
ਆਈਪੀਐਲ ਦੇ ਸੀਜ਼ਨ 11 ਵਿਚ ਕਿੰਗਜ਼ ਇਲੈਵਨ ਪੰਜਾਬ ਵਲੋਂ ਚੰਗੀ ਸ਼ੁਰੂਆਤ ਤੋਂ ਬਾਅਦ ਹੁਣ ਟੀਮ ਲੜਖੜਾਉਂਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਮੈਚਾਂ ਵਿਚ...
ਇੰਦੌਰ : ਆਈਪੀਐਲ ਦੇ ਸੀਜ਼ਨ 11 ਵਿਚ ਕਿੰਗਜ਼ ਇਲੈਵਨ ਪੰਜਾਬ ਵਲੋਂ ਚੰਗੀ ਸ਼ੁਰੂਆਤ ਤੋਂ ਬਾਅਦ ਹੁਣ ਟੀਮ ਲੜਖੜਾਉਂਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਮੈਚਾਂ ਵਿਚ ਵਿਰੋਧੀ ਟੀਮਾਂ ਦੇ ਨੱਕ ਵਿਚ ਦਮ ਕਰਨ ਵਾਲੀ ਪੰਜਾਬ ਦੀ ਟੀਮ ਦਾ ਹੁਣ ਲਗਾਤਾਰ ਮੈਚ ਹਾਰਨਾ ਉਸਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ। ਹੁਣ ਪੰਜਾਬ ਦੇ ਬਚੇ ਦੋ ਮੈਚ ਕਰੋ ਜਾਂ ਮਰੋ ਦੀ ਸਥਿਤੀ ਵਾਲੇ ਹੀ ਹੋਣਗੇ। ਬੀਤੀ ਰਾਤ ਖੇਡੇ ਗਏ ਪੰਜਾਬ ਤੇ ਬੈਂਗਲੁਰੂ ਦੇ ਮੈਚ ਵਿਚ ਪੰਜਾਬ ਨੂੰ ਵਿਰਾਟ ਦੀ ਟੀਮ ਨੇ 10 ਵਿਕਟਾਂ ਨਾਲ ਹਰਾ ਦਿਤਾ।
bangalore vs punjab
ਇਸ ਜਿੱਤ ਤੋਂ ਬਾਅਦ ਬੈਂਗਰੁਲੂ ਦੇ ਨਾਕ ਆਉਟ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਕਾਇਮ ਹਨ। ਇਸ ਮੈਚ ਦੇ ਹੀਰੋ ਰਹੇ ਉਮੇਸ਼ ਯਾਦਵ ਨੇ ਅਪਣੇ ਚਾਰ ਓਵਰਾਂ ਦੇ ਸਪੈੱਲ ਵਿਚ 23 ਦੋੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਯੁਜਵੇਂਦਰ ਚਾਹਲ ਨੇ ਦੋ ਓਵਰਾਂ ਵਿਚ 6 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਕੌਲਿਨ ਡੀ ਗ੍ਰੈਂਡਹੋਮ, ਮੁਹੰਮਦ ਸਿਰਾਜ ਤੇ ਮੋਇਨ ਅਲੀ ਨੇ ਇਕ-ਇਕ ਵਿਕਟ ਹਾਸਲ ਕੀਤੀ।
bangalore vs punjab
ਬੈਂਗਲੁਰੂ ਦੀ ਚੰਗੀ ਗੇਂਦਬਾਜ਼ੀ ਸਦਕਾ ਪੰਜਾਬ ਦੀ ਪੂਰੀ ਟੀਮ 15.1 ਓਵਰਾਂ ਵਿਚ 87 ਦੋੜਾਂ 'ਤੇ ਆਲ ਆਉਟ ਹੋ ਗਈ। ਇਸ ਛੋਟੇ ਟੀਚੇ ਦਾ ਪਿਛਾ ਕਰਨ ਉਤਰੀ ਕੋਹਲੀ ਦੀ ਟੀਮ ਨੇ ਬਿਨਾ ਕੋਈ ਖਿਡਾਰੀ ਆਉਟ ਹੋਏ ਇਹ ਟੀਚਾ ਜਲਦ ਹਾਸਲ ਕਰ ਲਿਆ। ਇਸ ਪਾਰੀ ਦੌਰਾਨ ਕਪਤਾਨ ਕੋਹਲੀ ਤੇ ਪਾਰਧਿਵ ਪਟੇਲ ਦੇ ਕ੍ਰਮਵਾਰ 48 ਤੇ 40 ਦੋੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਬੈਂਗਲੌਰ ਵਲੋਂ ਇਹ ਟੀਚਾ 71 ਗੇਂਦਾ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ।