
ਸਪਨਾ ਗਿੱਲ ਦੀ ਪਟੀਸ਼ਨ 'ਤੇ ਸ਼ਾਅ ਸਮੇਤ 11 ਲੋਕਾਂ ਨੂੰ ਨੋਟਿਸ ਜਾਰੀ
ਮੁੰਬਈ : IPL ਦੇ 16ਵੇਂ ਸੀਜ਼ਨ ਦੇ ਮੱਧ ਵਿਚ ਪ੍ਰਿਥਵੀ ਸ਼ਾਅ ਦੀ ਮੁਸੀਬਤ ਵਧ ਗਈ ਹੈ। ਉਨ੍ਹਾਂ ਨੂੰ ਸੈਲਫੀ ਵਿਵਾਦ 'ਚ ਪ੍ਰਿਥਵੀ ਸ਼ਾਅ ਸਮੇਤ 11 ਲੋਕਾਂ ਨੂੰ ਬੰਬੇ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਦੋ ਪੁਲਿਸ ਅਧਿਕਾਰੀਆਂ ਨੂੰ ਆਪਣੀ ਡਿਊਟੀ ਸਹੀ ਢੰਗ ਨਾਲ ਨਾ ਨਿਭਾਉਣ ਲਈ ਨੋਟਿਸ ਦਿੱਤਾ ਹੈ।
ਦਰਅਸਲ, ਫਰਵਰੀ ਮਹੀਨੇ 'ਚ ਪ੍ਰਿਥਵੀ ਸ਼ਾਅ ਆਪਣੇ ਦੋਸਤਾਂ ਨਾਲ ਮੁੰਬਈ ਦੇ ਇਕ ਹੋਟਲ 'ਚ ਡਿਨਰ ਕਰਨ ਗਏ ਸਨ। ਉੱਥੇ ਸੈਲਫੀ ਲੈਣ ਨੂੰ ਲੈ ਕੇ ਸ਼ਾਅ ਦਾ ਸਪਨਾ ਗਿੱਲ ਨਾਲ ਝਗੜਾ ਹੋ ਗਿਆ ਸੀ। ਦੋਵਾਂ ਵਿਚਾਲੇ ਝੜਪ ਦੀ ਵੀਡੀਓ ਵੀ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ: ਸਲਮਾਨ ਨਾਲ ਡੇਟਿੰਗ ਦੀਆਂ ਅਫਵਾਹਾਂ 'ਤੇ ਪੂਜਾ ਹੇਗੜੇ ਨੇ ਤੋੜੀ ਚੁੱਪ
ਪ੍ਰਿਥਵੀ ਸ਼ਾਅ ਨੇ ਦੋਸ਼ ਲਗਾਇਆ ਸੀ ਕਿ ਸਪਨਾ ਗਿੱਲ ਅਤੇ ਉਸ ਦੇ ਸਾਥੀਆਂ ਨੇ ਉਸ 'ਤੇ ਹਮਲਾ ਕੀਤਾ ਅਤੇ ਉਸ ਦੀ ਕਾਰ ਦੀ ਵਿੰਡਸ਼ੀਲਡ ਤੋੜ ਦਿੱਤੀ ਜਦੋਂ ਉਸ ਨੇ ਫੋਟੋਆਂ ਖਿੱਚਣ ਤੋਂ ਇਨਕਾਰ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਸਪਨਾ ਅਤੇ ਉਸ ਦੇ ਇੱਕ ਦੋਸਤ ਦੇ ਖਿਲਾਫ ਐਫਆਈਆਰ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਦੂਜੇ ਪਾਸੇ ਸਪਨਾ ਗਿੱਲ ਨੇ ਆਪਣੇ ਖਿਲਾਫ ਦਰਜ FIR ਖਿਲਾਫ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ 'ਚ ਉਸ ਨੇ ਪ੍ਰਿਥਵੀ ਸ਼ਾਅ 'ਤੇ ਛੇੜਛਾੜ ਅਤੇ ਬੱਲੇ ਨਾਲ ਕੁੱਟਮਾਰ ਦਾ ਦੋਸ਼ ਲਗਾਇਆ ਸੀ। ਇਸੇ ਪਟੀਸ਼ਨ ਦੇ ਆਧਾਰ 'ਤੇ ਬੰਬੇ ਹਾਈ ਕੋਰਟ ਨੇ ਪ੍ਰਿਥਵੀ ਸ਼ਾਅ ਸਮੇਤ 11 ਲੋਕਾਂ ਨੂੰ ਨੋਟਿਸ ਭੇਜਿਆ ਹੈ। IPL ਦੇ 16ਵੇਂ ਸੀਜ਼ਨ 'ਚ ਸ਼ਾਅ ਦਾ ਬੱਲਾ ਸ਼ਾਂਤ ਹੈ। ਉਸ ਨੇ 4 ਮੈਚਾਂ 'ਚ 8.50 ਦੀ ਔਸਤ ਨਾਲ ਸਿਰਫ 15 ਦੌੜਾਂ ਬਣਾਈਆਂ ਹਨ।