ਕ੍ਰਿਕੇਟ ਮੈਦਾਨ ’ਚ ਭਾਰਤੀ ਖਿਡਾਰੀ ਨੂੰ ਪਿਆ ਦਿਲ ਦਾ ਦੌਰਾ-ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ
Published : Dec 5, 2019, 10:10 am IST
Updated : Dec 5, 2019, 11:15 am IST
SHARE ARTICLE
Indian cricketer a heart attack on cricket ground
Indian cricketer a heart attack on cricket ground

ਮੀਡੀਆ ਰਿਪੋਰਟਸ ਅਨੁਸਾਰ ਤ੍ਰਿਪੁਰਾ ਦੀ ਅੰਡਰ-23 ਟੀਮ ਦੇ ਖਿਡਾਰੀ ਮਿਥੁਨ ਦੇਬਬਰਮਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।

ਨਵੀਂ ਦਿੱਲੀ: ਕ੍ਰਿਕੇਟ ਮੈਦਾਨ ਵਿਚ ਕਈ ਖਿਡਾਰੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਮੰਗਲਵਾਰ ਨੂੰ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿਚ ਅਜਿਹਾ ਹੀ ਵਾਪਰਿਆ। ਮੀਡੀਆ ਰਿਪੋਰਟਸ ਅਨੁਸਾਰ ਤ੍ਰਿਪੁਰਾ ਦੀ ਅੰਡਰ-23 ਟੀਮ ਦੇ ਖਿਡਾਰੀ ਮਿਥੁਨ ਦੇਬਬਰਮਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।

Ambulance Ambulanceਦੇਬਬਰਮਾ ਨੂੰ ਮੈਚ ਦੌਰਾਨ ਹਾਰਟ ਅਟੈਕ ਆਇਆ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਸਦੀ ਮੌਤ ਹੋ ਗਈ। ਸਪੋਰਟਸ ਸਟਾਰ ਦੀ ਖਬਰ ਅਨੁਸਾਰ ਮੰਗਲਵਾਰ ਨੂੰ ਅਗਰਤਲਾ ਦੇ ਮਹਾਰਾਜਾ ਬਿਰ ਬਿਕਰਮ ਸਟੇਡੀਅਮ ਵਿਚ ਅਭਿਆਸ ਮੈਚ ਚਲ ਰਿਹਾ ਸੀ, ਜਿਸ ਵਿਚ ਮਿਥੁਨ ਦੇਵਬਰਮ ਖੇਡ ਰਹੇ ਸਨ।

Cricket Cricket ਮਿਥੁਨ ਫਿਲਡਿੰਗ ਕਰ ਰਿਹਾ ਸੀ, ਅਚਾਨਕ ਉਹ ਮੈਦਾਨ ਵਿਚ ਡਿੱਗ ਪਿਆ। ਮਿਥੁਨ ਨੂੰ ਬੇਹਸ਼ੀ ਦੀ ਹਾਲਤ ਵਿਚ ਉਸ ਦੇ ਸਾਥੀ ਚੁੱਕ ਕੇ ਤੁਰੰਤ ਨੇੜਲੇ ਹਸਪਤਾਲ ਇੰਦਰਾ ਗਾਂਧੀ ਮੈਮੋਰੀਅਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ।

CricketCricketਡਾਕਟਰਾਂ ਨੇ ਦੱਸਿਆ ਕਿ ਮਿਥੁਨ ਦੇਬਬਰਮਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਡਾਕਟਰਾਂ ਨੇ ਜਾਣਕਾਰੀ ਦਿੱਤੀ ਕਿ ਮਿਥੁਨ ਨੂੰ ਗੰਭੀਰ ਹਾਰਟ ਅਟੈਕ ਆਇਆ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ।

CricketCricketਇਹ ਜਾਣਨ ਲਈ ਕਿ ਮਿਥੁਨ ਨੂੰ ਇੰਨੀ ਛੋਟੀ ਉਮਰ ਵਿਚ ਦਿਲ ਦਾ ਦੌਰਾ ਕਿਵੇਂ ਪਿਆ, ਉਸ ਦੇ ਸਰੀਰ ਨੂੰ ਦਿੱਤਾ ਗਿਆ ਹੈ। ਮਿਥੁਨ ਦੇਬਬਰਮਾ ਦੀ ਮੌਤ ਦੀ ਖ਼ਬਰ ਸੁਣਦਿਆਂ ਤ੍ਰਿਪੁਰਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮਾਨਿਕ ਸ਼ਾਹ ਵੀ ਹਸਪਤਾਲ ਪਹੁੰਚ ਗਏ। ਇਸ ਤੋਂ ਕਈ ਹੋਰ ਵੱਡੇ ਕ੍ਰਿਕਟਰ ਵੀ ਹੈਰਾਨ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement