
ਆਈ. ਸੀ.ਸੀ. ਪਹਿਲਾਂ ਹੀ ਵੇਚ ਚੁੱਕਿਆ ਹੈ 5 ਲੱਖ ਟਿਕਟਾਂ
ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਨੂੰ ਲੈ ਕੇ ਪ੍ਰਸ਼ੰਸਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਵੇਂ-ਜਿਵੇਂ ਮੈਚ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਉਵੇਂ ਹੀ ਟਿਕਟਾਂ ਦੀ ਵਿਕਰੀ ਵੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਸਾਰੇ ਮੈਚਾਂ ਲਈ ਪੰਜ ਲੱਖ ਟਿਕਟਾਂ ਵੇਚੀਆਂ ਜਾ ਚੁੱਕਿਆ ਹਨ ਜਿਸ ਬਾਰੇ ਆਈ.ਸੀ.ਸੀ. ਨੇ ਆਪਣੀ ਵੈਬਸਾਈਟ 'ਤੇ ਵੀ ਜਾਣਕਾਰੀ ਦਿਤੀ ਹੈ।
ਇਸ ਜਾਣਕਾਰੀ ਅਨੁਸਾਰ ਇਹ ਟਿਕਟਾਂ ਮਹਿਜ਼ ਪੰਜ ਮਿੰਟ ਵਿਚ ਹੀ ਖਰੀਦ ਲਈਆਂ ਗਈਆਂ ਸਨ। ਆਈ. ਸੀ. ਸੀ. ਨੇ ਇਹ ਵੀ ਰਿਪੋਰਟ ਦਿੱਤੀ ਸੀ ਕਿ ਟੀ-20 ਵਿਸ਼ਵ ਕੱਪ ਲਈ 82 ਵੱਖ-ਵੱਖ ਦੇਸ਼ਾਂ ਦੇ ਪ੍ਰਸ਼ੰਸਕਾਂ ਨੇ ਟਿਕਟਾਂ ਬੁੱਕ ਕਰਵਾਈਆਂ ਹਨ ਹਾਲਾਂਕਿ ਕ੍ਰਿਕਟ ਸਿਰਫ਼ 30 ਦੇਸ਼ਾਂ ਵਿਚ ਹੀ ਖੇਡੀ ਜਾਂਦੀ ਹੈ। ਉਧਰ ਆਸਟ੍ਰੇਲੀਆ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਕੁਝ ਟਿਕਟਧਾਰਕ ਆਪਣੀਆਂ ਟਿਕਟਾਂ ਲਗਭਗ 50 ਗੁਣਾ ਵੱਧ ਕੀਮਤ ’ਤੇ ਵੇਚ ਰਹੇ ਹਨ।
ਟਿਕਮਬੂ ਵੈੱਬਸਾਈਟ ਦੇ ਅਨੁਸਾਰ ਭਾਰਤ-ਪਾਕਿ ਮੈਚ ਦੀ ਸਭ ਤੋਂ ਸਸਤੀ ਟਿਕਟ 85 ਯੂਰੋ ਦੀ ਹੈ ਜਿਹੜੀ ਕਿ ਭਾਰਤੀ ਕਰੰਸੀ ਅਨੁਸਾਰ ਤਕਰੀਬਨ 7 ਹਜ਼ਾਰ ਦੀ ਬਣਦੀ ਹੈ। ਸਭ ਤੋਂ ਮਹਿੰਗੀ ਟਿਕਟ 307 ਯੂਰੋ ਅਰਥਾਤ 1.05 ਲੱਖ ਰੁਪਏ ਦੀ ਹੈ। ਭਾਵੇਂ ਕਿ ਇਹ ਟਿਕਟਾਂ 50 ਗੁਣਾ ਵੱਧ ਕੀਮਤ 'ਤੇ ਵੇਚੀਆਂ ਜਾ ਰਹੀਆਂ ਹਨ ਪਰ ਕ੍ਰਿਕਟ ਪਸੰਦ ਲੋਕਾਂ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਸਮੇਤ ਟੀ-20 ਵਿਸ਼ਵ ਕੱਪ ਨੂੰ ਲੈ ਕੇ ਉਤਸੁਕਤਾ ਵਧਦੀ ਜਾ ਰਹੀ ਹੈ।
Author - Amanjot Singh