
ਧੋਨੀ ਇਕ ਸਫ਼ਲ ਕਪਤਾਨ ਸਨ। ਆਪਣੇ ਸ਼ਾਤਮਈ ਦਿਮਾਗ ਨਾਲ ਖੁਦ ਦੇ ਫੈਸਲੇ ਨੂੰ ਸਹੀ ਸਾਬਤ ਕਰਕੇ ਵਿਰੋਧੀਆਂ ਦੇ ਮੂੰਹ ਕਰ ਦੇਣਆ ਧੋਨੀ ਦਾ ਖਾਸ ਗੁਣ ਹੈ
ਨਵੀਂ ਦਿੱਲੀ- ਵਰਲਡ ਕੱਪ 2019 ਸੈਮੀਫਾਈਨਲ ਵਿਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਇਹ ਖ਼ਬਰਾਂ ਆਉਣੀਆਂ ਤੇਜ਼ ਹੋ ਗਈਆ ਕਿ ਸ਼ਾਇਦ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ। ਧੋਨੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਰਾਜਨੀਤੀ ਵਿਚ ਕਦਮ ਰੱਖ ਸਕਦੇ ਹਨ।
ਧੋਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟੀਮ ਦਾ ਹਿੱਸਾ ਬਣ ਸਕਦੇ ਹਨ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਸੰਜੇ ਪਾਸਵਾਨ ਨੇ ਦਾਅਵਾ ਕੀਤਾ ਹੈ ਕਿ ਧੋਨੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਸ ਸੰਬੰਧ ਵਿਚ ਉਹਨਾਂ ਨਾਲ ਕਾਫ਼ੀ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਹਾਲਾਂਕਿ ਇਹ ਫੈਸਲਾ ਧੋਨੀ ਦੇ ਸੰਨਿਆਸ ਲੈਣ ਤੋਂ ਬਾਅਦ ਹੀ ਲਿਆ ਜਾਵੇਗਾ।
Sanjay Paswan
ਪਾਸਵਾਨ ਨੇ ਕਿਹਾ ਕਿ ''ਧੋਨੀ ਮੇਰੇ ਚੰਗੇ ਮਿੱਤਰ ਹਨ, ਵਰਲਡ ਫੇਮਸ ਖਿਡਾਰੀ ਹਨ,ਅਜਿਹੇ ਵਿਚ ਉਹਨਾਂ ਨਾਲ ਭਾਜਪਾ ਵਿਚ ਸ਼ਾਮਲ ਹੋਣ ਨੂੰ ਲੈ ਕੇ ਗੱਲਬਾਤ ਹੋਈ ਸੀ।'' ਜ਼ਿਕਰਯੋਗ ਹੈ ਕਿ ਭਾਜਪਾ ਨੇਤਾ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ ਤੋ ਪਹਿਲਾਂ 'ਸੰਪਰਕ ਫਾਰ ਸਮਰਥਨ' ਅਭਿਆਨ ਦੌਰਾਨ ਧੋਨੀ ਨਾਲ ਮੁਲਾਕਾਤ ਕੀਤੀ ਸੀ।
ਉਦੋਂ ਤੋਂ ਹੀ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਧੋਨੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਹਾਲਾਂਕਿ ਝਾਰਖੰਡ ਦੇ ਕਿਸੇ ਵੀ ਨੇਤਾ ਨੇ ਇਸ ਬਾਰੇ ਆਪਣੀ ਜ਼ੁਬਾਨ ਨਹੀਂ ਖੋਲ੍ਹੀ। ਭਾਜਪਾ ਦੇ ਇਕ ਨੇਤਾ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ਤੇ ਕਿਹਾ ਕਿ ''ਧੋਨੀ ਦੇ ਭਾਜਪਾ ਦੇ ਕਈ ਆਗੂਆਂ ਨਾਲ ਨਿੱਜੀ ਸੰਬੰਧ ਹਨ। ਜੇ ਉਹ ਭਾਜਪਾ ਵਿਚ ਸ਼ਾਮਲ ਹੁੰਦੇ ਹਨ ਤਾਂ ਕੋਈ ਵੱਡਾ ਗੱਲ ਨਹੀਂ ਹੈ।''
Bharatiya Janata Party
ਧੋਨੀ ਇਕ ਸਫ਼ਲ ਕਪਤਾਨ ਸਨ। ਆਪਣੇ ਸ਼ਾਤਮਈ ਦਿਮਾਗ ਨਾਲ ਖੁਦ ਦੇ ਫੈਸਲੇ ਨੂੰ ਸਹੀ ਸਾਬਤ ਕਰਕੇ ਵਿਰੋਧੀਆਂ ਦੇ ਮੂੰਹ ਕਰ ਦੇਣਆ ਧੋਨੀ ਦਾ ਖਾਸ ਗੁਣ ਹੈ। ਸੰਨਿਆਸ ਲੈਣ ਦਾ ਫੈਸਲਾ ਧੋਨੀ ਦਾ ਖੁਦ ਦਾ ਹੈ ਪਰ ਇੰਡੀਆਂ ਟੀਮ ਨੂੰ ਮਾਹੀ ਦੀ ਬਹੁਤ ਜ਼ਰੂਰਤ ਹੈ।