ਤਨੁਸ਼੍ਰੀ ਦੱਤਾ ਨੇ ਦਰਜ ਕਰਵਾਈ ਨਵੀਂ ਸ਼ਿਕਾਇਤ, ‘ਨਾਰਕੋ’ ਟੈਸਟ ਕਰਾਉਣ ਦੀ ਕੀਤੀ ਮੰਗ
Published : Oct 14, 2018, 11:43 am IST
Updated : Oct 14, 2018, 1:51 pm IST
SHARE ARTICLE
Tanushree Datta And Nana Patekar
Tanushree Datta And Nana Patekar

ਤਨੁਸ਼੍ਰੀ ਦੱਤਾ ਦੇ ਵਕੀਲ ਨੇ ਮੁੰਬਈ ਦੇ ਔਸ਼ਿਵਾਰਾ ਪੁਲਿਸ ਸਟੇਸ਼ਨ ‘ਚ ਨਵੀਂ ਸ਼ਿਕਾਇਤ ਦਰਜ ਕਰਵਾ ਕੇ ਨਾਨਾ ਪਾਟੇਕਰ, ਗਣੇਸ਼...

ਮੁੰਬਈ (ਭਾਸ਼ਾ) : ਤਨੁਸ਼੍ਰੀ ਦੱਤਾ ਦੇ ਵਕੀਲ ਨੇ ਮੁੰਬਈ ਦੇ ਔਸ਼ਿਵਾਰਾ ਪੁਲਿਸ ਸਟੇਸ਼ਨ ‘ਚ ਨਵੀਂ ਸ਼ਿਕਾਇਤ ਦਰਜ ਕਰਵਾ ਕੇ ਨਾਨਾ ਪਾਟੇਕਰ, ਗਣੇਸ਼ ਆਚਾਰਿਯ, ਸਮੀ ਸਿਦੀਕੀ ਅਤੇ ਰਾਕੇਸ਼ ਸਾਰੰਗ ਦਾ ‘ਨਾਰਕੋ’ ਟੈਸਟ, ਬ੍ਰੇਨ ਮੈਪਿੰਗ ਅਤੇ ਲਾਈ ਡਿਟੈਕਟਰ ਟੈਸਟ ਕਰਨਾ ਦੀ ਮੰਗ ਕੀਤੀ ਹੈ, ਤਨੁਸ਼੍ਰੀ ਦੱਤਾ ਨੇ ਅਪਣੀ ਨਵੀਂ ਸ਼ਿਕਾਇਤ ‘ਚ ਕਿਹਾ ਹੈ ਕਿ ਜਿਨ੍ਹਾ ਉੱਤੇ ਉਹਨਾਂ ਨੇ ਦੋਸ਼ ਲਗਾਇਆ ਹੈ ਉਹ ਬਹੁਤ ਰਸੂਖ ਵਾਲੇ ਲੋਕ ਹਨ ਅਤੇ ਨੇਤਾਵਾਂ ਦੇ ਨਾਲ ਵੀ ਉਹਨਾਂ ਦੇ ਸੰਬੰਧ ਹਨ। ਇਸ ਲਈ ਉਹ ਕੇਸ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ।

Tanushree Datta And Nana PatekarTanushree Datta And Nana Patekar

ਦੱਸ ਦਈਏ, 10 ਅਕਤੂਬਰ ਦੀ ਰਾਤ ਨੂੰ ਤਨੁਸ਼੍ਰੀ ਦੱਤਾ ਦੁਆਰਾ ਦਰਜ਼ ਬਿਆਨ ਦੇ ਅਧਾਰ ‘ਤੇ ਔਸ਼ਿਆਰਾ ਪੁਲਿਸ ਨੇ ਇਹਨਾਂ ਚਾਰਾਂ ਦੇ ਖ਼ਿਲਾਫ਼ ਆਈਪੀਸੀ ਦੇ ਸੰਬੰਧਤ ਧਾਰਾਵਾਂ ਦੇ ਅਧੀਨ ਛੇੜਛਾੜ ਅਤੇ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਦਰਜ ਕੀਤਾ ਹੈ। ਪਿਛੇਲ ਹਫ਼ਤੇ, ਤਨੁਸ਼੍ਰੀ ਦੱਤਾ ਨੇ ਲਿਖਿਤ ਰੂਪ ‘ਚ ਚਾਰਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੇ  ਅਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਗਈ ਹੈ। ਤਨੁਰਸ਼ੀ ਦੱਤਾ ਨੇ ਦੋਸ਼ ਲਗਾਇਆ ਹੈ ਕਿ 2008 ‘ਚ ਇਕ ਫ਼ਿਲਮ ਦੀ ਸ਼ੂਟਿੰਗ ਦੇ ਅਧੀਨ ਨਾਨਾ ਪਾਟੇਕਰ ਨੇ ਉਹਨਾਂ ਨਾਲ ਸਰੀਰਕ ਸਬੰਧ ਬਣਾਏ ਸੀ।

Narko TestNarko Test

ਤਨੁਸ਼੍ਰੀ ਦਾ ਕਹਿਣਾ ਹੈ ਕਿ ਮੈਂ ਫ਼ਿਲਮ ਦੇ ਡਾਇਰੈਕਟਰ ਅਤੇ ਪ੍ਰੀਡੀਊਸਰ ਨੂੰ ਸਾਫ਼ ਸਾਫ਼ ਕਹਿ ਦਿਤਾ ਸੀ ਕਿ ਮੈਂ ਫ਼ਿਲਮ ਅਤੇ ਗਾਣੇ ‘ਚ ਕੋਈ ਵੀ ਅਜਿਹਾ ਸੀਨ ਨਹੀਂ ਕਰਾਂਗੀ, ਜਿਹੜਾ ਮੈਨੂੰ ਖ਼ੁਦ ਨੂੰ ਗਲਤ ਲੱਗੇ। ਤਨੁਸ਼੍ਰੀ ਦਾ ਕਹਿਣਾ ਹੈ ਕ ਮੇਰੇ ਮਨ੍ਹਾ ਕਰਨ ਦੇ ਬਾਵਜੂਦ ਵੀ ਫਿਲਮ ਵਿਚ ਅਜਿਹੇ ਸੀਨ ਜਾਣ-ਬੁਝ ਕੇ ਪਾਏ ਗਏ, ਅਤੇ ਮੈਨੂੰ ਉਹ ਸੀਨ ਕਰਨ ਲਈ ਮਜ਼ਬੂਰ ਕੀਤਾ ਗਿਆ। ਇਹਨਾਂ ਦਾ ਕਹਿਣ ਹਾ ਕਿ ਉਸ ਸੀਨ ‘ਚ ਮੇਰਾ ਅਤੇ ਨਾਨਾ ਪਾਟੇਕਰ ਦਾ ਬਹੁਤ ਕਲੋਜ਼ ਮੂਮੇਂਟ ਦਿਖਾਉਣ ਦੀ ਗੱਲ ਕੀਤੀ ਜਾ ਰਹੀ ਸੀ। ਅਖੀਰ ‘ਚ ਮੈਂ ਉਹ ਫ਼ਿਲਮ ਵਿਚ ਹੀ ਛੱਡ ਦਿਤੀ। ਉਸ ਤੋਂ ਬਾਅਦ ਕਈ ਵਿਅਕਤੀਆਂ ਨੇ ਮੇਰੀ ਕਾਰਨ ‘ਤੇ ਹਮਲਾ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement