
ਇਸ ਸੀਜ਼ਨ ਲਈ ਟੀਮਾਂ ਨੇ 35 ਵਿਦੇਸ਼ੀ ਸਮੇਤ 127 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ।
ਨਵੀਂ ਦਿੱਲੀ: ਆਈਪੀਐਲ ਦੇ 13ਵੇਂ ਸੀਜਨ ਲਈ ਕੋਲਕਾਤਾ ਵਿਚ 19 ਦਸੰਬਰ ਨੂੰ ਨਿਲਾਮੀ ਹੇਵੋਗੀ। 332 ਖਿਡਾਰੀਆਂ ਦੀ ਫਾਈਨਲ ਲਿਸਟ ਜਾਰੀ ਹੋ ਚੁੱਕੀ ਹੈ। ਇਸ ਸੂਚੀ ਵਿਚੋਂ 73 ਖਿਡਾਰੀ ਚੁਣੇ ਜਾਣਗੇ। ਪੰਜਾਬ ਦਾ ਸੈਲਰੀ ਪਰਸ ਸਭ ਤੋਂ ਜ਼ਿਆਦਾ ਹੈ। ਉਸ ਕੋਲ ਨਿਲਾਮੀ ਲਈ 42.70 ਕਰੋੜ ਰੁਪਏ ਹਨ ਜਦਕਿ ਇਹ ਟੀਮ ਖਿਡਾਰੀਆਂ ਨੂੰ ਖਰੀਦਣ ਲਈ ਹੁਣ ਤਕ 42.30 ਕਰੋੜ ਖਰਚ ਕਰ ਚੁੱਕੀ ਹੈ।
List ਇਸ ਸੀਜ਼ਨ ਲਈ ਟੀਮਾਂ ਨੇ 35 ਵਿਦੇਸ਼ੀ ਸਮੇਤ 127 ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਮੁੰਬਈ ਇੰਡੀਅਨਸ ਸਭ ਤੋਂ ਜ਼ਿਆਦਾ ਰਾਸ਼ੀ ਖਰਚ ਕਰਨ ਦੇ ਮਾਮਲੇ ਵਿਚ ਪਹਿਲੇ ਸਥਾਨ ਤੇ ਹੈ। ਉਸ ਨੇ ਹੁਣ ਤਕ 71.95 ਕਰੋੜ ਰੁਪਏ ਖਰਚ ਕੀਤੇ ਹਨ। ਇਸ ਮਾਮਲੇ ਵਿਚ 70.40 ਕਰੋੜ ਰੁਪਏ ਖਰਚ ਕੇ ਚੇਨੱਈ ਦੂਜੇ ਨੰਬਰ ਤੇ ਹੈ। ਹੈਦਰਾਬਾਦ 68 ਕਰੋੜ ਨਾਲ ਤੀਜੇ ਨੰਬਰ ਤੇ ਹੈ। ਨਿਲਾਮੀ ਵਿਚ ਇਸ ਟੀਮ ਕੋਲ 17 ਕਰੋੜ ਰੁਪਏ ਖਰਚ ਕਰਨ ਲਈ ਹੋਣਗੇ।
List ਉੱਥੇ ਹੀ ਕੋਲਕਾਤਾ ਕੋਲ 35.65 ਕਰੋੜ ਰੁਪਏ, ਰਾਜਸਥਾਨ 28.90 ਕਰੋੜ ਰੁਪਏ, ਬੈਂਗਲੁਰੂ 27.90 ਕਰੋੜ ਰੁਪਏ, ਚੇਨੱਈ 14.60 ਕਰੋੜ ਰੁਪਏ, ਦਿੱਲੀ 27.85 ਕਰੋੜ ਰੁਪਏ, ਹੈਦਰਾਬਾਦ 17 ਕਰੋੜ ਰੁਪਏ ਅਤੇ ਮੁੰਬਈ 13.05 ਕਰੋੜ ਰੁਪਏ ਖਰਚ ਕਰੇਗੀ। ਨਿਲਾਮੀ ਦੌਰਾਨ 4 ਟੀਮਾਂ ਅਜਿਹੀਆਂ ਹਨ ਜੋ 10-10 ਖਿਡਾਰੀ ਖਰੀਦ ਸਕਦੀ ਹੈ। ਸਭ ਤੋਂ ਜ਼ਿਆਦਾ 12 ਖਾਲੀ ਸਲਾਟ ਬੈਂਗਲੁਰੂ ਕੋਲ ਹਨ। ਇਸ ਵਿਚ 6 ਵਿਦੇਸ਼ੀ ਸ਼ਾਮਲ ਹਨ। ਇਸ ਤੋਂ ਬਾਅਦ ਦਿੱਲੀ ਵਿਚ 11 ਖਿਡਾਰੀਆਂ ਦੀ ਜਗ੍ਹਾ ਖਾਲੀ ਹੈ।
Photoਉੱਥੇ ਹੀ 5 ਵਿਦੇਸ਼ੀਆਂ ਨੂੰ ਟੀਮਾਂ ਵਿਚ ਸ਼ਾਮਲ ਕਰ ਸਕਦੀ ਹੈ। ਕੋਲਕਾਤਾ (11), ਰਾਜਸਥਾਨ (11), ਪੰਜਾਬ (9), ਹੈਦਰਾਬਾਦ ਅਤੇ ਮੁੰਬਈ ਫ੍ਰੈਂਚਾਈਜ਼ੀ ਵਿਚ 7-7 ਸਲਾਟ ਖਾਲੀ ਹਨ। ਹੈਦਰਾਬਾਦ ਨੇ ਸਭ ਤੋਂ ਘਟ 5 ਖਿਡਾਰੀਆਂ ਨੂੰ ਨਿਲਾਮੀ ਤੋਂ ਪਹਿਲਾਂ ਛੱਡਿਆ ਜਦਕਿ ਬੈਂਗਲੁਰੂ ਨੇ ਸਭ ਤੋਂ ਜ਼ਿਆਦਾ 12 ਨੂੰ ਰਿਲੀਜ਼ ਕੀਤਾ ਹੈ। ਇਸ ਵਾਰ ਕਈ ਨਾਮੀ ਖਿਡਾਰੀਆਂ ਨੂੰ ਟੀਮਾਂ ਨੇ ਬਾਹਰ ਦਾ ਰਾਸਤਾ ਦਿਖਾਇਆ ਹੈ।
Photo ਪਰ ਸਭ ਤੋਂ ਜ਼ਿਆਦਾ ਹੈਰਾਨ ਕਰ ਦੇਣ ਵਾਲੇ ਨਾਮ ਰਾਬਿਨ ਉਥੱਪਾ, ਯੁਵਰਾਜ ਸਿੰਘ, ਕ੍ਰਿਸ ਲਿਨ ਅਤੇ ਸ਼ਿਮਰਾਨ ਹੈਟਮਾਇਰ ਹੈ। 2019 ਵਿਚ ਉਥੱਪਾ ਕੇਕੇਆਰ ਲਈ 12 ਮੈਚ ਖੇਡੇ ਸਨ। ਪਰ ਉਹ ਇਕ ਹੀ ਵਾਰ 50 ਦਾ ਅੰਕੜਾ ਪਾਰ ਕਰ ਸਕੇ। ਉਹਨਾਂ ਦਾ ਸਟ੍ਰਾਈਕ ਰੇਟ ਵੀ ਪਿਛਲੇ 5 ਸਾਲਾਂ ਵਿਚ ਸਭ ਤੋਂ ਘਟ 115.10 ਸੀ। ਇਸ ਦੇ ਚਲਦੇ ਹੀ ਇਸ ਸੀਜ਼ਨ ਵਿਚ ਕੇਕੇਆਰ ਨੇ ਉਹਨਾਂ ਨੂੰ ਰਿਲੀਜ਼ ਕੀਤਾ। ਪਿਛਲੇ ਸੀਜ਼ਨ ਵਿਚ ਉਹਨਾਂ ਨੇ (ਉਥੱਪਾ) ਨੂੰ 6.4 ਕਰੋੜ ਰੁਪਏ ਦੇ ਕੇ ਕੋਲਕਾਤਾ ਨੇ ਅਪਣੇ ਨਾਲ ਰੱਖਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।