IPL 2021: ਖ਼ਿਤਾਬ ਦੀਆਂ ਦਾਅਵੇਦਾਰ ਤਿੰਨ ਵੱਡੀਆਂ ਟੀਮਾਂ ਅਪਣਾ ਪਹਿਲਾ ਮੈਚ ਹਾਰੀਆਂ
Published : Apr 13, 2021, 10:44 am IST
Updated : Apr 13, 2021, 10:44 am IST
SHARE ARTICLE
match
match

ਨਤੀਜਾ ਇਹ ਨਿਕਲਿਆ ਕਿ ਦਿੱਲੀ ਨੇ ਦੂਜਾ ਮੈਚ ਬੜੀ ਹੀ ਆਸਾਨੀ ਨਾਲ ਜਿੱਤ ਲਿਆ।

ਨਵੀਂ ਦਿੱਲੀ : ਆਈ.ਪੀ.ਐਲ.-2021 ਸ਼ੁਰੂ ਹੋਏ ਨੂੰ ਤਿੰਨ ਦਿਨ ਹੋ ਗਏ ਹਨ ਤੇ ਇਨ੍ਹਾਂ ਤਿੰਨ ਦਿਨਾਂ ਵਿਚ ਹੀ ਵੱਡੇ ਉਲਟਫੇਰ ਹੋ ਗਏ ਹਨ। ਆਈ.ਪੀ.ਐਲ. ਸ਼ੁਰੂ ਹੋਣ ਤੋਂ ਪਹਿਲਾਂ ਮਾਹਰਾਂ ਵਲੋਂ ਜਿਹੜੇ ਦਾਅਵੇ ਕੀਤੇ ਜਾ ਰਹੇ ਸਨ, ਉਹ ਬੌਣੇ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਇਸ ਵਾਰ ਇੰਜ ਲਗਦਾ ਹੈ ਕਿ ਜਿਹੜੀਆਂ ਟੀਮਾਂ ਨੇ ਖ਼ਿਤਾਬ ਨਹੀਂ ਜਿੱਤੇ ਉਹ ਤੈਅ ਕਰ ਕੇ ਆਈਆਂ ਹਨ ਕਿ ਉਹ ਖ਼ਿਤਾਬ ਜਿੱਤਣ ਵਾਲੀਆਂ ਟੀਮਾਂ ਨੂੰ ਟਰਾਫ਼ੀ ਦੇ ਨੇੜੇ ਨਹੀਂ ਫਟਕਣ ਦੇਣਗੀਆਂ। 

IPLIPL

ਟੂਰਨਾਮੈਂਟ ਤੋਂ ਪਹਿਲਾਂ ਮੁੰਬਈ ਦੀ ਟੀਮ ਬਾਰੇ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਹ ਟੀਮ ਪੂਰੇ ਟੂਰਨਾਮੈਂਟ ਦੀ ਅਜੇਤੂ ਟੀਮ ਰਹੇਗੀ ਪਰ ਹੋਇਆ ਇਸ ਦੇ ਉਲਟ, ਵੱਡੇ-ਵੱਡੇ ਨਾਵਾਂ ਨਾਲ ਸਜੀ ਇਹ ਟੀਮ ਕੋਹਲੀ ਦੀ ਬੰਗਲੁਰੂ ਤੋਂ ਹਾਰ ਗਈ। ਹੋਰ ਤਾਂ ਹੋਰ ਮੁੰਬਈ ਦੀ ਟੀਮ ਜਦੋਂ ਬੱਲੇਬਾਜ਼ੀ ਕਰਨ ਉਤਰੀ ਤਾਂ ਉਹ ਲਗਾਤਾਰ ਵਿਕਟਾਂ ਗੁਆਉਂਦੀ ਗਈ ਤੇ ਆਖ਼ਰ ਤਕ ਸੰਭਲ ਨਾ ਸਕੀ।

