ਆਈਸੀਸੀ ਨੇ ਜਾਰੀ ਕੀਤੀ ਵਰਲਡ-11 ਦੀ ਟੀਮ
Published : Jul 15, 2019, 6:13 pm IST
Updated : Jul 15, 2019, 6:13 pm IST
SHARE ARTICLE
ICC World Cup 2019: Best XI of the tournament
ICC World Cup 2019: Best XI of the tournament

ਵਿਰਾਟ-ਧੋਨੀ ਨੂੰ ਨਹੀਂ ਮਿਲੀ ਥਾਂ

ਨਵੀਂ ਦਿੱਲੀ : ਇੰਗਲੈਂਡ ਅਤੇ ਵੇਲਜ਼ 'ਚ ਐਤਵਾਰ ਨੂੰ ਖ਼ਤਮ ਹੋਏ ਆਈਸੀਸੀ ਵਿਸ਼ਵ ਕ੍ਰਿਕਟ ਦੇ 12ਵੇਂ ਐਡੀਸ਼ਨ ਤੋਂ ਬਾਅਦ ਆਈਸੀਸੀ ਨੇ ਆਪਣੀ ਵਿਸ਼ਵ ਕੱਪ ਟੀਮ ਦੀ ਘੋਸ਼ਣਾ ਕੀਤੀ ਹੈ। ਇਸ ਟੀਮ 'ਚ ਭਾਰਤ ਦੇ ਸਿਰਫ਼ ਦੋ ਖਿਡਾਰੀਆਂ ਨੂੰ ਥਾਂ ਮਿਲੀ ਹੈ ਪਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੂੰ ਇਸ ਟੀਮ 'ਚ ਥਾਂ ਨਹੀਂ ਮਿਲੀ ਹੈ। ਭਾਰਤ ਵੱਲੋਂ ਇਸ ਟੂਰਨਾਮੈਂਟ 'ਚ ਸ਼ਾਨਦਾਰ ਫ਼ਾਰਮ 'ਚ ਰਹੇ ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੂੰ ਟੀਮ 'ਚ ਥਾਂ ਮਿਲੀ ਹੈ।

Virat kohli and Mahinder DhoniVirat kohli and MS Dhoni

ਆਈਸੀਸੀ ਨੇ ਆਪਣੀ ਵਿਸ਼ਵ ਕੱਪ ਟੀਮ ਦਾ ਕਪਤਾਨ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਚੁਣਿਆ ਹੈ। ਇਸ ਟੀਮ 'ਚ ਸੱਭ ਤੋਂ ਵੱਧ 4 ਖਿਡਾਰੀ ਇੰਗਲੈਂਡ ਤੋਂ, ਭਾਰਤ 2, ਆਸਟ੍ਰੇਲੀਆ 2, ਬੰਗਲਾਦੇਸ਼ 1 ਅਤੇ ਨਿਊਜ਼ੀਲੈਂਡ ਦੇ 3 ਖਿਡਾਰੀ ਸ਼ਾਮਲ ਹਨ। ਹਾਲਾਂਕਿ ਟਰੈਂਟ ