Rohit Sharma: ਵਿਸ਼ਵ ਕੱਪ ਫਾਈਨਲ 'ਚ ਹਾਰ ਤੋਂ ਬਾਅਦ ਪਹਿਲੀ ਵਾਰ ਕੈਮਰੇ ਅੱਗੇ ਆਏ ਰੋਹਿਤ ਸ਼ਰਮਾ, ''ਅੱਗੇ ਵਧਣਾ ਬਹੁਤ ਮੁਸ਼ਕਲ''

By : GAGANDEEP

Published : Dec 14, 2023, 11:37 am IST
Updated : Dec 14, 2023, 11:54 am IST
SHARE ARTICLE
Rohit Sharma came before the camera for the first time and said
Rohit Sharma came before the camera for the first time and said "Too hard to move on" News in punjabi

Rohit Sharma: ''ਲੋਕਾਂ ਨੇ ਬਹੁਤ ਸਾਥ ਦਿਤ''

Rohit Sharma came before the camera for the first time and said "Too hard to move on" News in punjabi : ਵਿਸ਼ਵ ਕੱਪ 2023 ਦੇ ਫਾਈਨਲ 'ਚ ਆਸਟ੍ਰੇਲੀਆ ਹੱਥੋਂ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੀ ਪਹਿਲੀ ਪ੍ਰਤੀਕਿਰਿਆ। ਰੋਹਿਤ ਕਰੀਬ 23-24 ਦਿਨਾਂ ਬਾਅਦ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਨਜ਼ਰ ਆਏ। ਉਨ੍ਹਾਂ ਨੇ ਕਿਹਾ- ਮੈਨੂੰ ਨਹੀਂ ਪਤਾ ਸੀ ਕਿ ਇਸ ਤੋਂ ਕਿਵੇਂ ਨਿਕਲਣਾ ਹੈ। ਪਹਿਲੇ ਕੁਝ ਦਿਨਾਂ ਵਿੱਚ ਮੈਨੂੰ ਕੁਝ ਨਹੀਂ ਪਤਾ ਸੀ ਕਿ ਮੈਂ ਕੀ ਕਰਾਂ। ਮੇਰੇ ਪਰਿਵਾਰ, ਮੇਰੇ ਦੋਸਤਾਂ ਨੇ ਚੀਜ਼ਾਂ ਨੂੰ ਆਸਾਨ ਬਣਾਇਆ ਅਤੇ ਮੇਰਾ ਸਮਰਥਨ ਕੀਤਾ, ਪਰ ਅੱਗੇ ਵਧਣਾ ਆਸਾਨ ਨਹੀਂ ਸੀ।

ਇਹ ਵੀ ਪੜ੍ਹੋ: Attari News: ਚੜ੍ਹਦੀ ਸਵੇਰ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਹੋਈ ਮੌਤ

ਰੋਹਿਤ ਸ਼ਰਮਾ ਦੇ ਇੰਟਰਵਿਊ ਦਾ ਇਹ ਵੀਡੀਓ ਬੁੱਧਵਾਰ ਨੂੰ ਉਨ੍ਹਾਂ ਦੀ ਮੈਨੇਜਿੰਗ ਟੀਮ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟ ਕੀਤਾ ਗਿਆ ਸੀ। ਇਸ ਵੀਡੀਓ ਨੂੰ ਮੁੰਬਈ ਇੰਡੀਅਨਜ਼ (MI) ਨੇ ਵੀ ਟਵੀਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 19 ਨਵੰਬਰ ਨੂੰ ਹੋਏ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਰੋਹਿਤ ਨੇ ਕਿਹਾ- ਮੈਂ ਹਮੇਸ਼ਾ 50 ਓਵਰਾਂ ਦਾ ਵਿਸ਼ਵ ਕੱਪ ਦੇਖ ਕੇ ਵੱਡਾ ਹੋਇਆ ਹਾਂ। 50 ਓਵਰਾਂ ਦਾ ਵਿਸ਼ਵ ਕੱਪ ਮੇਰੇ ਲਈ ਸਭ ਤੋਂ ਵੱਡਾ ਇਨਾਮ ਸੀ। ਅਸੀਂ ਉਸ ਵਿਸ਼ਵ ਕੱਪ ਲਈ ਇੰਨੇ ਸਾਲਾਂ ਤੱਕ ਕੰਮ ਕੀਤਾ ਸੀ। ਇਹ ਕਾਫ਼ੀ ਨਿਰਾਸ਼ਾਜਨਕ ਹੈ ਜਦੋਂ ਤੁਸੀਂ ਸਭ ਕੁਝ ਚੰਗਾ ਕੀਤਾ, ਤੁਸੀਂ ਉਹ ਸਭ ਕੀਤਾ ਜੋ ਤੁਸੀਂ ਕਰ ਸਕਦੇ ਸੀ।

ਇਹ ਵੀ ਪੜ੍ਹੋ: Punjab Weather Update: ਪਹਾੜੀ ਇਲਾਕਿਆਂ 'ਚ ਪੈ ਰਹੀ ਬਰਫ ਨੇ ਪੰਜਾਬ ਦੇ ਠਾਰੇ ਲੋਕ, ਮੌਸਮ ਵਿਭਾਗ ਵਲੋਂ ਹੋਰ ਸੰਘਣੀ ਧੁੰਦ ਦਾ ਅਲਰਟ ਜਾਰੀ

ਜੇ ਕੋਈ ਮੈਨੂੰ ਪੁੱਛੇ ਕਿ ਤੁਸੀਂ ਕੀ ਗਲਤ ਕੀਤਾ ਹੈ, ਤਾਂ ਮੇਰੇ ਕੋਲ ਜਵਾਬ ਨਹੀਂ ਹੋਵੇਗਾ। ਅਸੀਂ 10 ਮੈਚ ਜਿੱਤੇ। ਕੋਈ ਵੀ ਕਦੇ ਸੰਪੂਰਨ ਨਹੀਂ ਹੁੰਦਾ, ਤੁਸੀਂ ਜਿੱਤ ਕੇ ਵੀ ਗਲਤੀਆਂ ਕਰਦੇ ਹੋ। ਮੈਂ ਟੀਮ 'ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਕਪਤਾਨ ਨੇ ਅੱਗੇ ਕਿਹਾ- ਫਾਈਨਲ ਤੋਂ ਬਾਅਦ ਮੇਰੇ ਲਈ ਇਹ ਆਸਾਨ ਨਹੀਂ ਸੀ ਕਿ ਇਸ ਤੋਂ ਕਿਵੇਂ ਬਾਹਰ ਆਵਾਂ। ਮੈਂ ਕਿਤੇ ਦੂਰ ਜਾਣ ਦਾ ਫੈਸਲਾ ਕੀਤਾ ਜਿੱਥੇ ਮੈਂ ਇਸ ਤੋਂ ਦੂਰ ਹੋ ਸਕਾਂ, ਪਰ ਵਿਸ਼ਵ ਕੱਪ ਮੁਹਿੰਮ ਦੌਰਾਨ ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਬਹੁਤ ਸਮਰਥਨ ਕੀਤਾ। ਡੇਢ ਮਹੀਨੇ ਤੱਕ ਲੋਕਾਂ ਨੇ ਸਾਡਾ ਸਾਥ ਦਿੱਤਾ, ਸਟੇਡੀਅਮ ਵਿੱਚ ਆਏ, ਸਾਡਾ ਸਾਥ ਦਿੱਤਾ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

ਮੈਨੂੰ ਉਨ੍ਹਾਂ ਸਾਰਿਆਂ ਲਈ ਬੁਰਾ ਲੱਗਿਆ, ਪਰ ਸਭ ਤੋਂ ਚੰਗੀ ਗੱਲ ਇਹ ਸੀ ਕਿ ਜਦੋਂ ਮੈਂ ਲੋਕਾਂ ਨੂੰ ਮਿਲਿਆ ਤਾਂ ਉਹ ਸਾਨੂੰ ਸਮਝਦੇ ਸਨ। ਉਨ੍ਹਾਂ ਵਿਚ ਕੋਈ ਗੁੱਸਾ ਨਹੀਂ ਸੀ ਉਨ੍ਹਾਂ ਤੋਂ ਪਿਆਰ ਮਿਲਿਆ। ਇਸ ਨਾਲ ਸਾਨੂੰ ਸਾਰਿਆਂ ਨੂੰ ਖਾਸ ਤੌਰ 'ਤੇ ਤਾਕਤ ਮਿਲੀ ਹੈ ਅਤੇ ਮੈਂ ਅੱਗੇ ਵਧਣ ਦੇ ਯੋਗ ਹਾਂ।
ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਹਾਰ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਡਰੈਸਿੰਗ ਰੂਮ ਵਿੱਚ ਫੁੱਟ-ਫੁੱਟ ਕੇ ਰੋ ਪਏ। ਇਸ ਗੱਲ ਦਾ ਖੁਲਾਸਾ ਟੀਮ ਦੇ ਸਟਾਰ ਸਪਿਨਰ ਆਰ ਅਸ਼ਵਿਨ ਨੇ ਆਪਣੇ ਯੂਟਿਊਬ ਚੈਨਲ 'ਤੇ ਗੱਲਬਾਤ ਦੌਰਾਨ ਕੀਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement