
ਬਣੀ ਟੂਰਨਾਮੈਂਟ ਵਿੱਚ ਬੁਲਾਏ ਜਾਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
ਵਾਸ਼ਿੰਗਟਨ - ਨੌਂ ਸਾਲਾ ਐਨ.ਆਰ.ਆਈ. ਤਨਵੀ ਵਾਲੇਮ ਨੂੰ ਵਿਸ਼ਵ ਮਹਿਲਾ 9-ਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ।
ਇਸ ਦੀ ਜਾਣਕਾਰੀ ਇੱਕ ਮੀਡੀਆ ਰੀਲੀਜ਼ ਵਿੱਚ ਕੀਤੀ ਗਈ ਸੀ, ਜਿਸ ਨਾਲ ਉਹ ਪੂਲ ਟੂਰਨਾਮੈਂਟ ਵਿੱਚ ਬੁਲਾਏ ਜਾਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ ਹੈ।
2023 ਕਾਮੁਈ ਵਿਸ਼ਵ ਮਹਿਲਾ 9-ਬਾਲ ਚੈਂਪੀਅਨਸ਼ਿਪ ਚਾਰ ਸਾਲਾਂ ਬਾਅਦ 19 ਤੋਂ 22 ਜਨਵਰੀ ਤੱਕ ਐਟਲਾਂਟਿਕ ਸਿਟੀ ਵਿੱਚ ਆਯੋਜਿਤ ਕੀਤੀ ਜਾਵੇਗੀ।
ਤਨਵੀ ਨੇ ਨਵੰਬਰ 2022 ਵਿੱਚ ਪੋਰਟੋ ਰੀਕੋ ਵਿੱਚ ਵਿਸ਼ਵ ਜੂਨੀਅਰ 9-ਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ਅਜਿਹੀ ਹੀ ਉਪਲਬਧੀ ਹਾਸਲ ਕੀਤੀ ਸੀ।
ਹੈਦਰਾਬਾਦ ਵਿੱਚ ਜਨਮੀ ਤਨਵੀ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਦੇ ਮੈਰੀਲੈਂਡ ਵਿੱਚ ਰਹਿੰਦੀ ਹੈ।