
ਲੰਦਨ ਉਲੰਪਿਕ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਅਤੇ ਕਿਦੰਬੀ ਸ਼੍ਰੀਕਾਂਤ ਰਾਸ਼ਟਰਮੰਡਲ ਖੇਡਾਂ ਵਿਚ ਕ੍ਰਮਵਾਰ ਮਹਿਲਾ ਅਤੇ ਪੁਰਸ਼ ਵਰਗ ਦੇ ਫ਼ਾਈਨਲ ਵਿਚ ਪਹੁੰਚ ਗਏ
ਗੋਲਡ ਕੋਸਟ : ਲੰਦਨ ਉਲੰਪਿਕ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਅਤੇ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ ਖਿਡਾਰੀ ਕਿਦੰਬੀ ਸ਼੍ਰੀਕਾਂਤ ਰਾਸ਼ਟਰਮੰਡਲ ਖੇਡਾਂ ਵਿਚ ਕ੍ਰਮਵਾਰ ਮਹਿਲਾ ਅਤੇ ਪੁਰਸ਼ ਵਰਗ ਦੇ ਫ਼ਾਈਨਲ ਵਿਚ ਪਹੁੰਚ ਗਏ। ਦਿੱਲੀ ਰਾਸ਼ਟਰਮੰਡਲ ਖੇਡਾਂ 2010 ਵਿਚ ਸੋਨ ਤਮਗ਼ਾ ਜਿੱਤਣ ਵਾਲੀ ਸਾਇਨਾ 2014 ਵਿਚ ਸੱਟ ਕਾਰਨ ਨਹੀਂ ਖੇਡ ਸਕੀ ਸੀ। ਉਸ ਨੇ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨੂੰ 21.14, 18.21, 21.17 ਨਾਲ ਹਰਾਇਆ।
Saina Nehwal, Kidambi Srikanth enter finals of respective badminton singles events
ਹੁਣ ਉਹ ਫ਼ਾਈਨਲ ਵਿਚ ਪੀ.ਵੀ. ਸਿੰਧੂ ਜਾਂ ਸਾਬਕਾ ਜੇਤੂ ਕੈਨੇਡਾ ਦੀ ਮਿਸ਼ੇਲੇ ਲੀ ਨਾਲ ਖੇਡੇਗੀ। ਸ਼੍ਰੀਕਾਂਤ ਨੇ 2010 ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗ਼ਾ ਜੇਤੂ ਇੰਗਲੈਂਡ ਦੇ ਰਾਜੀਵ ਉਸੇਫ਼ ਨੂੰ 21.10, 21.17 ਨਾਲ ਹਰਾਇਆ। ਹੁਣ ਉਹ ਐਚ.ਐਸ.ਪ੍ਰਣਯ ਜਾਂ ਮਲੇਸ਼ੀਆ ਦੇ ਲੀ ਚੋਂਗ ਵੇਈ ਨਾਲ ਖੇਡਣਗੇ। ਇਸ ਤੋਂ ਪਹਿਲਾਂ ਅਸ਼ਵਿਨੀ ਪੋਨੱਪਾ ਅਤੇ ਐਨ ਸਿੱਕੀ ਰੇਡੀ ਨੂੰ ਮਲੇਸ਼ੀਆ ਦੀ ਮੇਈ ਕੁਆਨ ਚਉ ਅਤੇ ਵਿਵਿਅਨ ਹੂ ਨੇ ਮਹਿਲਾ ਡਬਲਜ਼ ਫਾਈਨਲ ਵਿਚ 17. 21, 21.15, 21. 4 ਨਾਲ ਮਾਤ ਦਿਤੀ। ਹੁਣ ਉਹ ਕਾਂਸੀ ਤਮਗ਼ੇ ਲਈ ਆਸਟਰੇਲੀਆ ਦੀ ਸੇਤਿਆਨਾ ਮਾਪਾਸ਼ਾ ਅਤੇ ਗਰੋਨਿਆ ਸਮਰਵਿਲੇ ਨਾਲ ਖੇਡੇਗੀ।