
ਗੰਭੀਰ ਨੇ ਕਿਹਾ ਕਿ ਜੇਕਰ ਮੈਂ 12ਵੀਂ ਪੜ੍ਹਾਈ ਕਰਦੇ ਹੋਏ ਰਣਜੀ ਟ੍ਰਾਫੀ ਵਿਚ ਨਾ ਖੇਲਿਆ ਹੁੰਦਾ ਤਾਂ ਮੈਂ ਯਕੀਨੀ ਤੌਰ 'ਤੇ ਐਨਡੀਏ ਵਿਚ ਜਾਂਦਾ।
ਨਵੀਂ ਦਿੱਲੀ : ਫ਼ੌਜ ਉਹਨਾਂ ਦਾ ਪਹਿਲਾ ਪਿਆਰ ਸੀ ਪਰ ਕਿਸਮਤ ਨੇ ਗੌਤਮ ਗੰਭੀਰ ਨੂੰ ਕ੍ਰਿਕੇਟਰ ਬਣਾ ਦਿਤਾ। ਇਸ ਦੇ ਬਾਵਜੂਦ ਗੌਤਮ ਦੀ ਅਪਣੇ ਪਹਿਲੇ ਪਿਆਰ ਪ੍ਰਤੀ ਖਿੱਚ ਘੱਟ ਨਹੀਂ ਹੋਈ ਹੈ। ਇਸ ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਸ਼ਹੀਦਾਂ ਦੇ ਬੱਚਿਆਂ ਦੀ ਮਦਦ ਕਰਨ ਵਾਲੀ ਇਕ ਫਾਉਂਡੇਸ਼ਨ ਰਾਹੀਂ ਉਹਨਾਂ ਨੇ ਇਸ ਪਿਆਰ ਨੂੰ ਅੱਜ ਵੀ ਕਾਇਮ ਰੱਖਿਆ ਹੈ। ਭਾਰਤ ਨੂੰ 2 ਵਿਸ਼ਵਕਪ ( 2007 ਵਿਚ ਟੀ20 ਵਿਸ਼ਵਕਪ ਅਤੇ 2011 ਵਿਚ ਵਨਡੇਅ ਵਿਸ਼ਵਕਪ)
Indian army
ਦਾ ਖਿਤਾਬ ਦਿਲਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੰਭੀਰ ਨੇ ਇਕ ਕਿਤਾਬ ਦੀ ਘੁੰਡ ਚੁਕਾਈ ਦੇ ਮੌਕੇ ਫ਼ੌਜ ਪ੍ਰਤੀ ਅਪਣੇ ਜਨੂਨ ਦੀ ਗੱਲ ਨੂੰ ਲੈ ਕੇ ਗੱਲ ਸਾਂਝੀ ਕੀਤੀ। ਗੰਭੀਰ ਨੇ ਕਿਹਾ ਕਿ ਕਿਮਮਤ ਨੂੰ ਇਹੋ ਮੰਜ਼ੂਰ ਸੀ ਅਤੇ ਜੇਕਰ ਮੈਂ 12ਵੀਂ ਪੜ੍ਹਾਈ ਕਰਦੇ ਹੋਏ ਰਣਜੀ ਟ੍ਰਾਫੀ ਵਿਚ ਨਾ ਖੇਲਿਆ ਹੁੰਦਾ ਤਾਂ ਮੈਂ ਯਕੀਨੀ ਤੌਰ 'ਤੇ ਐਨਡੀਏ ਵਿਚ ਜਾਂਦਾ। ਉਹ ਮੇਰਾ ਪਹਿਲਾ ਪਿਆਰ ਸੀ,
Gautam Gambhi
ਇਸ ਲਈ ਜਦ ਮੈਂ ਕ੍ਰਿਕੇਟ ਵਿਚ ਆਇਆ ਤਾਂ ਮੈਂ ਫ਼ੈਸਲਾ ਲਿਆ ਕਿ ਮੈਂ ਅਪਣੇ ਪਹਿਲੇ ਪਿਆਰ ਵਿਚ ਕੁਝ ਯੋਗਦਾਨ ਦੇਵਾਂ। ਮੈਂ ਇਸ ਫਾਉਂਡੇਸ਼ਨ ਦੀ ਸ਼ੁਰੂਆਤ ਕੀਤੀ ਤਾਂ ਕਿ ਸ਼ਹੀਦਾਂ ਦੇ ਬੱਚਿਆਂ ਦਾ ਖਿਆਲ ਰੱਖ ਸਕਾਂ। ਗੰਭੀਰ ਨੇ ਕਿਹਾ ਕਿ ਭਵਿੱਖ ਵਿਚ ਉਹ ਅਪਣੀ ਫਾਉਂਡੇਸ਼ਨ ਨੂੰ ਵਿਸਤਾਰ ਦੇਣਗੇ। ਉਹਨਾਂ ਕਿਹਾ ਕਿ ਅਸੀਂ 50 ਬੱਚਿਆਂ ਦਾ ਮੁਕਾਬਲਾ ਕਰਵਾ ਰਹੇ ਹਾਂ। ਅਸੀਂ ਇਸ ਗਿਣਤੀ ਨੂੰ ਵਧਾ ਕੇ 100 ਕਰਨ ਵਾਲੇ ਹਾਂ।