WTC Final 2025 : ਦੱਖਣੀ ਅਫ਼ਰੀਕਾ ਨੇ ਰਚਿਆ ਇਤਿਹਾਸ, ਆਸਟਰੇਲੀਆ ਨੂੰ ਹਰਾ ਪਹਿਲੀ ਵਾਰ ਕੀਤਾ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਤੇ ਕਬਜ਼ਾ

By : BALJINDERK

Published : Jun 14, 2025, 6:21 pm IST
Updated : Jun 14, 2025, 6:21 pm IST
SHARE ARTICLE
ਦੱਖਣੀ ਅਫ਼ਰੀਕਾ ਨੇ ਰਚਿਆ ਇਤਿਹਾਸ
ਦੱਖਣੀ ਅਫ਼ਰੀਕਾ ਨੇ ਰਚਿਆ ਇਤਿਹਾਸ

WTC Final 2025 : 27 ਸਾਲ ਬਾਅਦ ਧੋਤਾ ਦਾਗ਼ ਤੇ ਜਿਤਿਆ ਆਈ.ਸੀ.ਸੀ ਖ਼ਿਤਾਬ, ਫ਼ਾਈਨਲ ਵਿਚ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ

London News in Punjabi : ਏਡਨ ਮਾਰਕਰਾਮ ਦੇ ਕਾਰਨਾਮੇ ਕਾਰਨ ਦੱਖਣੀ ਅਫਰੀਕਾ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੇ ਤੀਜੇ ਦੌਰ (2023-25) ਦਾ ਖ਼ਿਤਾਬ ਜਿੱਤ ਲਿਆ ਹੈ। ਦੱਖਣੀ ਅਫ਼ਰੀਕਾ ਨੇ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਇਹ ਕਾਰਨਾਮਾ ਕੀਤਾ ਹੈ। ਲੰਡਨ ਦੇ ਲਾਰਡਜ਼ ਦੇ ਮੈਦਾਨ ’ਤੇ ਟੈਸਟ ਦੇ ਚੌਥੇ ਦਿਨ ਏਡਨ ਮਾਰਕਰਾਮ ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਦੱਖਣੀ ਅਫ਼ਰੀਕਾ ਨੇ ਖ਼ਿਤਾਬ ਜਿੱਤਿਆ। ਮਾਰਕਰਾਮ ਨੇ 136 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕਪਤਾਨ ਤੇਂਬਾ ਬਾਵੁਮਾ ਨੇ 64 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਆਸਟਰੇਲੀਆ ਦੀ ਪਹਿਲੀ ਪਾਰੀ 212 ਦੌੜਾਂ ’ਤੇ ਢੇਰ ਹੋ ਗਈ। ਇਸ ਦੌਰਾਨ ਕਾਗਿਸੋ ਰਬਾਡਾ ਨੇ 5 ਵਿਕਟਾਂ ਲਈਆਂ। ਜਵਾਬ ਵਿਚ ਦੱਖਣੀ ਅਫ਼ਰੀਕਾ ਦੀ ਪਹਿਲੀ ਪਾਰੀ ਵੀ ਸਿਰਫ਼ 138 ਦੌੜਾਂ ’ਤੇ ਢੇਰ ਹੋ ਗਈ।

ਆਸਟਰੇਲੀਆ ਨੂੰ 74 ਦੌੜਾਂ ਦੀ ਲੀਡ ਮਿਲ ਗਈ। ਅਜਿਹਾ ਲੱਗ ਰਿਹਾ ਸੀ ਕਿ ਦੱਖਣੀ ਅਫ਼ਰੀਕਾ ਦਾ ਖ਼ਿਤਾਬ ਜਿੱਤਣ ਦਾ ਸੁਪਨਾ ਫਿਰ ਚਕਨਾਚੂਰ ਹੋ ਜਾਵੇਗਾ, ਪਰ ਦੂਜੀ ਪਾਰੀ ਵਿਚ, ਉਨ੍ਹਾਂ ਦੇ ਗੇਂਦਬਾਜ਼ਾਂ ਨੇ ਫਿਰ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਕੰਗਾਰੂਆਂ ਨੂੰ 207 ਦੌੜਾਂ ’ਤੇ ਢੇਰ ਕਰ ਦਿਤਾ। ਅਜਿਹੀ ਸਥਿਤੀ ਵਿਚ, ਦੱਖਣੀ ਅਫ਼ਰੀਕਾ ਨੂੰ 282 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਟੀਮ ਨੇ ਫਿਰ ਆਸਾਨੀ ਨਾਲ ਪ੍ਰਾਪਤ ਕਰ ਲਿਆ। ਇਸ ਵਿਚ ਮਾਰਕਰਾਮ ਦੀਆਂ 136 ਦੌੜਾਂ ਦਾ ਯੋਗਦਾਨ ਜਿੱਤ ਲਈ ਸੱਭ ਤੋਂ ਮਹੱਤਵਪੂਰਨ ਰਿਹਾ। ਇਸ ਦੇ ਨਾਲ ਹੀ ਮਾਰਕਕਰਮ ਕਿਸੇ ਵੀ ਆਈਸੀਸੀ ਫ਼ਾਈਨਲ ਵਿਚ ਅਪਣੀ ਟੀਮ ਲਈ ਸੈਂਕੜਾ ਲਗਾਉਣ ਵਾਲਾ ਪਹਿਲਾ ਦੱਖਣੀ ਅਫ਼ਰੀਕਾ ਦਾ ਪਹਿਲਾ ਖਿਡਾਰੀ ਬਣ ਗਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੇ ਮੱਥੇ ’ਤੇ 27 ਸਾਲਾਂ ਤੋਂ ਲਗਿਆ ਚੋਕਰਸ ਟੈਗ ਵੀ ਹਟਾ ਦਿਤਾ ਗਿਆ ਹੈ। ਦਰਅਸਲ ਦੱਖਣੀ ਅਫ਼ਰੀਕਾ ਦੀ ਟੀਮ ਵੱਡੇ ਟੂਰਨਾਮੈਂਟਾਂ ਵਿੱਚ ਹਾਰਨ ਲਈ ਜਾਣੀ ਜਾਂਦੀ ਹੈ। ਇਹ ਟੀਮ ਜ਼ਿਆਦਾਤਰ ਮੌਕਿਆਂ ’ਤੇ ਸੈਮੀਫ਼ਾਈਨਲ ਜਾਂ ਫ਼ਾਈਨਲ ਵਿਚ ਬਾਹਰ ਹੋ ਜਾਂਦੀ ਸੀ। ਅਜਿਹੀ ਸਥਿਤੀ ਵਿਚ, ਇਸ ਨੂੰ ‘ਚੋਕਰਸ’ ਦਾ ਟੈਗ ਦਿਤਾ ਗਿਆ ਸੀ। 1998 ਵਿਚ ਢਾਕਾ ਵਿਚ ਆਈਸੀਸੀ ਨਾਕਆਊਟ ਟਰਾਫੀ (ਬਾਅਦ ਵਿਚ ਚੈਂਪੀਅਨਜ਼ ਟਰਾਫ਼ੀ ਦਾ ਨਾਮ ਦਿਤਾ ਗਿਆ) ਜਿੱਤਣ ਤੋਂ ਬਾਅਦ ਉਹ ਕਿਸੇ ਵੀ ਵੱਡੇ ਆਈਸੀਸੀ ਟੂਰਨਾਮੈਂਟ ਦਾ ਖ਼ਿਤਾਬ ਨਹੀਂ ਜਿੱਤ ਸਕੇ ਸਨ। ਅੱਜ ਟੈਸਟ ਚੈਂਪੀਅਨ ਜਿੱਤ ਕੇ ਤੇਂਬਾ ਬਾਵੁਮਾ ਦੀ ਟੀਮ ਨੇੇ ਦੇਸ਼ ਦਾ ਨਾਂ ਉਚਾ ਕੀਤਾ ਹੈ।    

(For more news apart from South Africa created history, defeated Australia to capture World Test Championship first time News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement