Ind vs NZ Semifinal: ਜਿੱਤ ਦੇ ਰੱਥ ’ਤੇ ਸਵਾਰ ਟੀਮ ਇੰਡੀਆ ਦਾ ਸੈਮੀਫਾਈਨਲ ’ਚ ਨਿਊਜ਼ੀਲੈਂਡ ਦੇ ਸਾਹਮਣੇ ਹੋਵੇਗਾ ਅਸਲੀ ਇਮਤਿਹਾਨ
Published : Nov 15, 2023, 8:55 am IST
Updated : Nov 15, 2023, 9:23 am IST
SHARE ARTICLE
ICC World Cup 2023 Semifinal: India vs New Zealand
ICC World Cup 2023 Semifinal: India vs New Zealand

ਨਿਊਜ਼ੀਲੈਂਡ ਨੇ 2021 ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਵੀ ਭਾਰਤ ਨੂੰ ਹਰਾਇਆ ਸੀ।

Ind vs NZ, ICC World Cup 2023 Semifinal: ਲੀਗ ਗੇੜ ਵਿਚ ਲਗਾਤਾਰ 9 ਮੈਚ ਜਿੱਤਣ ਵਾਲੀ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਪਰ ਹੁਣ ਨਾਕਆਊਟ ਗੇੜ ਵਿਚ ਪਿਛਲੇ ਪ੍ਰਦਰਸ਼ਨ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਉਸ ਨੂੰ ਬੁਧਵਾਰ ਨੂੰ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਵਿਰੁਧ ਅਪਣਾ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ। ਮਾਨਚੈਸਟਰ ’ਚ 2019 ਵਿਸ਼ਵ ਕੱਪ ’ਚ ਇਸੇ ਟੀਮ ਵਿਰੁਧ ਮਿਲੀ ਹਾਰ ਭਾਰਤੀ ਟੀਮ ਦੇ ਦਿਮਾਗ ’ਚ ਅਜੇ ਵੀ ਤਾਜ਼ਾ ਹੋਵੇਗੀ। ਨਿਊਜ਼ੀਲੈਂਡ ਨੇ 2021 ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਵੀ ਭਾਰਤ ਨੂੰ ਹਰਾਇਆ ਸੀ।

ਇਸ ਵਾਰ ਭਾਰਤੀ ਟੀਮ ਦਾ ਪ੍ਰਦਰਸ਼ਨ ਏਨਾ ਜ਼ਬਰਦਸਤ ਰਿਹਾ ਹੈ ਕਿ ਉਮੀਦ ਹੈ ਕਿ ਖਿਤਾਬ ਦੀ ਉਡੀਕ ਖਤਮ ਹੋ ਜਾਵੇਗਾ। ਰੋਹਿਤ ਸ਼ਰਮਾ ਦੀ ਟੀਮ ਚੰਗੀ ਤਰ੍ਹਾਂ ਜਾਣਦੀ ਹੈ ਕਿ ਵਾਨਖੇੜੇ ਸਟੇਡੀਅਮ ’ਚ ਕੋਈ ਵੀ ਗਲਤੀ ਕਰੋੜਾਂ ਪ੍ਰਸ਼ੰਸਕਾਂ ਦਾ ਦਿਲ ਤੋੜ ਦੇਵੇਗੀ। ਭਾਰਤ ਨੇ ਇਸੇ ਵਾਨਖੇੜੇ ਸਟੇਡੀਅਮ ਅੰਦਰ 2011 ’ਚ 28 ਸਾਲਾਂ ਬਾਅਦ ਇਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ। ਭਾਰਤ ਨੂੰ ਉਮੀਦਾਂ ਦੇ ਵੱਡੇ ਦਬਾਅ ’ਤੇ ਖਰਾ ਉਤਰਨਾ ਹੋਵੇਗਾ। ਕਪਤਾਨ ਰੋਹਿਤ ਅਤੇ ਕੋਚ ਰਾਹੁਲ ਦ੍ਰਾਵਿੜ ਜਾਣਦੇ ਹਨ ਕਿ ਜਦੋਂ ਉਹ ਉਮੀਦਾਂ ’ਤੇ ਖਰਾ ਨਹੀਂ ਉਤਰਦੇ ਤਾਂ ਕੀ ਹੁੰਦਾ ਹੈ। ਹਾਲਾਂਕਿ ਉਸ ਨੂੰ ਅਪਣੇ ਖਿਡਾਰੀਆਂ ਤੋਂ ਅਸਫਲਤਾ ਦੇ ਡਰ ਨੂੰ ਦੂਰ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕਰਨਾ ਹੋਵੇਗਾ।