MS DhoniMS Dhoni

ਦੂਜੇ ਦਿਨ ਭਾਵ 10 ਅਪ੍ਰੈਲ ਨੂੰ ਦੁਨੀਆਂ ਨੇ ਇਕ ਹੋਰ ਉਲਟ ਫੇਰ ਦੇਖਿਆ। ਦੂਜੇ ਮੈਚ ਵਿਚ ਚੇਲੇ ਨੇ ਗੁਰੂ ਨੂੰ ਮਾਤ ਦੇ ਦਿਤੀ। ਦੂਜਾ ਮੈਚ ਚੇਨਈ ਤੇ ਦਿੱਲੀ ਵਿਚਕਾਰ ਸੀ। ਇਕ ਪਾਸੇ ਦੁਨੀਆਂ ਦਾ ਮੰਨਿਆ-ਪ੍ਰਵੰਨਿਆ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਦੂਜੇ ਪਾਸੇ ਧੋਨੀ ਕੋਲੋਂ ਕ੍ਰਿਕਟ ਸਿਖਿਆ ਕਾਲ ਦਾ ਜਵਾਕ ਰਿਸ਼ਭ ਪੰਤ। ਸੱਭ ਦਾਅਵਾ ਕਰ ਰਹੇ ਸਨ ਕਿ ਪੰਤ ਤੇ ਉਸ ਦੀ ਟੀਮ ਨੇ ਧੋਨੀ ਦੇ ਤਜਰਬੇ ਅੱਗੇ ਖਿਲਰ ਜਾਣਾ ਹੈ। ਭਾਵੇਂ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੰਗਾ ਸਕੋਰ ਖੜਾ ਕੀਤਾ ਪਰ ਗੇਂਦਬਾਜ਼ਾਂ ਦੀ ਕਮਜ਼ੋਰੀ ਇਸ ਸੀਜ਼ਨ ਵਿਚ ਵੀ ਰੜਕਦੀ ਰਹੀ। ਨਤੀਜਾ ਇਹ ਨਿਕਲਿਆ ਕਿ ਦਿੱਲੀ ਨੇ ਦੂਜਾ ਮੈਚ ਬੜੀ ਹੀ ਆਸਾਨੀ ਨਾਲ ਜਿੱਤ ਲਿਆ।

Rishabh PantRishabh Pant

ਤੀਜੇ ਮੈਚ ਵਿਚ ਹੋਰ ਵੀ ਵੱਡਾ ਗਜ਼ਬ ਹੋ ਗਿਆ। ਹੁਣ ਤਕ ਇਹ ਮੰਨਿਆ ਜਾ ਰਿਹਾ ਸੀ ਕਿ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਇਸ ਲਈ ਜਿੱਤ ਰਹੀ ਹੈ ਕਿਉਂਕਿ ਪਿਛਲੀ ਪਾਰੀ ਵਿਚ ਤਰੇਲ ਪੈਣ ਨਾਲ ਗੇਂਦ ਗਿੱਲੀ ਹੋ ਜਾਂਦੀ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਹਾਰ ਜਾਂਦੀ ਹੈ ਪਰ ਇਸ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਕੋਲਕਾਤਾ ਨਾਈਟ ਰਾਇਡਰਜ਼ ਜਿੱਤ ਗਈ ਤੇ ਡੇਵਿਡ ਵਾਰਨਰ ਦੀ ਟੀਮ ਹਾਰ ਗਈ। 

ਦਰਅਸਲ ਇਨ੍ਹਾਂ ਟੀਮਾਂ ਨੂੰ ਖ਼ਿਤਾਬ ਦੀਆਂ ਵੱਡੀਆਂ ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ। ਇਹ ਤਿੰਨੇ ਅਪਣਾ ਪਹਿਲਾ-ਪਹਿਲਾ ਮੈਚ ਹਾਰ ਗਈਆਂ ਹਨ ਤੇ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਦਾ ਅਗਲਾ ਸਫ਼ਰ ਕਿਸ ਤਰ੍ਹਾਂ ਦਾ ਰਹਿੰਦਾ ਹੈ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement