
ਰਾਸ਼ਟਰ ਮੰਡਲ ਖੇਡਾਂ-2018 ਵਿਚ ਭਾਰਤੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਬੈਡਮਿੰਟਨ ਦੇ ਮਹਿਲਾ ਸਿੰਗਲਸ ਈਵੈਂਟ 'ਚ ਗੋਲਡ ਮੈਡਲ ਅਤੇ ...
ਗੋਲਡ ਕੋਸਟ : ਰਾਸ਼ਟਰ ਮੰਡਲ ਖੇਡਾਂ-2018 ਵਿਚ ਭਾਰਤੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਬੈਡਮਿੰਟਨ ਦੇ ਮਹਿਲਾ ਸਿੰਗਲਸ ਈਵੈਂਟ 'ਚ ਗੋਲਡ ਮੈਡਲ ਅਤੇ ਸਿਲਵਰ ਮੈਡਲ ਦੋਹਾਂ 'ਤੇ ਭਾਰਤ ਨੇ ਕਬਜ਼ਾ ਕਰ ਲਿਆ ਹੈ। ਸਾਇਨਾ ਨੇਹਵਾਲ ਨੇ ਬੈਡਮਿੰਟਨ ਦੇ ਮਹਿਲਾ ਸਿੰਗਲਸ ਫਾਈਨਲ 'ਚ ਪੀ.ਵੀ. ਸਿੰਧੂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਜਦਕਿ ਪੀ.ਵੀ. ਸਿੰਧੂ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।
CWG 2018: Saina wins gold, silver has done to Sindhu with silver
ਗੋਲਡ ਮੈਡਲ ਲਈ ਆਖਰੀ ਮੁਕਾਬਲਾ ਭਾਰਤ ਦੀ ਸਾਇਨਾ ਅਤੇ ਪੀ.ਵੀ. ਸਿੰਧੂ ਵਿਚਾਲੇ ਖੇਡਿਆ ਗਿਆ। ਸਾਇਨਾ ਨੇ ਸਿੰਧੂ ਨੂੰ 21-18, 23-21 ਨਾਲ ਹਰਾ ਕੇ ਗੋਲਡ ਆਪਣੇ ਨਾਂ ਕੀਤਾ।
CWG 2018: Saina wins gold, silver has done to Sindhu with silver
ਸਾਇਨਾ ਨੇ ਪਹਿਲਾ ਸੈਟ 21-18 ਨਾਲ ਜਿੱਤਿਆ, ਜਦਕਿ ਦੂਜੇ ਸੈਟ 'ਚ ਸਿੰਧੂ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਸਾਇਨਾ 'ਤੇ ਸ਼ੁਰੂਆਤੀ ਬੜ੍ਹਤ ਬਣਾਈ। ਪਰ ਸਾਇਨਾ ਨੇ ਆਖਰੀ ਮੌਕੇ 'ਤੇ ਫਿਰ ਤੋਂ ਵਾਪਸੀ ਕੀਤੀ ਅਤੇ ਗੋਲਡ ਮੈਡਲ ਆਪਣੇ ਨਾਂ ਕੀਤਾ।