
'ਮੈਂ ਸ਼ੁਭਮਨ ਗਿੱਲ ਨੂੰ ਤਕੜਾ ਕਰ ਦਿੱਤਾ ਹੈ, ਮੈਂ ਉਸ ਨੂੰ ਕਿਹਾ ਕਿ ਦੇਖੋ, ਮੈਂ ਡੇਂਗੂ ਦੌਰਾਨ 2 ਮੈਚ ਖੇਡੇ ਸੀ,ਕੈਂਸਰ ਵਿਚ ਵੀ ਵਿਸ਼ਵ ਕੱਪ ਖੇਡਿਆ, ਇਸ ਲਈ ਤਿਆਰ ਰਹੋ।
ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਵਿਚਾਲੇ ਆਈਸੀਸੀ ਵਿਸ਼ਵ ਕੱਪ 2023 ਦਾ ਮੈਚ ਕੱਲ ਯਾਨੀ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਵਿਸ਼ਵ ਕੱਪ 2023 ਦੇ ਇਸ ਅਹਿਮ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਪਾਕਿਸਤਾਨ ਖਿਲਾਫ਼ ਵਿਸ਼ਵ ਕੱਪ ਮੈਚ 'ਚ ਖੇਡਣਗੇ ਜਾਂ ਨਹੀਂ ਇਸ ਨੂੰ ਲੈ ਕੇ ਕਾਫ਼ੀ ਚਰਚਾ ਹੈ।
ਦੱਸ ਦਈਏ ਕਿ ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਭਾਰਤ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਨੇ ਪਾਕਿਸਤਾਨ ਖਿਲਾਫ਼ ਵਿਸ਼ਵ ਕੱਪ ਮੈਚ ਲਈ ਜ਼ੋਰਦਾਰ ਅਭਿਆਸ ਕੀਤਾ ਹੈ। ਇਸ ਦੌਰਾਨ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਸ਼ੁਭਮਨ ਗਿੱਲ ਨੂੰ ਖਾਸ ਸੰਦੇਸ਼ ਦਿੱਤਾ ਹੈ। ਸ਼ੁਭਮਨ ਗਿੱਲ ਨੂੰ ਖਾਸ ਸੰਦੇਸ਼ ਦਿੰਦੇ ਹੋਏ ਯੁਵਰਾਜ ਸਿੰਘ ਨੇ ਕਿਹਾ, 'ਮੈਂ ਸ਼ੁਭਮਨ ਗਿੱਲ ਨੂੰ ਤਕੜਾ ਕਰ ਦਿੱਤਾ ਹੈ, ਮੈਂ ਉਸ ਨੂੰ ਕਿਹਾ ਕਿ ਦੇਖੋ, ਮੈਂ ਡੇਂਗੂ ਦੌਰਾਨ 2 ਮੈਚ ਖੇਡੇ ਸੀ, ਕੈਂਸਰ ਵਿਚ ਵੀ ਵਿਸ਼ਵ ਕੱਪ ਖੇਡਿਆ, ਇਸ ਲਈ ਤਿਆਰ ਰਹੋ। ਮੰਨਿਆ ਕਿ ਥੋੜ੍ਹਾ ਮੁਸ਼ਕਿਲ ਹੋਵੇਗਾ ਪਰ ਟੀਮ ਨੂੰ ਪੂਰੀ ਉਮੀਦ ਹੈ ਕਿ ਉਹ ਵਿਸ਼ਵ ਕੱਪ ਮੈਚ ਲਈ ਤਿਆਰ ਹੋਵੇਗਾ।
ਯੁਵਰਾਜ ਸਿੰਘ ਨੇ ਅੱਗੇ ਕਿਹਾ, 'ਦੇਖੋ, ਜਦੋਂ ਵੀ ਤੁਹਾਨੂੰ ਬੁਖਾਰ ਜਾਂ ਡੇਂਗੂ ਹੁੰਦਾ ਹੈ, ਤੁਹਾਡੇ ਲਈ ਕੋਈ ਵੀ ਕ੍ਰਿਕਟ ਮੈਚ ਖੇਡਣਾ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਮੇਰਾ ਵੀ ਇਸ ਵਿਚ ਬਹੁਤ ਤਜ਼ਰਬਾ ਹੈ। ਮੈਨੂੰ ਉਮੀਦ ਹੈ ਕਿ ਜੇਕਰ ਸ਼ੁਭਮਨ ਗਿੱਲ ਫਿੱਟ ਹੈ ਤਾਂ ਉਹ ਜ਼ਰੂਰ ਖੇਡੇਗਾ।