ਭਾਰਤੀ ਕ੍ਰਿਕਟ ਪ੍ਰਸ਼ੰਸਕ ਪ੍ਰਾਰਥਨਾ ਕਰਨਗੇ ਕਿ ਰੋਹਿਤ ਟਾਸ ਜਿੱਤ ਕੇ ਸਹੀ ਫੈਸਲਾ ਲੈਣ। ਇਸ ਮੈਦਾਨ ’ਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਫਲੱਡ ਲਾਈਟ ’ਚ ਛੇਤੀ ਵਿਕਟਾਂ ਗੁਆਉਂਦੀ ਹੈ ਕਿਉਂਕਿ ਨਵੀਂ ਗੇਂਦ ਨੂੰ ਜ਼ਬਰਦਸਤ ਸਵਿੰਗ ਮਿਲਦਾ ਹੈ। ਨਵੀਂ ਗੇਂਦ ਨਾਲ ਭਾਰਤ ਅਤੇ ਨਿਊਜ਼ੀਲੈਂਡ ਦੇ ਗੇਂਦਬਾਜ਼ ਖ਼ਤਰਨਾਕ ਸਾਬਤ ਹੋ ਸਕਦੇ ਹਨ। ਅਜਿਹੇ ’ਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਅਤੇ ਸ਼ੁਭਮਨ ਗਿੱਲ ’ਤੇ ਕਾਫੀ ਕੁਝ ਨਿਰਭਰ ਕਰੇਗਾ।

ਰੋਹਿਤ ਨੇ ਟੂਰਨਾਮੈਂਟ ’ਚ ਹੁਣ ਤਕ 503 ਦੌੜਾਂ ਬਣਾਈਆਂ ਹਨ ਅਤੇ ਉਹ ਇਸ ਗਤੀ ਨੂੰ ਜਾਰੀ ਰੱਖਣਾ ਚਾਹੁਣਗੇ। ਗਿੱਲ ਨੇ ਸੱਤ ਮੈਚਾਂ ’ਚ ਸਿਰਫ਼ 270 ਦੌੜਾਂ ਬਣਾਈਆਂ ਹਨ ਅਤੇ ਉਹ ਇਕ ਖਾਸ ਪਾਰੀ ਖੇਡਣਾ ਚਾਹੇਗਾ। ਵਿਰਾਟ ਕੋਹਲੀ ਨੇ ਟੂਰਨਾਮੈਂਟ ’ਚ ਸਭ ਤੋਂ ਵੱਧ 593 ਦੌੜਾਂ ਬਣਾਈਆਂ ਹਨ ਅਤੇ ਵਨਡੇ ’ਚ ਰੀਕਾਰਡ 50ਵਾਂ ਸੈਂਕੜਾ ਲਗਾਉਣ ਦੀ ਕਗਾਰ ’ਤੇ ਹਨ। ਉਹ ਭਾਰਤ ਦੀ ਜਿੱਤ ਨਾਲ ਇਸ ਅੰਕੜੇ ਨੂੰ ਛੂਹਣਾ ਚਾਹੁਣਗੇ। ਕੋਹਲੀ ਵੀ ਸੈਮੀਫਾਈਨਲ ’ਚ ਜਲਦੀ ਆਊਟ ਹੋਣ ਦੇ ਰੁਝਾਨ ਨੂੰ ਤੋੜਨਾ ਚਾਹੁਣਗੇ। ਉਹ 2019 ਅਤੇ 2015 ’ਚ ਸੈਮੀਫਾਈਨਲ ’ਚ ਇਕ ਦੌੜ ਉੱਤੇ ਆਊਟ ਹੋ ਗਿਆ ਸੀ।

ਭਾਰਤ ਨੂੰ ਮੱਧਕ੍ਰਮ ਦੇ ਬੱਲੇਬਾਜ਼ ਕੇ.ਐਲ. ਰਾਹੁਲ ਅਤੇ ਸ਼੍ਰੇਆਸ ਅਈਅਰ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਜਸਪ੍ਰੀਤ ਬੁਮਰਾਹ ਅਤੇ ਕੁਲਦੀਪ ਯਾਦਵ ਨੇ ਗੇਂਦਬਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਦਕਿ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ ਉਨ੍ਹਾਂ ਦਾ ਚੰਗਾ ਸਾਥ ਦਿਤਾ ਹੈ। ਇਸ ਦੇ ਗੇਂਦਬਾਜ਼ ਇਸ ਵਿਸ਼ਵ ਕੱਪ ’ਚ ਭਾਰਤ ਦੀ ਕਾਮਯਾਬੀ ਦੀ ਕੁੰਜੀ ਸਾਬਤ ਹੋਏ ਹਨ। ਦੂਜੇ ਪਾਸੇ ਨਿਊਜ਼ੀਲੈਂਡ ਕੋਲ ਟ੍ਰੇਂਟ ਬੋਲਟ, ਟਿਮ ਸਾਊਥੀ, ਲਾਕੀ ਫਰਗੂਸਨ ਵਰਗੇ ਤੇਜ਼ ਗੇਂਦਬਾਜ਼ ਅਤੇ ਲੈਫਟ ਆਰਮ ਸਪਿਨਰ ਮਿਸ਼ੇਲ ਸੈਂਟਨਰ ਵਰਗੇ ਤਜਰਬੇਕਾਰ ਗੇਂਦਬਾਜ਼ ਵੀ ਹਨ।

