ਧੋਨੀ ਕ੍ਰਿਕਟ ਤੋਂ ਇਲਾਵਾ ਹੁਣ ਕਰਵਾਉਣਗੇ ਵਿਆਹ
Published : Nov 13, 2018, 10:03 am IST
Updated : Nov 13, 2018, 10:03 am IST
SHARE ARTICLE
M.S Dhoni
M.S Dhoni

ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਨਲਾਈਨ ਮੈਟ੍ਰੀਮੋਨੀ ਪਲੇਟਫਾਰਮ ਭਾਰਤ ਮੈਟ੍ਰੀਮੋਨੀ......

ਨਵੀਂ ਦਿੱਲੀ (ਭਾਸ਼ਾ): ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਨਲਾਈਨ ਮੈਟ੍ਰੀਮੋਨੀ ਪਲੇਟਫਾਰਮ ਭਾਰਤ ਮੈਟ੍ਰੀਮੋਨੀ ਦੇ ਬ੍ਰਾਂਡ ਅੰਬੈਸਡਰ ਬਣ ਗਏ ਹਨ। ਭਾਰਤ ਮੈਟ੍ਰੀਮੋਨੀ ਦੇ ਨਾਲ ਜੁੜਨ ਉਤੇ ਧੋਨੀ ਨੇ ਕਿਹਾ ਕਿ ਉਹ ਇਕ ਅਜਿਹੇ ਬ੍ਰਾਂਡ ਦੇ ਨਾਲ ਜੁੜਨ ਉਤੇ ਬਹੁਤ ਖੁਸ਼ ਹਨ। ਜਿੰਨ੍ਹੇ ਕਈ ਸਫ਼ਲ ਵਿਆਹ ਕਰਵਾਏ ਹਨ। ਵੈੱਬਸਾਈਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਰੂਗਵਲ ਜਾਨਕੀਰਮਨ ਨੇ ਕਿਹਾ ਧੋਨੀ ਇਸ ਦੇ ਲਈ ਠੀਕ ਵਿਕਲਪ ਹੈ ਕਿਉਂਕਿ ਉਹ ਲੱਖਾਂ ਹੀ ਨੌਜਵਾਨਾਂ ਲਈ ਪ੍ਰੇਰਣਾ ਦਾ ਸ੍ਰੋਤ ਹੈ। ਉਨ੍ਹਾਂ ਨੇ ਇਹ ਪ੍ਰਸਿੱਧੀ ਅਪਣੀ ਅਗਵਾਈ ਸਮਰੱਥਾ ਦੇ ਦਮ ਉਤੇ ਹਾਸਲ ਕੀਤੀ ਹੈ।

M.S DhoniM.S Dhoni

ਉਨ੍ਹਾਂ ਨੇ ਕਿਹਾ ਉਹ ਅਪਣੇ ਸੁਖੀ ਵਿਆਹ ਵਾਲੇ ਜੀਵਨ, ਜ਼ਿੰਮੇਦਾਰ ਪਿਤਾ ਅਤੇ ਚੰਗੇ ਪਤੀ ਵਰਗੀਆਂ ਖੂਬੀਆਂ ਨਾਲ ਦੂਜਿਆਂ ਨੂੰ ਪ੍ਰੇਰਿਤ ਵੀ ਕਰਦੇ ਹਨ। ਮੈਟ੍ਰੀਮੋਨੀ ਡਾਟ ਕਾਮ ਆਨਲਾਈਨ ਮੈਚਮੈਂਕਿੰਗ ਅਤੇ ਮੈਰਿਜ ਸੇਵਾਵਾਂ ਉਪਲਬਧ ਕਰਾਉਣ ਵਾਲੀ ਕੰਪਨੀ ਹੈ। ਇਸ ਕੰਪਨੀ ਦੀਆਂ ਦੇਸ਼ ਭਰ 'ਚ 140 ਸ਼ਾਖਾਵਾਂ ਹਨ ਅਤੇ ਉਸ 'ਚ ਕੁਲ 3500 ਕਰਮਚਾਰੀ ਕੰਮ ਕਰਦੇ ਹਨ। ਕੰਪਨੀ ਭਾਰਤ ਮੈਟ੍ਰੀਮੋਨੀ ਡਾਟ ਕਾਮ, ਕਮਿਊਨਿਟੀਮੈਟ੍ਰੀਮੋਨੀ ਡਾਟ ਕਾਮ ਅਤੇ ਅਲੀਟਮੈਟ੍ਰੀਮੋਨੀ ਡਾਟ ਕਾਮ ਦਾ ਸੰਚਾਲਨ ਕਰਦੀ ਹੈ। ਦੱਸ ਦਈਏ ਕਿ ਹਾਲ ਹੀ ਵਿਚ ਮਹਿੰਦਰ ਸਿੰਘ ਧੋਨੀ ਨੂੰ ਟੀ-20 ਟੀਮ ਵਿਚ ਜਗ੍ਹਾ ਨਹੀਂ ਦਿਤੀ ਗਈ ਸੀ।

M.S DhoniM.S Dhoni

37 ਸਾਲ ਦੇ ਧੋਨੀ ਭਾਰਤ ਲਈ ਸਭ ਤੋਂ ਜ਼ਿਆਦਾ ਟੀ-20 ਇੰਟਰਨੈਸ਼ਨਲ (93)  ਮੈਚ ਖੇਡਣ ਵਾਲੇ ਖਿਡਾਰੀ ਹਨ। ਦੱਸਿਆ ਜਾਂਦਾ ਹੈ ਕਿ ਦਿਨੇਸ਼ ਕਾਰਤਿਕ ਅਤੇ ਰਿਸ਼ਭ ਪੰਤ ਨੂੰ ਅਜਮੋਣ ਲਈ ਧੋਨੀ ਨੂੰ ਟੀ-20 ਟੀਮ ਤੋਂ ਬਾਹਰ ਕੀਤਾ ਗਿਆ ਹੈ। ਧੋਨੀ ਨੇ ਅਪਣੀ ਕਪਤਾਨੀ ਵਿਚ ਟੀਮ ਇੰਡੀਆ ਨੂੰ 2007 ਵਿਚ ਵਰਲਡ ਟੀ-20 ਦਾ ਖਿਤਾਬ ਦਵਾਇਆ ਸੀ। ਭਾਰਤੀ ਟੀਮ ਲਈ ਉਨ੍ਹਾਂ ਨੇ ਬਹੁਤ ਜਿਆਦਾ ਯੋਗਦਾਨ ਪਾਇਆ ਹੈ। ਧੋਨੀ ਨੇ ਅਪਣੀ ਕਪਤਾਨੀ ਵਿਚ 2011 ਵਰਲਡ ਕੱਪ ਵੀ ਟੀਮ ਇੰਡੀਆ ਨੂੰ ਦਵਾਇਆ ਹੈ।

M.S DhoniM.S Dhoni

ਦੱਸ ਦਈਏ ਕਿ ਆਈ.ਪੀ.ਐੱਲ ਵਿਚ ਦੋ ਸਾਲ ਬਾਅਦ ਫਿਰ ਤੋਂ ਇਸ ਸਾਲ ਚੈੱਨਈ ਸੁਪਰਕਿੰਗ ਨੇ ਵਾਪਸੀ ਕੀਤੀ ਸੀ। ਧੋਨੀ ਨੂੰ ਇਸ ਸਾਲ ਫਿਰ ਚੈੱਨਈ ਸੁਪਰਕਿੰਗ ਦਾ ਕਪਤਾਨ ਬਣਾਇਆ ਗਿਆ ਸੀ ਤੇ ਧੋਨੀ ਨੇ ਅਪਣੀ ਮਿਹਨਤ ਸਦਕਾ ਟੀਮ ਨੂੰ ਆਈ.ਪੀ.ਐੱਲ ਦਾ ਖਿਤਾਬ ਦਵਾਇਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement