
ਭਾਰਤੀ ਜਿਮਨਾਸਟਿਕ ਮਹਾਸੰਘ (ਜੀਐਫ਼ਆਈ) ਨੇ ਸੀਨੀਅਰ ਏਸ਼ੀਆਈ ਆਰਟਿਸਟਿਕ ਚੈਂਪੀਅਨਸ਼ਿਪ ਲਈ ਬੁੱਧਵਾਰ...
ਨਵੀਂ ਦਿੱਲੀ: ਭਾਰਤੀ ਜਿਮਨਾਸਟਿਕ ਮਹਾਸੰਘ (ਜੀਐਫ਼ਆਈ) ਨੇ ਸੀਨੀਅਰ ਏਸ਼ੀਆਈ ਆਰਟਿਸਟਿਕ ਚੈਂਪੀਅਨਸ਼ਿਪ ਲਈ ਬੁੱਧਵਾਰ ਨੂੰ ਟੀਮ ਦਾ ਐਲਾਨ ਕੀਤਾ ਹੈ। ਮੰਗੋਲੀਆ ਦੇ ਉਲਨਬਾਟੋਰ ‘ਚ 19 ਤੋਂ 22 ਜੂਨ ਤੱਕ ਖੇਡੇ ਜਾਣ ਵਾਲੇ ਟੂਰਨਾਮੈਂਟ ਲਈ ਚਾਰ ਪੁਰਸ਼ ਅਤੇ ਚਾਰ ਮਹਿਲਾ ਜਿਮਨਾਸਟ ਨੂੰ ਚੁਣਿਆ ਗਿਆ ਹੈ। ਇਨ੍ਹਾਂ ਖਾਰੀਆਂ ਦੀ ਚੋਣ ਓਪਨ ਟ੍ਰਾਇਲ ਤੋਂ ਬਾਅਦ ਹੋਈ।
Gymnastics Championship
ਜੀਐਫ਼ਆਈ ਦੇ ਪ੍ਰਸਤਾਵ ਦੇ ਭਾਰਤੀ ਖੇਡ ਅਥਾਰਿਟੀ (ਸਾਈ) ਨੇ 7 ਜੂਨ ਇੱਥੇ ਇੰਦਰਾ ਗਾਂਧੀ ਸਟੇਡੀਅਮ ਵਿਚ ਓਪਨ ਟ੍ਰਾਇਲ ਦਾ ਆਯੋਜਨ ਕੀਤਾ ਸੀ। ਪੁਰਸ਼ ਟਮ ਵਿਚ ਰਾਕੇਸ਼ ਕੁਮਾਰ ਪਾਤਰਾ (ਰਿੰਗਸ ਅਤੇ ਪੈਰੇਲਲ ਬਾਰ), ਯੋਗੇਸ਼ਵਰ ਸਿੰਘ (ਫਲੋਰ ਅਤੇ ਵਾਲਟ), ਦੇਬਾਂਗ ਡੇ (ਪੋਮੇਲ ਹਾਰਸ) ਅਤੇ ਐਰਿਕ ਡੇ (ਹਾਰੀਜ਼ੈਂਟਲ ਬਾਰ) ਸ਼ਾਮਲ ਹਨ
Gymnastics Championship
ਜਦਕਿ ਮਹਿਲਾ ਟੀਮ ਵਿਚ ਪ੍ਰਣਤੀ ਨਾਇਕ (ਵਾਲਟ ਅਤੇ ਬੀਮ), ਸ਼ਰਥਾ ਤਾਲੇਕਰ (ਅਨਈਵਨ ਬਾਰਸ), ਪ੍ਰਣਤੀ ਦਾਸ (ਬੀਮ) ਅਤੇ ਪਾਪੀਆ ਦਾਸ (ਫਲੋਰ) ਨੂੰ ਜਗ੍ਹਾ ਮਿਲੀ ਹੈ। ਇਸ ਚੈਂਪੀਅਨਸ਼ਿਪ ਜ਼ਰੀਏ ਦੇਬਾਂਗ ਡੇ ਅਤੇ ਪੀਆ ਦਾਸ ਕੌਮਾਂਤਰੀ ਪੱਧਰ ‘ਤੇ ਡੈਬਿਊ ਕਰਨਗੇ। ਟੀਮ 17 ਜੂਨ ਨੂੰ ਮੰਗੋਲੀਆ ਲਈ ਰਵਾਨਾ ਹੋਵੇਗੀ।