ਦੂਜੇ ਪਾਸੇ ਨਿਊਜ਼ੀਲੈਂਡ ਕੋਲ ਵੀ ਬੱਲੇਬਾਜ਼ੀ ਦੇ ਤਜਰਬੇ ਦੀ ਕੋਈ ਕਮੀ ਨਹੀਂ ਹੈ। ਨੌਜਵਾਨ ਰਚਿਨ ਰਵਿੰਦਰਾ ਨੇ 565 ਦੌੜਾਂ ਬਣਾਈਆਂ ਹਨ ਅਤੇ ਉਹ ਇਸ ਟੂਰਨਾਮੈਂਟ ਦੀ ਖੋਜ ਕਰ ਰਹੇ ਹਨ। ਹਾਲਾਂਕਿ ਡੇਵੋਨ ਕੋਨਵੇ ਪਹਿਲੇ ਮੈਚ ’ਚ ਇੰਗਲੈਂਡ ਵਿਰੁਧ ਅਜੇਤੂ 152 ਦੌੜਾਂ ਬਣਾਉਣ ਤੋਂ ਬਾਅਦ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ ਹਨ। ਕਪਤਾਨ ਕੇਨ ਵਿਲੀਅਮਸਨ ਅਤੇ ਡੇਰਿਲ ਮਿਸ਼ੇਲ ਮੱਧਕ੍ਰਮ ਦੀ ਕਮਾਨ ਸੰਭਾਲਣਗੇ।

ਭਾਰਤ ਦੇ ‘ਖਤਰੇ’ ਨਾਲ ਨਜਿੱਠਣ ਲਈ ਤਜਰਬੇ ’ਤੇ ਭਰੋਸਾ: ਕੋਨਵੇ

ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਕ੍ਰਿਕੇਟ ਵਲੋਂ ਜਾਰੀ ਵੀਡੀਉ ’ਚ ਕੋਨਵੇ ਨੇ ਕਿਹਾ ਹੈ, ‘‘ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤੀ ਟੀਮ ਕਿੰਨੀ ਖ਼ਤਰਨਾਕ ਹੈ। ਉਹ ਲੈਅ ’ਚ ਹੈ ਅਤੇ ਕਾਫ਼ੀ ਮਜ਼ਬੂਤ ਹੈ। ਪਰ ਅਸੀਂ ਇਸ ਚੁਨੌਤੀ ਲਈ ਤਿਆਰ ਹਾਂ। ਸੈਮੀਫ਼ਾਈਨਲ ’ਚ ਮੇਜ਼ਬਾਨ ਵਿਰੁਧ ਖੇਡਣਾ ਰੋਮਾਂਚਕ ਹੋਵੇਗਾ। ਸਾਨੂੰ ਪਤਾ ਹੈ ਕਿ ਉਹ ਖ਼ਤਰਨਾਕ ਹਨ ਪਰ ਅਸੀਂ ਵੀ ਤਿਆਰ ਹਾਂ। ਸਾਡੇ ਲਈ ਇਹ ਇਕ ਹੋਰ ਖ਼ਾਸ ਮੌਕਾ ਹੈ। ਸਾਡੇ ਕੋਲ ਕਾਫ਼ੀ ਤਜਰਬੇਕਾਰ ਖਿਡਾਰੀ ਹਨ ਜੋ ਇਨ੍ਹਾਂ ਹਾਲਾਤ ਦਾ ਸਾਹਮਣਾ ਪਹਿਲਾਂ ਵੀ ਕਰ ਚੁਕੇ ਹਨ। ਸਾਨੂੰ ਉਨ੍ਹਾਂ ਦੇ ਤਜਰਬੇ ’ਤੇ ਭਰੋਸਾ ਹੈ। ਸਾਡਾ ਟੀਚਾ ਫ਼ਾਈਨਲ ਖੇਡਣਾ ਹੈ ਅਤੇ ਅਸੀਂ ਉਸ ਤੋਂ ਇਕ ਜਿੱਤ ਦੂਰ ਹਾਂ। ਅਸੀਂ ਚੰਗਾ ਕ੍ਰਿਕੇਟ ਖੇਡਦੇ ਰਹਾਂਗੇ।’’

ਟੀਮਾਂ:

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਰਵੀਚੰਦਰਨ ਅਸ਼ਵਿਨ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਪ੍ਰਸਿਧ ਕ੍ਰਿਸ਼ਨ।
ਨਿਊਜ਼ੀਲੈਂਡ: ਟੌਮ ਲੈਥਮ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਮਾਰਕ ਚੈਪਮੈਨ, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ, ਟ੍ਰੇਂਟ ਬੋਲਟ, ਲਾਕੀ ਫਰਗੂਸਨ, ਮੈਟ ਹੈਨਰੀ।
ਮੈਚ ਦਾ ਸਮਾਂ: ਦੁਪਹਿਰ 2 ਵਜੇ ਤੋਂ ਬਾਅਦ।

ਟਕਰ ਅਤੇ ਇਲਿੰਗਵਰਥ ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ ਵਿੱਚ ਮੈਦਾਨੀ ਅੰਪਾਇਰ ਹੋਣਗੇ

ਰਾਡ ਟਕਰ ਅਤੇ ਰਿਚਰਡ ਇਲਿੰਗਵਰਥ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ ਸੈਮੀਫਾਈਨਲ ਵਿਚ ਮੈਦਾਨੀ ਅੰਪਾਇਰ ਹੋਣਗੇ।
ਇਲਿੰਗਵਰਥ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 2019 ਵਿਸ਼ਵ ਕੱਪ ਸੈਮੀਫਾਈਨਲ ਵਿੱਚ ਵੀ ਮੈਦਾਨੀ ਅੰਪਾਇਰ ਸੀ। ਓਲਡ ਟ੍ਰੈਫੋਰਡ ਵਿਖੇ ਮੌਸਮ ਤੋਂ ਪ੍ਰਭਾਵਿਤ ਇਹ ਮੈਚ ਦੋ ਦਿਨ ਚੱਲਿਆ ਅਤੇ ਨਿਊਜ਼ੀਲੈਂਡ ਨੇ 18 ਦੌੜਾਂ ਨਾਲ ਜਿੱਤ ਲਿਆ। ਇਸ ਮੈਚ ਵਿੱਚ ਟਕਰ ਨੇ ਤੀਜੇ ਅੰਪਾਇਰ ਦੀ ਭੂਮਿਕਾ ਨਿਭਾਈ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਟੱਕਰ ਦਾ 100ਵਾਂ ਵਨਡੇ ਮੈਚ ਹੋਵੇਗਾ। ਇਸ ਮੈਚ ਵਿੱਚ ਜੋਏਲ ਵਿਲਸਨ ਤੀਜੇ ਅੰਪਾਇਰ ਦੀ ਭੂਮਿਕਾ ਨਿਭਾਉਣਗੇ, ਐਡਰੀਅਨ ਹੋਲਡਸਟੌਕ ਚੌਥੇ ਅੰਪਾਇਰ ਦੀ ਭੂਮਿਕਾ ਨਿਭਾਉਣਗੇ ਅਤੇ ਐਂਡੀ ਪਾਈਕਰਾਫਟ ਮੈਚ ਰੈਫਰੀ ਦੀ ਭੂਮਿਕਾ ਨਿਭਾਉਣਗੇ।

ਸੈਮੀਫਾਈਨਲ ਲਈ ਮੈਚ ਅਧਿਕਾਰੀ:

ਪਹਿਲਾ ਸੈਮੀਫਾਈਨਲ: ਭਾਰਤ ਬਨਾਮ ਨਿਊਜ਼ੀਲੈਂਡ, 15 ਨਵੰਬਰ, ਮੁੰਬਈ
ਆਨ-ਫੀਲਡ ਅੰਪਾਇਰ: ਰਿਚਰਡ ਇਲਿੰਗਵਰਥ ਅਤੇ ਰਾਡ ਟਕਰ
ਤੀਜਾ ਅੰਪਾਇਰ: ਜੋਏਲ ਵਿਲਸਨ
ਚੌਥਾ ਅੰਪਾਇਰ: ਐਡਰੀਅਨ ਹੋਲਡਸਟੌਕ
ਮੈਚ ਰੈਫਰੀ: ਐਂਡੀ ਪਾਈਕ੍ਰੋਫਟ

(For more news apart from Ind vs NZ, ICC World Cup 2023 Semifinal, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement