ਸਿੰਧੂ ਨੇ ਆਸਾਨ ਜਿੱਤ ਨਾਲ ਕੀਤੀ ਮੁਹਿੰਮ ਦੀ ਸ਼ੁਰੂਆਤ
Published : Feb 15, 2019, 10:06 am IST
Updated : Feb 15, 2019, 10:06 am IST
SHARE ARTICLE
PV Sindhu
PV Sindhu

ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੇ 83ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ 'ਚ ਵੀਰਵਾਰ ਨੂੰ ਇੱਥੇ ਨਾਗਪੁਰ ਦੀ ਮਾਲਵਿਕਾ ਬਰਸੋਦ 'ਤੇ

ਗੁਹਾਟੀ :  ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੇ 83ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ 'ਚ ਵੀਰਵਾਰ ਨੂੰ ਇੱਥੇ ਨਾਗਪੁਰ ਦੀ ਮਾਲਵਿਕਾ ਬਰਸੋਦ 'ਤੇ ਸਿੱਧੇ ਗੇਮ 'ਚ ਆਸਾਨ ਜਿੱਤ ਦੇ ਨਾਲ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਸਾਬਕਾ ਚੈਂਪੀਅਨ ਸਿੰਧੂ ਨੇ ਦੱਖਣੀ ਏਸ਼ੀਆਈ ਅੰਡਰ-21 ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਮਾਲਵਿਕਾ ਨੂੰ 21-11, 21-13 ਨਾਲ ਹਰਾਇਆ। ਸਿੰਧੂ ਨੂੰ ਸਿੱਧੇ ਪ੍ਰੀ ਕੁਆਰਟਰ ਫਾਈਨਲ 'ਚ ਪ੍ਰਵੇਸ਼ ਦਿੱਤਾ ਗਿਆ ਸੀ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵ ਅਤੇ ਘਰੇਲੂ ਰੈਂਕਿੰਗ 'ਚ ਚੋਟੀ ਦੇ ਅੱਠ ਖਿਡਾਰੀਆਂ ਨੂੰ

ਸਿੱਧੇ ਸਿੰਗਲ ਪ੍ਰੀ ਕੁਆਰਟਰ ਫਾਈਨਲ 'ਚ ਜਗ੍ਹਾ ਦਿੱਤੀ ਗਈ ਹੈ। ਮਾਲਵਿਕਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਸ਼ੁਰੂ 'ਚ 4-0 ਦੀ ਬੜ੍ਹਤ ਬਣਾਈ। ਸਿੰਧੂ ਨੇ ਹਾਲਾਂਕਿ ਛੇਤੀ ਹੀ ਸਕੋਰ ਬਰਾਬਰ ਕੀਤਾ ਅਤੇ ਫਿਰ ਬਰੇਕ ਤਕ 11-7 ਦਾ ਵਾਧਾ ਬਣਾ ਲਿਆ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਜੂਨੀਅਰ ਖਿਡਾਰਨ ਨੂੰ ਲਗਾਤਾਰ ਗਲਤੀਆਂ ਕਰ ਲਈ ਮਜਬੂਰ ਕੀਤਾ। ਸਿੰਧੂ ਨੇ 19-11 ਦੇ ਸਕੋਰ 'ਤੇ ਦੋ ਕਰਾਰੇ ਸਮੈਸ਼ ਲਗਾ ਕੇ ਇਹ ਗੇਮ ਆਪਣੇ ਨਾਂ ਕੀਤਾ।(ਭਾਸ਼ਾ)

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement