
India defeated West Indies by 10 wickets to win the series 2-0
ਹੈਦਰਾਬਾਦ, ( ਪੀਟੀਆਈ ) : ਭਾਰਤ ਅਤੇ ਵੈਸਟ ਇੰਡੀਜ਼ ਦੇ ਵਿਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਲਨ ਕ੍ਰਿਕੇਟ ਸਟੇਡੀਅਮ ਵਿਚ ਖੇਡੇ ਗਏ ਦੂਜੇ ਟੈਸਟ ਵਿਚ ਭਾਰਤ ਨੇ 10 ਵਿਕਟ ਨਾਲ ਮਹਿਮਾਨ ਟੀਮ ਨੂੰ ਹਰਾ ਦਿਤਾ। ਵੈਸਟ ਇੰਡੀਜ਼ ਦੀ ਦੂਜੀ ਪਾਰੀ 127 ਦੌੜਾਂ ਤੇ ਸਿਮਟ ਗਈ ਅਤੇ ਭਾਰਤ ਨੂੰ ਜਿੱਤ ਦੇ ਲਈ ਸਿਰਫ 72 ਦੌੜਾ ਬਣਾਉਣੀਆਂ ਸਨ। ਭਾਰਤੀ ਓਪਨਰ ਪ੍ਰਿਥਵੀ ਸ਼ਾਹ ਅਤੇ ਕੇ.ਐਲ.ਰਾਹੁਲ ਨੇ ਸਟੀਕ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਤੀਜੇ ਦਿਨ ਜਿੱਤ ਦਾ ਸਿਹਰਾ ਬਖਸ਼ਿਆ।
Umesh Yadav
ਇਸ ਤੋਂ ਪਹਿਲਾ ਵਿੰਡੀਜ਼ ਨੇ ਅਪਣੀ ਪਹਿਲੀ ਪਾਰੀ ਵਿਚ 311 ਦੌੜਾਂ ਬਣਾਈਆਂ ਸਨ। ਜਿਸਦੇ ਜਵਾਬ ਵਿਚ ਭਾਰਤ ਨੇ ਅਪਣੀ ਪਹਿਲੀ ਪਾਰੀ ਵਿਚ 367 ਦੌੜਾਂ ਬਣਾਈਆਂ ਅਤੇ ਮਹਿਮਾਨਾਂ ਤੇ 56 ਦੌੜਾਂ ਦਾ ਵਾਧਾ ਹਾਸਿਲ ਕੀਤਾ। ਵਿੰਡੀਜ਼ ਦੀ ਦੂਜੀ ਪਾਰੀ ਵਿਚ ਫਿਰ ਇਕ ਵਾਰ ਉਮੇਸ਼ ਯਾਦਵ ਨੇ 4 ਵਿਕਟ ਝਟਕੇ। ਭਾਰਤ ਦੇ ਲਈ ਉਮੇਸ਼ ਯਾਦਵ ਨੇ ਮੈਚ ਵਿਚ ਕੁਲ 10 ਵਿਕਟ ਲਏ। ਉਨ੍ਹਾਂ ਪਹਿਲੀ ਪਾਰੀ ਵਿਚ 6 ਵਿਕਟ ਹਾਸਿਲ ਕੀਤੇ ਸਨ। ਐਤਵਾਰ ਦੀ ਸਵੇਰ ਭਾਰਤ ਨੇ 4 ਵਿਕਟ ਤੇ 308 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ।
The Moment Of Joy
ਪਰ ਪੰਤ ਲਗਾਤਾਰ ਮੈਚ ਵਿਚ ਸੈਂਕੜਾ ਬਣਾਉਣ ਤੋਂ ਵਾਂਝੇ ਰਹਿ ਗਏ। ਭਾਰਤ ਦਾ ਸਕੋਰ ਇਕ ਸਮੇਂ 4 ਵਿਕਟਾਂ ਤੇ 314 ਦੋੜਾਂ ਸੀ ਪਰ ਉਸਨੇ 16.1 ਓਵਰ ਅਤੇ 25 ਦੋੜਾਂ ਦੇ ਅੰਦਰ ਪੰਜ ਵਿਕਟ ਗਵਾ ਦਿਤੇ ਜਿਸ ਨਾਲ ਸਕੋਰ 9 ਵਿਕਟ ਤੇ 339 ਦੋੜਾਂ ਹੋ ਗਿਆ। ਇਸ ਤੋਂ ਬਾਅਦ ਅਸ਼ਿਵਨ ( 83 ਗੇਂਦਾ ਤੇ 35 ਦੋੜਾਂ) ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਨੇ ਸ਼ਾਰਦੁਲ ਠਾਕੁਰ ( ਨਾਬਾਦ 4) ਦੇ ਨਾਲ ਅਖੀਰੀ ਵਿਕਟ ਲਈ 28 ਦੌੜਾਂ ਜੋੜੀਆਂ।
Prithvi Shah
ਵੈਸਟ ਇੰਡੀਜ਼ ਦੇ ਕਪਤਾਨ ਹੋਲਡਰ ( 23 ਓਵਰ ਵਿਚ 56 ਦੌੜਾਂ ਦੇ ਕੇ 5 ਵਿਕਟ ) ਨੇ ਦੂਜੀ ਨਵੀਂ ਗੇਂਦ ਦੀ ਵਧੀਆ ਵਰਤੋਂ ਕੀਤੀ ਅਤੇ ਅਪਣੇ ਟੈਸਟ ਖੇਤਰ ਵਿਚ 5ਵੀਂ ਵਾਰ 5 ਵਿਕਟ ਲਏ। ਇਸ ਤੋਂ ਬਾਅਦ ਹੋਲਡਰ ਨੇ ਜਡੇਜਾ (0) ਅਤੇ ਕੁਲਦੀਪ (2) ਨੂੰ ਜਲਦ ਹੀ ਪਵੀਲੀਅਨ ਦੀ ਰਾਹ ਦਿਖਾ ਕੇ ਅਪਣੇ 5 ਵਿਕਟ ਪੂਰੇ ਕੀਤੇ। ਅਸ਼ਿਵਨ ਨੇ ਹਾਂਲਾਕਿ ਅਪਣਾ ਪਹਿਲਾ ਟੈਸਟ ਮੈਚ ਖੇਡ ਕੇ ਸ਼ਾਰਦੁਲ ਨਾਲ ਕੁਝ ਉਪਯੋਗੀ ਦੌੜਾਂ ਜੋੜੀਆਂ। ਸ਼ਾਰਦੁਲ ਮਾਂਸਪੇਸ਼ੀਆਂ ਵਿਚ ਖਿੱਚ ਦੇ ਬਾਵਜੂਦ ਕਰੀਜ਼ ਤੇ ਉਤਰੇ ਅਤੇ ਉਨ੍ਹਾਂ ਨੇ ਅਸ਼ਿਵਨ ਦਾ ਵਧੀਆ ਸਾਥ ਦਿਤਾ।