ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਨੂੰ ਮਿਲੀ ਨਵੀਂ ਜਰਸੀ
Published : Oct 13, 2021, 4:06 pm IST
Updated : Oct 13, 2021, 4:17 pm IST
SHARE ARTICLE
Indian cricket team gets new jersey
Indian cricket team gets new jersey

ਬੀ.ਸੀ.ਸੀ.ਆਈ. ਨੇ ਸ਼ੋਸਲ ਮੀਡੀਆ 'ਤੇ ਕੀਤੀ ਪੇਸ਼

 

ਨਵੀਂ ਦਿੱਲੀ: ਕੁਝ ਹੀ ਦਿਨਾਂ ਵਿੱਚ ਟੀ -20 ਵਿਸ਼ਵ ਕੱਪ ਦੀ ਸ਼ੁਰੂ ਹੋਵੇਗਾ। ਇਹ ਵਿਸ਼ਵ ਕੱਪ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੀ ਧਰਤੀ 'ਤੇ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਇੱਕ ਨਵੇਂ ਅਵਤਾਰ ਵਿੱਚ ਨਜ਼ਰ ਆਵੇਗੀ। ਇਸ ਵਿਸ਼ਵ ਕੱਪ ਵਿੱਚ ਟੀਮ ਨਵੀਂ ਜਰਸੀ ਵਿੱਚ ਨਜ਼ਰ ਆਵੇਗੀ। ਜਿਸ ਨੂੰ ਅੱਜ ਲਾਂਚ ਕੀਤਾ ਗਿਆ।

 

Indian cricket team gets new jerseyIndian cricket team gets new jersey

 

ਬੀਸੀਸੀਆਈ ਨੇ ਕੁਝ ਦਿਨ ਪਹਿਲਾਂ ਹੀ ਦੱਸਿਆ ਸੀ ਕਿ ਟੀਮ ਇੰਡੀਆ ਦੀ ਨਵੀਂ ਜਰਸੀ ਦਾ ਐਲਾਨ ਇਸ  ਤਾਰੀਕ ਨੂੰ ਕੀਤਾ ਜਾਵੇਗਾ। ਭਾਰਤ ਨੂੰ ਮਿਲੀ ਨਵੀਂ ਜਰਸੀ ਪੁਰਾਣੀ ਜਰਸੀ ਤੋਂ ਥੋੜ੍ਹੀ ਵੱਖਰੀ ਹੈ। ਹੁਣ ਤਕ ਟੀਮ ਇੰਡੀਆ ਨੇ ਜਿਹੜੀ ਜਰਸੀ ਪਾਈ ਸੀ ਉਹ ਗੂੜ੍ਹੀ ਨੀਲੀ ਸੀ।

 

 

 

ਇਹ ਜਰਸੀ ਵੀ ਇਹੋ ਰੰਗ ਦੀ ਹੈ ਪਰ ਇਸ ਦਾ ਡਿਜ਼ਾਇਨ ਵੱਖਰਾ ਹੈ। ਇਸਦੇ ਵਿਚਕਾਰ ਇੱਕ ਹਲਕੀ ਨੀਲੀ ਧਾਰੀ  ਹੈ। ਪਿਛਲੀ ਜਰਸੀ 'ਚ ਮੋਢਿਆਂ ਤੇ ਤਿਰੰਗਾ ਬਣਿਆ ਹੋਇਆ ਸੀ, ਪਰ ਇਸ ਜਰਸੀ ਦੇ ਮੋਢਿਆ 'ਤੇ ਕੋਈ ਡਿਜ਼ਾਈਨ ਨਹੀਂ ਹੈ।

 

Indian cricket team gets new jerseyIndian cricket team gets new jersey

ਬੀਸੀਸੀਆਈ ਨੇ ਇਸਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ 'ਤੇ ਜਾਰੀ ਕੀਤਾ ਹੈ ਅਤੇ ਨਾਲ ਹੀ ਬੀਸੀਸੀਆਈ ਕਿੱਟ ਸਪਾਂਸਰ ਐਮਪੀਐਲ ਸਪੋਰਟਸ ਨੇ ਵੀ ਇਸ ਜਰਸੀ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲਾਂਚ ਕੀਤਾ। ਬੀਸੀਸੀਆਈ ਵੱਲੋਂ ਜਾਰੀ ਕੀਤੀ ਗਈ ਫੋਟੋ ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਅਤੇ ਕੇਐਲ ਰਾਹੁਲ ਇਸ ਨਵੀਂ ਜਰਸੀ ਨੂੰ ਪਹਿਨਦੇ ਹੋਏ ਨਜ਼ਰ ਆ ਰਹੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement