
ਦੱਖਣੀ ਅਫਰੀਕਾ ਦੇ ਤੇਜ ਗੇਂਦਬਾਜ ਕਾਗਿਸੋ ਰਬਾਡਾ ਨੇ ਸ਼੍ਰੀਲੰਕਾ ਦੇ ਖਿਲਾਫ ਖੇਡੇ ਜਾ ਰਹੇ ਗਾਲ ਟੇਸਟ ਵਿਚ ਆਪਣੇ 150 ਟੈਸਟ ਵਿਕਟ ਪੂਰੇ ਕਰ ਲਏ ਹਨ।
ਦੱਖਣੀ ਅਫਰੀਕਾ ਦੇ ਤੇਜ ਗੇਂਦਬਾਜ ਕਾਗਿਸੋ ਰਬਾਡਾ ਨੇ ਸ਼੍ਰੀਲੰਕਾ ਦੇ ਖਿਲਾਫ ਖੇਡੇ ਜਾ ਰਹੇ ਗਾਲ ਟੇਸਟ ਵਿਚ ਆਪਣੇ 150 ਟੈਸਟ ਵਿਕਟ ਪੂਰੇ ਕਰ ਲਏ ਹਨ। ਇਹ ਉਪਲਬਧੀ ਉਸ ਨੇ ਮੈਚ ਦੇ ਤੀਸਰੇ ਦਿਨ ਹਾਸਲਕੀਤੀ ।ਸ੍ਰੀਲੰਕਾ ਦੀ ਦੂਜੀ ਪਾਰੀ ਵਿਚ ਰਬਾਡਾ ਨੇ ਤਿੰਨ ਸ਼ਿਕਾਰ ਕਰਦੇ ਹੋਏ ਟੈਸਟ ਕ੍ਰਿਕੇਟ ਵਿਚ ਇਹ ਵਡੀ ਉਪਲਬਧੀ ਹਾਸਲ ਕਰ ਲਈ ।
kagiso rabada
ਤੁਹਾਨੂੰ ਦਸ ਦੇਈਏ ਕੇ ਇਸ ਦੇ ਨਾਲ ਰਬਾਡਾ ਨੇ ਟੀਮ ਇੰਡਿਆ ਦੇ ਸਪਿਨ ਗੇਂਦਬਾਜ ਹਰਭਜਨ ਸਿੰਘ ਦਾ ਵਿਸ਼ਵ ਰਿਕਾਰਡ ਵੀ ਤੋੜ ਦਿਤਾ। ਸ੍ਰੀਲੰਕਾ ਦੀ ਦੂਜੀ ਪਾਰੀ 196 ਦੌੜਾ ਉਤੇ ਸਿਮਟੀ ਅਤੇ ਇਸ ਵਿਚ ਸੱਭ ਤੋਂ ਅਹਿਮ ਭੂਮਿਕਾ ਨਿਭਾਈ ਕਾਗਿਸੋ ਰਬਾਡਾ ਨੇ । ਉਸ ਨੇ 12 ਓਵਰ ਵਿਚ 44 ਰਣ ਦੇਕੇ ਤਿੰਨ ਸ਼ਿਕਾਰ ਕੀਤੇ । ਦਸਿਆ ਜਾ ਰਿਹਾ ਹੈ ਕੇ 45ਵੇਂ ਓਵਰ ਦੀ ਚੌਥੀ ਗੇਂਦ ਉਤੇ ਪਰੇਰਾ ਨੂੰ ਆਉਟ ਕਰਦੇ ਹੀ ਰਬਾਡਾ ਨੇ ਟੈਸਟ ਕ੍ਰਿਕੇਟ ਵਿਚ 150 ਵਿਕੇਟ ਪੂਰੇ ਕਰ ਲਏ। ਇਹ ਕਾਰਨਾਮਾ ਕਰਦੇ ਹੋਏ ਹੀ ਉਨ੍ਹਾ ਨੇ ਹਰਭਜਨ ਸਿੰਘ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ।
kagiso rabada
ਰਬਾਡਾ ਹੁਣ ਟੈਸਟ ਕ੍ਰਿਕੇਟ ਵਿਚ 150 ਵਿਕੇਟ ਲੈਣ ਵਾਲੇ ਸੱਭ ਤੋਂ ਜਵਾਨ ਗੇਂਦਬਾਜ ਬਣ ਗਏ ਹਨ। ਪਹਿਲਾਂ ਇਹ ਰਿਕਾਰਡ ਹਰਭਜਨ ਸਿੰਘ ਦੇ ਨਾਮ ਸੀ । ਭੱਜੀ ਨੇ ਇਹ ਉਪਲਬਧੀ 2003 ਵਿੱਚ 23 ਸਾਲ 106 ਦਿਨ ਦੀ ਉਮਰ ਵਿਚ ਹਾਸਲ ਕੀਤੀ ਸੀ , ਉਥੇ ਹੀ ਰਬਾਡਾ ਨੇ ਇਸ ਕੰਮ ਨੂੰ 23 ਸਾਲ 50 ਦਿਨ ਵਿਚ ਕਰ ਵਖਾਇਆ । ਰਬਾਡਾ ਨੇ ਆਪਣੇ 31ਵੇਂ ਟੈਸਟ ਮੈਚ ਵਿਚ 150 ਵਿਕਟ ਲੈਣ ਦਾ ਕਮਾਲ ਕੀਤਾ ।
south africa cricket team
ਉਥੇ ਹੀ ਉਹ ਅਜਿਹਾ ਕਰਨ ਵਾਲੇ ਪੰਜਵੇਂ ਦੱਖਣੀ ਅਫਰੀਕੀ ਖਿਡਾਰੀ ਵੀ ਬਣ ਗਏ । ਜਿਥੇ ਰਬਾਡਾ ਨੇ ਇਸ ਮੁਕਾਮ ਤੇ ਪਹੁੰਚਣ ਲਈ 31 ਮੈਚ ਖੇਡੇ ਉਥੇ ਹੀ ਡੇਲ ਸਟੇਨ ਨੇ ਇਹ ਕਮਾਲ 29 ਮੈਚ ਖੇਡ ਕਰ ਹੀ ਕਰ ਦਿੱਤਾ ਸੀ। ਸ਼੍ਰੀਲੰਕਾ ਦੇ ਖਿਲਾਫ ਇਸ ਟੈਸਟ ਮੈਚ ਵਿਚ ਰਬਾਡਾ ਨੇ ਦਮਦਾਰ ਗੇਂਦਬਾਜੀ ਕਰਦੇ ਹੋਏ ਕੁਲ ਸੱਤ ਵਿਕੇਟ ਹਾਸਿਲ ਕੀਤੇ। ਪਹਿਲੀ ਪਾਰਿ `ਚ ਉਸਨੇ 4 ਵਿਕਟ ਹਾਸਿਲ ਕੀਤੇ। ਉਥੇ ਹੀ ਦੂਜੀ ਪਾਰੀ ਵਿਚ ਉਸ ਨੇ ਤਿੰਨ ਸ਼ਿਕਾਰ ਕੀਤੇ ।