
Sports News: IPL ਦਾ 18ਵਾਂ ਸੀਜ਼ਨ ਸਾਲ 2025 ਵਿੱਚ ਖੇਡਿਆ ਜਾਣਾ ਹੈ, ਜੋ ਮਾਰਚ ਦੇ ਤੀਜੇ ਹਫ਼ਤੇ ਸ਼ੁਰੂ ਹੋ ਸਕਦਾ ਹੈ।
Rajat Patidar will lead Royal Challengers Bangalore Sports News: ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL ਦਾ 18ਵਾਂ ਸੀਜ਼ਨ ਸਾਲ 2025 ਵਿੱਚ ਖੇਡਿਆ ਜਾਣਾ ਹੈ, ਜੋ ਮਾਰਚ ਦੇ ਤੀਜੇ ਹਫ਼ਤੇ ਸ਼ੁਰੂ ਹੋ ਸਕਦਾ ਹੈ। ਇਸ ਸਬੰਧੀ ਸਾਰੀਆਂ 10 ਫ਼੍ਰੈਚਾਈਜ਼ੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ 'ਚ ਕੁਝ ਟੀਮਾਂ ਦੇ ਕਪਤਾਨ ਪਹਿਲਾਂ ਹੀ ਤੈਅ ਹਨ ਜਦਕਿ ਕੁਝ ਨੇ ਆਈਪੀਐੱਲ 2025 ਲਈ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ।
ਹੁਣ ਇਸ ਸੂਚੀ 'ਚ ਰਾਇਲ ਚੈਲੰਜਰਜ਼ ਬੰਗਲੌਰ ਟੀਮ ਦਾ ਨਾਂ ਵੀ ਜੁੜ ਗਿਆ ਹੈ, ਜਿਸ ਨੇ 13 ਫ਼ਰਵਰੀ ਨੂੰ ਬੈਂਗਲੁਰੂ 'ਚ ਆਯੋਜਿਤ ਇਕ ਈਵੈਂਟ 'ਚ ਆਉਣ ਵਾਲੇ ਸੈਸ਼ਨ ਲਈ ਆਪਣੇ ਨਵੇਂ ਕਪਤਾਨ ਦਾ ਐਲਾਨ ਕੀਤਾ ਹੈ। ਰਜਤ ਪਾਟੀਦਾਰ ਇੰਡੀਅਨ ਪ੍ਰੀਮੀਅਰ ਲੀਗ 2025 'ਚ ਆਰਸੀਬੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ, ਜਿਨ੍ਹਾਂ ਦੇ ਮੋਢਿਆਂ 'ਤੇ ਟੀਮ ਨੂੰ ਪਹਿਲੀ ਵਾਰ ਖ਼ਿਤਾਬ ਜਿੱਤਣ ਦੀ ਜ਼ਿੰਮੇਵਾਰੀ ਹੋਵੇਗੀ। ਆਰਸੀਬੀ ਦੀ ਟੀਮ ਨੇ ਮੈਗਾ ਨਿਲਾਮੀ ਤੋਂ ਪਹਿਲਾਂ ਰਜਤ ਪਾਟੀਦਾਰ ਨੂੰ 11 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਸੀ।
2025 ਦੇ ਆਈਪੀਐਲ ਸੀਜ਼ਨ ਵਿੱਚ ਆਰਸੀਬੀ ਟੀਮ ਦੀ ਕਪਤਾਨੀ ਸੰਭਾਲਣ ਵਾਲੇ ਰਜਤ ਪਾਟੀਦਾਰ ਦੇ ਰਿਕਾਰਡ ’ਤੇ ਨਜ਼ਰ ਮਾਰੀਏ ਤਾਂ ਮੈਗਾ ਟੀ-20 ਲੀਗ ਵਿੱਚ ਹੁਣ ਤੱਕ 31 ਸਾਲਾ ਸੱਜੇ ਹੱਥ ਦੇ ਬੱਲੇਬਾਜ਼ ਨੇ ਆਈਪੀਐਲ ਵਿੱਚ 27 ਮੈਚ ਖੇਡੇ, ਜਿਸ 'ਚ ਉਸ ਨੇ 24 ਪਾਰੀਆਂ 'ਚ ਬੱਲੇਬਾਜ਼ੀ ਕੀਤੀ ਅਤੇ 34.74 ਦੀ ਔਸਤ ਨਾਲ ਕੁੱਲ 799 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 7 ਅਰਧ ਸੈਂਕੜੇ ਅਤੇ ਇਕ ਸੈਂਕੜਾ ਵੀ ਦੇਖਣ ਨੂੰ ਮਿਲਿਆ।
ਵਿਰਾਟ ਕੋਹਲੀ ਨੇ ਪਾਟੀਦਾਰ ਨੂੰ ਦਿੱਤੀ ਵਧਾਈ
ਵਿਰਾਟ ਕੋਹਲੀ ਨੇ ਪਾਟੀਦਾਰ ਨੂੰ ਕਪਤਾਨ ਬਣਾਏ ਜਾਣ 'ਤੇ ਵਧਾਈ ਦਿੱਤੀ ਹੈ। ਉਸ ਨੇ ਕਿਹਾ- ਰਜਤ, ਮੈਂ ਅਤੇ ਟੀਮ ਦੇ ਹੋਰ ਮੈਂਬਰ ਤੁਹਾਡੇ ਨਾਲ ਹਾਂ। ਜਿਸ ਤਰ੍ਹਾਂ ਤੁਸੀਂ ਇਸ ਫ੍ਰੈਂਚਾਇਜ਼ੀ 'ਚ ਤਰੱਕੀ ਕੀਤੀ ਹੈ ਅਤੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਤੁਸੀਂ ਸਾਰੇ RCB ਪ੍ਰਸ਼ੰਸਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਲਈ ਹੈ। ਤੁਸੀਂ ਇਸ ਦੇ ਹੱਕਦਾਰ ਹੋ।'