ਨੀਰਜ ਚੋਪੜਾ ਨੇ ਤਿੰਨ ਸਾਲਾਂ ’ਚ ਪਹਿਲੇ ਘਰੇਲੂ ਟੂਰਨਾਮੈਂਟ ’ਚ ਸੋਨ ਤਗਮਾ ਜਿੱਤਿਆ 
Published : May 15, 2024, 9:54 pm IST
Updated : May 15, 2024, 9:54 pm IST
SHARE ARTICLE
Neeraj Chopra
Neeraj Chopra

ਚੌਥੇ ਗੇੜ ’ਚ ਨੀਰਜ ਨੇ 82.27 ਮੀਟਰ ਦੀ ਕੋਸ਼ਿਸ਼ ਨਾਲ ਲੀਡ ਹਾਸਲ ਕੀਤੀ

ਭੁਵਨੇਸ਼ਵਰ: ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਭੁਵਨੇਸ਼ਵਰ ’ਚ ਫੈਡਰੇਸ਼ਨ ਕੱਪ ਦੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ’ਚ ਹੌਲੀ ਸ਼ੁਰੂਆਤ ਕਰਨ ਤੋਂ ਬਾਅਦ ਸੋਨ ਤਮਗਾ ਜਿੱਤਿਆ। 

ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਪਹਿਲੀ ਵਾਰ ਘਰੇਲੂ ਮੁਕਾਬਲੇ ’ਚ ਹਿੱਸਾ ਲੈ ਰਹੇ 26 ਸਾਲ ਦੇ ਸੁਪਰਸਟਾਰ ਨੂੰ ਸ਼ੁਰੂਆਤ ’ਚ ਕੁੱਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਤਿੰਨ ਗੇੜਾਂ ਤੋਂ ਬਾਅਦ ਦੂਜੇ ਸਥਾਨ ’ਤੇ ਸਨ। ਚੌਥੇ ਗੇੜ ’ਚ, ਉਸ ਨੇ 82.27 ਮੀਟਰ ਦੀ ਕੋਸ਼ਿਸ਼ ਨਾਲ ਲੀਡ ਹਾਸਲ ਕੀਤੀ ਅਤੇ ਫਾਈਨਲ ਗੇੜ ’ਚ ਜੈਵਲਿਨ ਨਹੀਂ ਸੁੱਟਿਆ ਕਿਉਂਕਿ ਚਾਂਦੀ ਤਮਗਾ ਜੇਤੂ ਡੀ.ਪੀ. ਮਨੂ ਨੇ ਅਪਣਾ ਆਖਰੀ ਥ੍ਰੋਅ ਸੁੱਟਿਆ ਸੀ। 

ਚੋਪੜਾ ਨੇ ਆਖਰੀ ਵਾਰ 17 ਮਾਰਚ, 2021 ਨੂੰ ਇਸੇ ਟੂਰਨਾਮੈਂਟ ’ਚ ਘਰੇਲੂ ਮੁਕਾਬਲੇ ’ਚ ਹਿੱਸਾ ਲਿਆ ਸੀ, ਜਿੱਥੇ ਉਸ ਨੇ 87.80 ਮੀਟਰ ਦੇ ਥਰੋ ਨਾਲ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਟੋਕੀਓ ਓਲੰਪਿਕ ’ਚ ਇਤਿਹਾਸਕ ਸੋਨ ਤਮਗਾ ਜਿੱਤਿਆ। ਫਿਰ 2022 ਵਿਚ ਡਾਇਮੰਡ ਲੀਗ ਚੈਂਪੀਅਨ ਅਤੇ 2023 ਵਿਚ ਵਿਸ਼ਵ ਚੈਂਪੀਅਨ ਬਣਿਆ। ਉਸ ਨੇ ਚੀਨ ’ਚ ਏਸ਼ੀਅਨ ਖੇਡਾਂ ਦਾ ਸੋਨ ਤਗਮਾ ਵੀ ਬਰਕਰਾਰ ਰੱਖਿਆ। 

ਚੋਪੜਾ ਨੇ ਡਾਇਮੰਡ ਲੀਗ ਦੇ ਤਿੰਨ ਪੜਾਅ ਵੀ ਜਿੱਤੇ ਅਤੇ 2022 ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗਮਾ ਜਿੱਤਿਆ। ਹਾਲਾਂਕਿ, ਉਹ ਅਜੇ ਤਕ 90 ਮੀਟਰ ਦੇ ਨਿਸ਼ਾਨ ਨੂੰ ਛੂਹ ਨਹੀਂ ਸਕਿਆ ਹੈ। ਉਸ ਦਾ ਨਿੱਜੀ ਬਿਹਤਰੀਨ ਅਤੇ ਕੌਮੀ ਰੀਕਾਰਡ 89.94 ਮੀਟਰ ਹੈ। 

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement