਦੀ ਹੀ ਲੀਡ ਲੈ ਲਈ। ਦੋ ਗੋਲਾਂ ਦੀ ਬੜ੍ਹਤ ਲੈਣ ਦੇ ਬਾਵਜੂਦ, ਭਾਰਤ ਨੇ ਆਪਣੀ ਹਮਲਾਵਰ ਸ਼ੈਲੀ ਨੂੰ ਜਾਰੀ ਰੱਖਿਆ ਅਤੇ ਕੈਨੇਡਾ 'ਤੇ ਦਬਾਅ ਬਣਾਈ ਰੱਖਿਆ, ਪਹਿਲੇ ਕੁਆਰਟਰ ਵਿੱਚ 2-0 ਨਾਲ ਅੱਗੇ ਰਿਹਾ।