IPL 2023: ਰਾਜਸਥਾਨ ਰਾਇਲਜ਼ ਦੀ ਬੁਰੀ ਤਰ੍ਹਾਂ ਹਾਰ, RCB ਨੇ ਮੈਚ 112 ਦੌੜਾਂ ਨਾਲ ਜਿੱਤਿਆ 
Published : May 14, 2023, 6:52 pm IST
Updated : May 14, 2023, 6:52 pm IST
SHARE ARTICLE
 IPL 2023: Rajasthan Royals lose badly, RCB win the match by 112 runs
IPL 2023: Rajasthan Royals lose badly, RCB win the match by 112 runs

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ।

ਜੈਪੁਰ -  IPL 2023 ਦਾ 60ਵਾਂ ਮੈਚ ਅੱਜ ਰਾਜਸਥਨ ਰਾਇਲਜ਼ (ਆਰਆਰ) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦਰਮਿਆਨ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਬੈਂਗਲੁਰੂ ਨੇ ਰਾਜਸਥਾਨ ਨੂੰ 112 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ।  ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਇਸ ਤਰ੍ਹਾਂ ਬੈਂਗਲੁਰੂ ਨੇ ਰਾਜਸਥਾਨ ਨੂੰ ਜਿੱਤ ਲਈ 172 ਦੌੜਾਂ ਦਾ ਟੀਚਾ ਦਿੱਤਾ।  

ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਟੀਮ 10.3 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 59 ਦੌੜਾਂ ਹੀ ਬਣਾ ਸਕੀ ਤੇ 112 ਦੌੜਾਂ ਦੇ ਵੱਡੇ ਫਰਕ ਨਾਲ ਮੈਚ ਹਾਰ ਗਈ। ਰਾਜਸਥਾਨ ਵਲੋਂ ਧਾਕੜ ਬੱਲੇਬਾਜ਼ ਯਸ਼ਸਵੀ ਜਾਇਸਵਾਲ ਤੇ ਜੋਸ ਬਟਲਰ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਸਿਫੜ ਦੇ ਸਕੋਰ 'ਤੇ ਪਵੇਲੀਅਨ ਪਰਤ ਗਏ। ਇਸ ਤੋਂ ਇਲਾਵਾ ਕਪਤਾਨ ਸੰਜੂ ਸੈਮਸਨ 4 ਦੌੜਾਂ ਤੇ ਦੇਵਦੱਤ ਪੱਡੀਕਲ 4 ਦੌੜਾਂ ਤੇ ਜੋ ਰੂਟ 10, ਧਰੁਵ ਜੁਰੇਲ  1 ਦੌੜ ਤੇ ਰਵੀਚੰਦਰਨ ਅਸ਼ਵਿਨ 0 ਦੌੜ ਬਣਾ ਆਊਟ ਹੋਏ। ਬੈਂਗਲੁਰੂ ਲਈ ਮੁਹੰਮਦ ਸਿਰਾਜ ਨੇ 1 ਵਿਕਟ, ਵਾਈਨੇ ਪਾਰਨੇਲ ਨੇ 3 ਵਿਕਟਾਂ ਤੇ ਮਿਸ਼ੇਲ ਬ੍ਰੇਸਵੇਲ ਨੇ 2, ਕਰਨ ਸ਼ਰਮਾ ਨੇ 2 ਤੇ ਗਲੇਨ ਮੈਕਸਵੇਲ ਨੇ 1 ਵਿਕਟਾਂ ਲਈਆਂ।  

ਬੈਂਗਲੁਰੂ ਲਈ ਫਾਫ ਡੁ ਪਲੇਸਿਸ ਨੇ 55 ਦੌੜਾਂ, ਗਲੇਨ ਮੈਕਸਵੇਲ ਨੇ 54 ਦੌੜਾਂ, ਵਿਰਾਟ ਕੋਹਲੀ ਨੇ 18 ਦੌੜਾਂ, ਮਹੀਪਾਲ ਲੋਮਰੋਰ ਨ 1 ਦੌੜ, ਦਿਨੇਸ਼ ਕਾਰਤਿਕ ਨੇ 0 ਦੌੜਾਂ, ਮਾਈਕਲ ਬ੍ਰੇਸਵੈਲ ਨੇ 9 ਦੌੜਾਂ ਤੇ ਅਨੁਜ ਰਾਵਤ ਨੇ 29 ਦੌੜਾਂ ਬਣਾਈਆਂ। ਰਾਜਸਥਾਨ ਲਈ ਸੰਦੀਪ ਸ਼ਰਮਾ ਨੇ 1, ਐਡਮ ਜ਼ਾਂਪਾ ਨੇ 2 ਤੇ ਕੇਐੱਮ ਆਸਿਫ ਨੇ 2 ਵਿਕਟਾਂ ਲਈਆਂ।

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement