ਰੋਡ੍ਰੀਗੇਜ, ਮੰਧਾਨਾ ਆਈ.ਸੀ.ਸੀ. ਰੈਂਕਿੰਗ 'ਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ 'ਤੇ
Published : Feb 13, 2019, 11:13 am IST
Updated : Feb 13, 2019, 11:13 am IST
SHARE ARTICLE
Jemimah Rodrigues, Smriti Mandhana
Jemimah Rodrigues, Smriti Mandhana

ਭਾਰਤੀ ਮਹਿਲਾ ਬੱਲੇਬਾਜ਼ ਜੇਮਿਮਾ ਰੋਡ੍ਰੀਗੇਜ ਅਤੇ ਸਮ੍ਰਿਤੀ ਮੰਧਾਨਾ ਚਾਰ ਪਾਇਦਾਨ ਚੜ ਕੇ ਆਈ.ਸੀ.ਸੀ. ਟੀ-20 ਰੈਂਕਿੰਗ 'ਚ ਕ੍ਰਮਵਾਰ ਦੂਜੇ ਅਤੇ ਛੇਵੇਂ....

ਦੁਬਈ : ਭਾਰਤੀ ਮਹਿਲਾ ਬੱਲੇਬਾਜ਼ ਜੇਮਿਮਾ ਰੋਡ੍ਰੀਗੇਜ ਅਤੇ ਸਮ੍ਰਿਤੀ ਮੰਧਾਨਾ ਚਾਰ ਪਾਇਦਾਨ ਚੜ ਕੇ ਆਈ.ਸੀ.ਸੀ. ਟੀ-20 ਰੈਂਕਿੰਗ 'ਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ 'ਤੇ ਪਹੁੰਚ ਗਈਆਂ ਹਨ। ਭਾਰਤ ਨੂੰ ਤਿੰਨ ਮੈਚਾਂ ਦੀ ਲੜੀ 'ਚ ਨਿਊਜ਼ੀਲੈਂਡ ਨੇ 3-0 ਨਾਲ ਹਰਾਇਆ। ਰੋਡ੍ਰੀਗੇਜ ਨੇ ਤਿੰਨ ਮੈਚਾਂ ਦੀ ਲੜੀ 'ਚ 132 ਦੌੜਾਂ ਬਣਾਈਆਂ ਜਦਕਿ ਮੰਧਾਨਾ ਨੇ 180 ਦੌੜਾਂ ਜੋੜੀਆਂ ਅਤੇ ਉਸ ਨੂੰ ਚਾਰ ਪਾਇਦਾਨ ਦਾ ਫਾਇਦਾ ਮਿਲਿਆ। ਗੇਂਦਬਾਜ਼ਾਂ 'ਚ ਸਪਿਨਰ ਰਾਧਾ ਯਾਦਵ 18 ਪਾਇਦਾਨ ਚੜ ਕੇ 10ਵੇਂ ਸਥਾਨ 'ਤੇ ਪਹੁੰਚ ਗਈ। ਦੀਪਤੀ ਸ਼ਰਮਾ ਪੰਜ ਪਾਇਦਾਨ ਚੜ੍ਹ ਕੇ 14ਵੇਂ ਸਥਾਨ 'ਤੇ ਪਹੁੰਚ ਗਈ ਹੈ। 

ਨਿਊਜ਼ੀਲੈਂਡ ਦੀ ਸੋਫੀ ਡੇਵਾਈਨ 11ਵੇਂ ਤੋਂ 8ਵੇਂ ਸਥਾਨ 'ਤੇ ਪਹੁੰਚ ਗਈ ਹੈ। ਕਪਤਾਨ ਐਮੀ ਸੈਟਰਥਵੇਟ 23ਵੇਂ ਤੋਂ 17ਵੇਂ ਸਥਾਨ 'ਤੇ ਆ ਗਈ ਹੈ। ਹਰਫਨਮੌਲਾਵਾਂ 'ਚ ਵੈਸਟਇੰਡੀਜ਼ ਦੀ ਡਿਏਂਡ੍ਰਾ ਡੋਟਿਨ ਚੋਟੀ 'ਤੇ ਹੈ। ਬੱਲੇਬਾਜ਼ਾਂ 'ਚ ਪਾਕਿਸਤਾਨੀ ਕਪਤਾਨ ਬਿਸਮਾਹ ਮਾਰੂਫ ਤਿੰਨ ਪਾਇਦਾਨ ਚੜ ਕੇ 15ਵੇਂ ਸਥਾਨ 'ਤੇ ਪਹੁੰਚ ਗਈ। 
ਵਨ ਡੇ ਫਾਰਮੈਟ 'ਚ ਚੋਟੀ 'ਤੇ ਕਾਬਜ ਸਨਾ ਮੀਰ 6 ਪਾਇਦਾਨ ਚੜ ਕੇ 28ਵੇਂ ਸਥਾਨ 'ਤੇ ਹੈ। ਟੀਮ ਰੈਂਕਿੰਗ 'ਚ ਨਿਊਜ਼ੀਲੈਂਡ ਇੰਗਲੈਂਡ ਨੂੰ ਪਛਾੜ ਕੇ ਦੂਜੇ ਸਥਾਨ 'ਤੇ ਪਹੁੰਚ ਗਿਆ। ਆਸਟਰੇਲੀਆ ਚੋਟੀ 'ਤੇ ਅਤੇ ਭਾਰਤ ਪੰਜਵੇਂ ਸਥਾਨ 'ਤੇ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement