
10 ਮੀਟਰ ਏਅਰ ਰਾਈਫ਼ਲ ਮੁਕਾਬਲੇ 'ਚ ਕੋਰੀਆ ਨੂੰ ਹਰਾਇਆ
ਨਵੀਂ ਦਿੱਲੀ : ਭਾਰਤੀ ਜੂਨੀਅਰ ਮਹਿਲਾ ਟੀਮ ਨੇ ਦਖਣੀ ਕੋਰੀਆ ਦੇ ਡੇਗੂ ਵਿਚ ਐਤਵਾਰ ਨੂੰ ਏਸ਼ੀਅਨ ਏਅਰਗਨ ਚੈਂਪੀਅਨਸ਼ਿਪ ਵਿਚ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਸੋਨ ਤਮਗ਼ਾ ਜਿਤਿਆ।
ਤਿਲੋਤਮਾ ਸੇਨ, ਰਮਿਤਾ ਅਤੇ ਨੈਨਸੀ ਦੀ ਟੀਮ ਨੇ 10 ਮੀਟਰ ਏਅਰ ਰਾਈਫ਼ਲ ਮਹਿਲਾ ਜੂਨੀਅਰ ਮੁਕਾਬਲੇ ਵਿਚ ਕੋਰੀਆ ਨੂੰ 16-2 ਨਾਲ ਹਰਾ ਕੇ ਮਹਾਂਦੀਪੀ ਮੁਕਾਬਲੇ ਵਿਚ ਇਕ ਹੋਰ ਸੋਨ ਤਮਗ਼ਾ ਜਿਤਿਆ। ਇਸ ਤੋਂ ਪਹਿਲਾਂ ਮੇਹੁਲੀ ਘੋਸ਼ ਅਤੇ ਤਿਲੋਤਮਾ ਨੇ ਸਨਿਚਰਵਾਰ ਨੂੰ ਟੂਰਨਾਮੈਂਟ ਦੇ 15ਵੇਂ ਐਡੀਸ਼ਨ ’ਚ ਭਾਰਤ ਲਈ ਦੋ ਸੋਨ ਤਮਗ਼ੇ ਜਿੱਤੇ ਸਨ।