ਮੈਦਾਨ 'ਚ ਸਫਲਤਾ ਤੋਂ ਬਾਅਦ ਹੁਣ BCCI 'ਚ ਚੌਕੇ - ਛੱਕੇ ਜੜਨਗੇ ਸੌਰਭ ਗਾਂਗੁਲੀ
Published : Oct 14, 2019, 1:21 pm IST
Updated : Oct 14, 2019, 2:26 pm IST
SHARE ARTICLE
sourav ganguly
sourav ganguly

ਬੀ. ਸੀ. ਸੀ. ਆਈ. ਦੇ ਭਵਿੱਖ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਉਸ ਦੇ ਲਈ ਇਹ ਕੁਝ ਕਰਨ ਦਾ ਸੁਨਿਹਰੀ ਮੌਕਾ ਹੈ ...

ਨਵੀਂ ਦਿੱਲੀ : ਬੀ. ਸੀ. ਸੀ. ਆਈ. ਦੇ ਭਵਿੱਖ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਉਸ ਦੇ ਲਈ ਇਹ ਕੁਝ ਕਰਨ ਦਾ ਸੁਨਿਹਰੀ ਮੌਕਾ ਹੈ ਕਿਉਂਕਿ ਉਹ ਅਜਿਹੇ ਸਮੇਂ ਬੀ. ਸੀ. ਸੀ. ਆਈ. ਦੀ ਕਮਾਨ ਸੰਭਾਲਣ ਜਾ ਰਹੇ ਹਨ ਜਦੋਂ ਬੋਰਡ ਦਾ ਅਕਸ ਖਰਾਬ ਹੋਇਆ ਹੈ। 47 ਸਾਲਾ ਗਾਂਗੁਲੀ ਫਿਲਹਾਲ 2 ਸਾਲ 2 ਮਹੀਨੇ ਤੋਂ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਅਹੁਦੇ 'ਤੇ ਕੰਮ ਕਰ ਰਹੇ ਹਨ। ਜਸਟਿਸ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਤਹਿਤ 3 ਸਾਲ ਦੇ ਕਾਰਜਕਾਲ ਤੋਂ ਬਾਅਦ ਉਹ ਕੂਲਿੰਗ ਆਫ ਪੀਰੀਅਡ ਵਿਚ ਚਲੇ ਜਾਣਗੇ। ਗਾਂਗੁਲੀ ਨੇ ਪ੍ਰਧਾਨ ਅਹੁਦੇ ਦੀ ਦੌੜ 'ਚ ਬ੍ਰਿਜੇਸ਼ ਪਟੇਲ ਨੂੰ ਪਛਾੜ ਦਿੱਤਾ ਹੈ ਅਤੇ ਹੁਣ ਇਸ ਅਹੁਦੇ ਲਈ ਇਕਲੌਤੇ ਉਮੀਦਵਾਰ ਹਨ।

sourav gangulysourav ganguly

ਪ੍ਰੈਸ ਬਿਆਨ 'ਚ ਭਾਰਤ ਦੇ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ, ''ਮੈਂ ਅਜਿਹੇ ਸਮੇਂ ਬੀ. ਸੀ. ਸੀ. ਆਈ. ਦੀ ਕਮਾਨ ਸੰਭਾਲਣ ਜਾ ਰਿਹਾ ਹਾਂ ਜਦੋਂ ਪਿਛਲੇ 3 ਸਾਲ ਤੋਂ ਬੋਰਡ ਦੇ ਹਾਲਾਤ ਚੰਗੇ ਨਹੀਂ ਹਨ। ਉਸਦਾ ਅਕਸ ਬਹੁਤ ਖਰਾਬ ਹੋ ਚੁੱਕਾ ਹੈ। ਮੇਰੇ ਲਈ ਇਹ ਕੁਝ ਚੰਗਾ ਕਰਨ ਦਾ ਸੁਨਿਹਰੀ ਮੌਕਾ ਹੈ। ਮੇਰੀ ਪਹਿਲ ਫਰਸਟ ਕਲਾਸ ਕ੍ਰਿਕਟਰਾਂ ਦੀ ਦੇਖਭਾਲ ਕਰਨੀ ਹੈ। ਪਹਿਲਾਂ ਮੈਂ ਕ੍ਰਿਕਟ ਦੇ ਸਾਰੇ ਪੱਖਾਂ ਨਾਲ ਗੱਲ ਕਰਾਂਗਾ ਅਤੇ ਫਿਰ ਫੈਸਲਾ ਲਵਾਂਗਾ। ਮੈਂ 3 ਸਾਲ ਤੋਂ ਸੀ. ਓ. ਏ. ਨਾਲ ਇਹੀ ਕਹਿੰਦਾ ਆਇਆ ਹਾਂ ਪਰ ਉਨ੍ਹਾਂ ਨੇ ਨਹੀਂ ਸੁਣੀ। ਸਭ ਤੋਂ ਪਹਿਲਾਂ ਮੈਂ ਫਰਸਟ ਕਲਾਸ ਕ੍ਰਿਕਟਰਾਂ ਦੇ ਆਰਥਿਕ ਹਾਲਾਤ ਚੰਗੇ ਕਰਾਂਗਾ।''

sourav gangulysourav ganguly

ਕੂਲਿੰਗ ਆਫ ਪੀਰੀਅਡ ਕਾਰਨ ਗਾਂਗੁਲੀ ਨੂੰ ਜੁਲਾਈ ਵਿਚ ਅਹੁਦਾ ਛੱਡਣਾ ਹੋਵੇਗਾ। ਕੌਮਾਂਤਰੀ ਕ੍ਰਿਕਟ ਵਿਚ 18000 ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਬਿਨਾ ਮੁਕਾਬਲੇ ਦੇ ਚੁਣੇ ਜਾਣਾ ਹੀ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹ ਵਰਲਡ ਕ੍ਰਿਕਟ ਦਾ ਸਭ ਤੋਂ ਵੱਡਾ ਸੰਗਠਨ ਹੈ ਅਤੇ ਜ਼ਿੰਮੇਵਾਰੀ ਤਾਂ ਹੋਵੇਗੀ ਹੀ, ਚਾਹੇ ਤੁਸੀਂ ਬਿਨਾ ਮੁਕਾਬਲੇ ਦੇ ਚੁਣੇ ਗਏ ਹੋਵੋ ਜਾਂ ਨਹੀਂ। ਭਾਰਤ ਕ੍ਰਿਕਟ ਦੀ ਮਹਾਸ਼ਕਤੀ ਹੈ ਤਾਂ ਇਹ ਚੁਣੌਤੀ ਵੀ ਵੱਡੀ ਹੋਵੇਗੀ। ਗਾਂਗੁਲੀ ਤੋਂ ਇਹ ਪੁੱਛਣ ਜਾਣ 'ਤੇ ਕਿ ਕਾਰਜਕਾਲ ਸਿਰਫ 9 ਮਹੀਨੇ ਦਾ ਹੋਣ ਤੇ ਕੀ ਤੁਹਾਨੂੰ ਅਫਸੋਸ ਹੈ। ਤਾਂ ਉਨ੍ਹਾਂ, ''ਇਹ ਨਿਯਮ ਹੈ ਅਤੇ ਇਸ ਦੀ ਪਾਲਣਾ ਕਰਨੀ ਹੋਵੇਗੀ।

sourav gangulysourav ganguly

ਜਦੋਂ ਮੈਂ ਆਇਆ ਤਾਂ ਮੈਨੂੰ ਪਤਾ ਨਹੀਂ ਸੀ ਕਿ ਮੈਂ ਪ੍ਰਧਾਨ ਬਣਾਂਗਾ। ਪੱਤਰਕਾਰਾਂ ਨੇ ਮੈਨੂੰ ਪੁੱਛਿਆ ਤਾਂ ਮੈਂ ਬ੍ਰਿਜੇਸ਼ ਦਾ ਨਾਂ ਲਿਆ। ਮੈਨੂੰ ਬਾਅਦ 'ਚ ਪਤਾ ਚੱਲਿਆ ਕਿ ਹਾਲਾਤ ਬਦਲ ਗਏ ਹਨ। ਮੈਂ ਕਦੇ ਬੀ. ਸੀ. ਸੀ. ਆਈ. ਚੋਣਾਂ ਨਹੀਂ ਲੜਿਆ ਤਾਂ ਮੈਨੂੰ ਨਹੀਂ ਪਤਾ ਕਿ ਬੋਰਡ ਰੂਮ ਰਾਜਨੀਤੀ ਕੀ ਹੁੰਦੀ ਹੈ।'' ਗਾਂਗੁਲੀ ਨੇ ਸ਼ਨੀਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਹ ਪੁੱਛਣ 'ਤੇ ਕਿ ਪੱਛਣੀ ਬੰਗਾਲ ਵਿਚ ਚੋਣਾਂ ਲਈ ਕੀ ਭਾਜਪਾ ਲਈ ਪ੍ਰਚਾਰ ਕਰਨਗੇ ਤਾਂ ਉਨ੍ਹਾਂ ਨੇ ਨਹੀਂ ਵਿਚ ਜਵਾਬ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement