ICC Champions Trophy: ਜੇਤੂ ਨੂੰ ਮਿਲੇਗੀ 2.2 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ
Published : Feb 14, 2025, 1:39 pm IST
Updated : Feb 14, 2025, 1:39 pm IST
SHARE ARTICLE
ICC Champions Trophy:
ICC Champions Trophy:

ਪੰਜਵੇਂ ਜਾਂ ਛੇਵੇਂ ਸਥਾਨ 'ਤੇ ਰਹਿਣ ਵਾਲੀ ਹਰੇਕ ਟੀਮ ਨੂੰ 350,000 ਅਮਰੀਕੀ ਡਾਲਰ (3 ਕਰੋੜ ਰੁਪਏ) ਮਿਲਣਗੇ

 

ICC Champions Trophy:ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੀ ਇਨਾਮੀ ਰਾਸ਼ੀ ਵਿੱਚ 53 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਹੈ ਅਤੇ ਹੁਣ ਜੇਤੂ ਟੀਮ ਨੂੰ 22 ਲੱਖ 40 ਹਜ਼ਾਰ ਡਾਲਰ (ਲਗਭਗ 20 ਕਰੋੜ ਰੁਪਏ) ਮਿਲਣਗੇ।

ਦੂਜੇ ਸਥਾਨ 'ਤੇ ਰਹਿਣ ਵਾਲੇ ਨੂੰ ਅੱਧੀ ਰਕਮ ਮਿਲੇਗੀ, ਯਾਨੀ ਕਿ $11 ਲੱਖ 20 ਹਜ਼ਾਰ (9.72 ਕਰੋੜ ਰੁਪਏ)। ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ 560,000 ਡਾਲਰ (4.86 ਕਰੋੜ ਰੁਪਏ) ਮਿਲਣਗੇ। ਕੁੱਲ ਇਨਾਮੀ ਰਾਸ਼ੀ ਵਧਾ ਕੇ 60 ਲੱਖ 90 ਹਜ਼ਾਰ ਡਾਲਰ (ਲਗਭਗ 60 ਕਰੋੜ ਰੁਪਏ) ਕਰ ਦਿੱਤੀ ਗਈ ਹੈ।

ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਨੇ 19 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ, "ਇਹ ਇਨਾਮੀ ਰਾਸ਼ੀ ਖੇਡ ਵਿੱਚ ਨਿਵੇਸ਼ ਕਰਨ ਅਤੇ ਸਾਡੇ ਮੁਕਾਬਲਿਆਂ ਦੀ ਵਿਸ਼ਵਵਿਆਪੀ ਸਾਖ ਨੂੰ ਬਣਾਈ ਰੱਖਣ ਲਈ ਆਈਸੀਸੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”

ਗਰੁੱਪ ਪੜਾਅ ਜਿੱਤਣ ਵਾਲੀ ਕਿਸੇ ਵੀ ਟੀਮ ਨੂੰ $34,000 (30 ਲੱਖ ਰੁਪਏ) ਦੀ ਇਨਾਮੀ ਰਾਸ਼ੀ ਮਿਲੇਗੀ। ਪੰਜਵੇਂ ਜਾਂ ਛੇਵੇਂ ਸਥਾਨ 'ਤੇ ਰਹਿਣ ਵਾਲੀ ਹਰੇਕ ਟੀਮ ਨੂੰ 350,000 ਅਮਰੀਕੀ ਡਾਲਰ (3 ਕਰੋੜ ਰੁਪਏ) ਮਿਲਣਗੇ, ਜਦੋਂ ਕਿ ਸੱਤਵੇਂ ਅਤੇ ਅੱਠਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ 140,000 ਅਮਰੀਕੀ ਡਾਲਰ (1.2 ਕਰੋੜ ਰੁਪਏ) ਮਿਲਣਗੇ।

ਇਸ ਤੋਂ ਇਲਾਵਾ, ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਅੱਠ ਟੀਮਾਂ ਵਿੱਚੋਂ ਹਰੇਕ ਨੂੰ 125,000 ਡਾਲਰ (1.08 ਕਰੋੜ ਰੁਪਏ) ਦੀ ਗਰੰਟੀ ਮਿਲੇਗੀ।

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement