
ਨੀਰਜ ਚੋਪੜਾ ਰਾਸ਼ਟਰਮੰਡਲ ਖੇਡਾਂ ਦੀ ਨੇਜ਼ਾ ਸੁੱਟਣ ਮੁਕਾਬਲੇ 'ਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ
ਗੋਲਡ ਕੋਸਟ : ਨੀਰਜ ਚੋਪੜਾ ਰਾਸ਼ਟਰਮੰਡਲ ਖੇਡਾਂ ਦੀ ਨੇਜ਼ਾ ਸੁੱਟਣ ਮੁਕਾਬਲੇ 'ਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਜਿਨ੍ਹਾਂ ਨੇ ਫ਼ਾਈਨਲ ਵਿਚ ਸੈਸ਼ਨ ਦਾ ਸੱਭ ਤੋਂ ਵਧੀਆ 86.47 ਮੀਟਰ ਦਾ ਥ੍ਰੋਅ ਸੁੱਟਿਆ। ਜੂਨੀਅਰ ਵਿਸ਼ਵ ਚੈਂਪੀਅਨ 20 ਸਾਲਾ ਨੀਰਜ ਨੇ ਸ਼ੁੱਕਰਵਾਰ ਨੂੰ ਪਹਿਲੇ ਹੀ ਥ੍ਰੋਅ ਵਿਚ ਕੁਆਲੀਫ਼ਾਇੰਗ ਅੰਕੜੇ ਨੂੰ ਛੂਹ ਕੇ ਫ਼ਾਈਨਲ ਵਿਚ ਜਗ੍ਹਾ ਬਣਾਈ ਸੀ। Neeraj Chopraਪਿਛਲੇ ਮਹੀਨੇ ਪਟਿਆਲਾ ਵਿਚ ਫ਼ੈਡਰੇਸ਼ਨ ਕਪ ਰਾਸ਼ਟਰੀ ਚੈਂਪੀਅਨਸ਼ਿਪ ਵਿਚ 85.94 ਮੀਟਰ ਦਾ ਥਰੋ ਸੁੱਟ ਕੇ ਉਨ੍ਹਾਂ ਨੇ ਸੋਨ ਤਮਗ਼ਾ ਜਿਤਿਆ ਸੀ। ਉਲੰਪਿਕ ਅਤੇ ਵਿਸ਼ਵ ਚਾਂਦੀ ਤਮਗ਼ਾ ਜੇਤੂ ਕੀਨੀਆ ਦੇ ਜੂਲੀਅਸ ਯੇਗੋ ਫ਼ਾਈਨਲ ਲਈ ਕੁਆਲੀਫ਼ਾਈ ਨਹੀਂ ਕਰ ਸਕੇ ਸਨ। ਉਥੇ ਹੀ 2012 ਉਲੰਪਿਕ ਚੈਂਪੀਅਨ ਅਤੇ ਰਿਉ ਖੇਡਾਂ ਦੇ ਕਾਂਸੀ ਤਮਗ਼ਾ ਜੇਤੂ ਕੇਸ਼ੋਰਨ ਵਾਲਕਾਟ ਨੇ ਇਨ੍ਹਾਂ ਖੇਡਾਂ ਵਿਚ ਭਾਗ ਨਹੀਂ ਲਿਆ।