
ਭਾਰਤ ਅਤੇ ਆਸਟ੍ਰੇਲੀਆ ਵਿਚ ਪੰਜ ਮੈਚਾਂ ਦੀ ਸੀਰੀਜ਼ ਦਾ ਆਖਰੀ......
ਨਵੀਂ ਦਿੱਲੀ:ਭਾਰਤ ਅਤੇ ਆਸਟ੍ਰੇਲੀਆ ਵਿਚ ਪੰਜ ਮੈਚਾਂ ਦੀ ਸੀਰੀਜ਼ ਦਾ ਅਖਿਰੀ ਵਨ ਡੇ ਅੱਜ ਦਿੱਲੀ ਦੇ ਫਿਰੋਜ਼ਸ਼ਾਹ ਵਿਚ ਖੇਡਿਆ ਜਾਵੇਗਾ। ਦੋਨਾਂ ਟੀਮਾਂ ਦੇ ਸੀਰੀਜ਼ ਵਿਚ 2-2 ਨਾਲ ਬਰਾਬਰੀ ਤੇ ਹਨ। ਇਸ ਪ੍ਰਕਾਰ ਜਿਹੜੀ ਟੀਮ ਜਿੱਤੇਗੀ, ਸੀਰੀਜ਼ ਉਸ ਦੀ ਹੋਵੇਗੀ।
India vs Australia
ਟੀਮ ਇੰਡੀਆ ਜੇਕਰ ਇਸ ਮੈਚ ਵਿਚ ਆਸਟ੍ਰੇਲੀਆ ਨੂੰ ਹਰਾਉਂਦੀ ਹੈ ਤਾਂ ਘਰੇਲੂ ਮੈਦਾਨ ਤੇ ਲਗਾਤਾਰ 7ਵੀਂ ਵਾਰ ਵਨ ਡੇ ਸੀਰੀਜ਼ ਜਿੱਤੇਗੀ। ਉੱਥੇ ਹੀ, ਜੇਕਰ ਆਸਟ੍ਰੇਲੀਆ ਟੀਮ ਇੰਡੀਆ ਨੂੰ ਹਰਾਉਂਦੀ ਹੈ ਤਾਂ ਉਹ 10 ਸਾਲ ਭਾਰਤ ਵਿਚ ਦੁਬਾਰਾ ਸੀਰੀਜ਼ ਜਿੱਤੇਗੀ। ਹਾਂਲਾਕਿ, ਪਿਛਲੇ ਰਿਕਾਰਡ ਵੇਖੀਏ ਤਾਂ ਆਸਟ੍ਰੇਲੀਆ ਲਈ ਇਹ ਸੀਰੀਜ਼ ਜਿੱਤਣਾ ਅਸਾਨ ਨਹੀਂ ਹੋਵੇਗਾ।
ਆਸਟ੍ਰੇਲੀਆ ਟੀਮ ਨੇ ਹੁਣ ਤਕ 181 ਵਾਰ ਵਨ ਡੇ ਸੀਰੀਜ਼ ਖੇਡੇ ਹਨ, ਪਰ ਕਦੇ ਵੀ ਉਹ 0-2 ਤੋਂ ਪਿਛੜਨ ਤੋਂ ਬਾਅਦ ਸੀਰੀਜ਼ ਨਹੀਂ ਜਿੱਤ ਸਕੀ। ਆਸਟ੍ਰੇਲੀਆ ਨੇ ਆਖਰੀ ਵਾਰ 2009 ਵਿਚ ਭਾਰਤ ਵਿਚ ਵਨ ਡੇ ਸੀਰੀਜ਼ ਜਿੱਤੀ ਸੀ। ਉਦੋਂ ਉਸ ਨੇ 6 ਵਨ ਡੇ ਦੀ ਸੀਰੀਜ਼ ਵਿਚ ਭਾਰਤ ਨੂੰ 4-2 ਨਾਲ ਹਰਾਇਆ ਸੀ।
India vs Australia
ਕੋਹਲੀ ਨੇ ਫਿਰੋਜ ਸ਼ਾਹ ਕੋਟਲਾ ਤੇ ਹੁਣ ਤਕ 6 ਵਨ ਡੇ ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਵਿਚ ਉਹਨਾਂ ਨੇ 202 ਰਨ ਬਣਾਏ ਹਨ। ਇਸ ਮੈਦਾਨ ਤੇ ਸਭ ਤੋਂ ਜ਼ਿਆਦਾ ਰਨ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਹੈ।
ਉਸ ਨੇ ਵਨ ਡੇ ਵਿਚ 300 ਰਨ ਬਣਾਏ ਹਨ। ਕੋਹਲੀ ਜਿਸ ਸਥਿਤੀ ਵਿਚ ਹੈ, ਉਸ ਨੂੰ ਵੇਖਦੇ ਹੋਏ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਮੈਚ ਵਿਚ ਉਹ ਕੋਟਲਾ ਤੇ ਸਭ ਤੋਂ ਜ਼ਿਆਦਾ ਰਨ ਬਣਾਉਣ ਦਾ ਰਿਕਾਰਡ ਅਪਣੇ ਨਾਮ ਕਰ ਲਵੇਗਾ।