ਨਿਰਧਾਰਤ ਤਰੀਕ ਤੋਂ ਦੋ ਦਿਨ ਪਹਿਲਾਂ ਹੀ ਸਾਇਨਾ ਨੇਹਵਾਲ ਨੇ ਕਰਵਾਇਆ ਵਿਆਹ 
Published : Dec 14, 2018, 6:27 pm IST
Updated : Dec 14, 2018, 6:27 pm IST
SHARE ARTICLE
 Saina Nehwal with Husband  Parupalli Kashyap
Saina Nehwal with Husband Parupalli Kashyap

ਸਾਇਨਾ ਨੇ ਨਿਰਧਾਰਤ ਤਰੀਕ ਤੋਂ ਦੋ ਦਿਨ ਪਹਿਲਾਂ ਅਚਾਨਕ ਵਿਆਹ ਕਰ ਕੇ ਅਪਣੇ ਸਮਰਥਕਾਂ ਨੂੰ ਹੈਰਾਨ ਕਰ ਦਿਤਾ।

ਨਵੀਂ ਦਿੱਲੀ, ( ਭਾਸ਼ਾ) : ਭਾਰਤ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਭਾਰਤ ਦੇ ਹੀ ਪੁਰਸ਼ ਬੈਡਮਿੰਟਨ ਖਿਡਾਰੀ ਪਰੁਪੱਲੀ ਕਸ਼ਿਅਪ ਨਾਲ ਵਿਆਹ ਕਰਵਾ ਲਿਆ ਹੈ। ਸਾਇਨਾ ਨੇ ਸੋਸ਼ਲ ਮੀਡੀਆ ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਗੱਲ ਦਾ ਐਲਾਨ ਕੀਤਾ। ਸਾਇਨਾ ਦੇ ਵਿਆਹ ਦੀ ਨਿਰਧਾਰਤ ਤਰੀਕ 16 ਦਸੰਬਰ ਸੀ ਪਰ ਉਹਨਾਂ ਨੇ ਅਪਣੇ ਟਵਿੱਟਰ 'ਤੇ ਪਰੁਪੱਲੀ ਕਸ਼ਿਅਪ ਨਾਲ ਅਪਣੀ ਤਸਵੀਰ ਸਾਂਝੇ ਕਰਦੇ ਹੋਏ ਲਿਖਿਆ ਕਿ 'ਬੈਸਟ ਮੈਚ ਆਫ਼ ਮਾਈ ਲਾਈਫ, ਜਸਟ ਮੈਰਿਡ'।



 

ਭਾਵ ਕਿ ਮੇਰੇ ਕਰੀਅਰ ਦਾ ਸੱਭ ਤੋਂ ਬਿਹਤਰੀਨ ਮੈਚ, ਹੁਣੇ-ਹੁਣੇ ਵਿਆਹ ਬੰਧਨ ਵਿਚ ਬੱਝ ਗਈ। ਸਾਇਨਾ ਨੇ ਨਿਰਧਾਰਤ ਤਰੀਕ ਤੋਂ ਦੋ ਦਿਨ ਪਹਿਲਾਂ ਅਚਾਨਕ ਵਿਆਹ ਕਰ ਕੇ ਅਪਣੇ ਸਮਰਥਕਾਂ ਨੂੰ ਹੈਰਾਨ ਕਰ ਦਿਤਾ। ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਸਾਇਨਾ ਨੇ 16 ਦਸੰਬਰ ਦੀ ਨਿਰਧਾਰਤ ਤਰੀਕ ਦੀ ਥਾਂ 14 ਦਸੰਬਰ ਨੂੰ ਗੁਪਤ ਤਰੀਕੇ ਨਾਲ ਵਿਆਹ ਕਿਉਂ ਕਰਵਾਇਆ। ਦੱਸ ਦਈਏ ਕਿ ਬੈਡਮਿੰਟਨ ਦੀ ਦੁਨੀਆ ਵਿਚ ਸਾਇਨਾ ਹੁਣ ਤੱਕ ਕਈ ਵੱਡੀਆਂ ਉਪਲਬਧੀਆਂ ਅਪਣੇ ਨਾਮ ਕਰ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement