
Syed Abid Ali Death News: 83 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਸਾਬਕਾ ਭਾਰਤੀ ਕ੍ਰਿਕਟਰ ਸਈਅਦ ਆਬਿਦ ਅਲੀ ਦੀ ਬੁੱਧਵਾਰ ਨੂੰ ਅਮਰੀਕਾ ਵਿੱਚ ਮੌਤ ਹੋ ਗਈ। ਉਹ 83 ਸਾਲ ਦੇ ਸਨ। ਉਨ੍ਹਾਂ ਦੇ ਰਿਸ਼ਤੇਦਾਰ ਰੇਜ਼ਾ ਖਾਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਰੇਜ਼ਾ ਉੱਤਰੀ ਅਮਰੀਕੀ ਕ੍ਰਿਕਟ ਲੀਗ ਨਾਲ ਜੁੜੇ ਹੋਏ ਹਨ।
ਆਬਿਦ ਅਲੀ ਦਾ ਟੈਸਟ ਕਰੀਅਰ ਦਸੰਬਰ 1967 ਤੋਂ ਦਸੰਬਰ 1974 ਤੱਕ ਚੱਲਿਆ। ਉਸ ਨੇ 29 ਮੈਚ ਖੇਡੇ। ਆਬਿਦ ਨੇ 6 ਅਰਧ ਸੈਂਕੜਿਆਂ ਦੀ ਮਦਦ ਨਾਲ 20.36 ਦੀ ਔਸਤ ਨਾਲ 1,018 ਦੌੜਾਂ ਬਣਾਈਆਂ। ਉਸ ਨੇ 47 ਵਿਕਟਾਂ ਆਪਣੇ ਨਾਂ ਕੀਤੀਆਂ। ਉਸਦਾ ਸਰਵੋਤਮ ਪ੍ਰਦਰਸ਼ਨ 6/55 ਹੈ। ਆਬਿਦ ਅਲੀ ਨੇ ਵਨਡੇ ਮੈਚਾਂ ਵਿੱਚ ਭਾਰਤ ਲਈ ਪੰਜ ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ ਕੁੱਲ 93 ਦੌੜਾਂ ਬਣਾਈਆਂ ਅਤੇ 26.71 ਦੀ ਔਸਤ ਨਾਲ ਸੱਤ ਵਿਕਟਾਂ ਲਈਆਂ।
ਸਈਅਦ ਦਾ ਜਨਮ 9 ਸਤੰਬਰ 1941 ਨੂੰ ਹੈਦਰਾਬਾਦ ਵਿੱਚ ਹੋਇਆ ਸੀ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 397 ਵਿਕਟਾਂ ਲਈਆਂ। ਸਈਅਦ ਨੇ ਦਸੰਬਰ 1967 ਵਿੱਚ ਐਡੀਲੇਡ ਵਿੱਚ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣੇ ਪਹਿਲੇ ਮੈਚ ਵਿੱਚ ਹੀ 6 ਵਿਕਟਾਂ ਲਈਆਂ, ਜੋ ਉਨ੍ਹਾਂ ਦੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਸੀ। ਉਨ੍ਹਾਂ ਨੇ ਸਿਡਨੀ ਵਿੱਚ 78 ਅਤੇ 81 ਦੌੜਾਂ ਦੀ ਪਾਰੀ ਵੀ ਖੇਡੀ ਸੀ। ਸਈਦ ਨੇ 1974 ਤੱਕ ਟੈਸਟ ਕ੍ਰਿਕਟ ਖੇਡਿਆ। ਉਨ੍ਹਾਂ ਨੇ ਇਸ ਫਾਰਮੈਟ ਵਿੱਚ 47 ਵਿਕਟਾਂ ਅਤੇ 1018 ਦੌੜਾਂ ਆਪਣੇ ਨਾਮ ਕੀਤੀਆਂ ਹਨ।