
ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਇੰਗਲੈਂਡ ਦੇ ਵਿਕਟ ਕੀਪਰ ਬੱਲੇਬਾਜ਼ ਜਾਨੀ ਬੇਅਰਸਟੋ ਨੇ ਵਿਰਾਟ ਕੋਹਲੀ ਨੂੰ..............
ਨਵੀਂ ਦਿੱਲੀ: ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਇੰਗਲੈਂਡ ਦੇ ਵਿਕਟ ਕੀਪਰ ਬੱਲੇਬਾਜ਼ ਜਾਨੀ ਬੇਅਰਸਟੋ ਨੇ ਵਿਰਾਟ ਕੋਹਲੀ ਨੂੰ ਸਾਲ 2018 'ਚ ਸੱਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਪਛਾੜ ਦਿਤਾ ਹੈ। ਕੋਹਲੀ ਦੇ ਨਾਮ ਸਾਲ 2018 'ਚ ਸੱਭ ਫ਼ਾਰਮੇਟਾਂ ਨੂੰ ਮਿਲਾ ਕੇ ਕੁਲ 1,389 ਦੌੜਾਂ ਹਨ। ਉਥੇ ਹੀ ਲਾਰਡਜ਼ ਟੈਸਟ 'ਚ 93 ਦੌੜਾਂ ਦੀ ਪਾਰੀ ਖੇਡ ਕੇ ਬੇਅਰਸਟੋ ਦੇ ਨਾਮ ਹੁਣ 1,482 ਦੌੜਾਂ ਹੋ ਗਈਆਂ ਹਨ।
ਉਸ ਨੇ ਇਕ ਦਿਨਾ 'ਚ 970, ਟੈਸਟ 'ਚ 445 ਅਤੇ ਟੀ20 ਕੌਮਾਂਤਰੀ 'ਚ 67 ਦੌੜਾਂ ਬਣਾਈਆਂ ਹਨ।ਪਿਛਲੇ ਦਿਨੀਂ ਕੋਹਲੀ ਨੇ ਬੇਅਰਸਟੋ ਨੂੰ ਹੀ ਪਿਛੇ ਛੱਡ ਕੇ ਨੰਬਰ ਇਕ ਦਾ ਮੁਕਾਮ ਹਾਸਲ ਕੀਤਾ ਸੀ। ਕੋਹਲੀ ਇਕ ਦਿਨਾ 'ਚ 749 ਦੌੜਾਂ ਨਾਲ ਚੌਥੇ ਨੰਬਰ 'ਤੇ ਹਨ, ਉਥੇ ਹੀ ਟੈਸਟ 'ਚ 509 ਦੌੜਾਂ ਨਾਲ ਛੇਵੇਂ ਨੰਬਰ 'ਤੇ ਹਨ। ਬੇਅਰਸਟੋ ਟੈਸਟ 'ਚ 4454 ਦੌੜਾਂ ਨਾਲ 8ਵੇਂ ਨੰਬਰ 'ਤੇ ਹੈ। (ਏਜੰਸੀ)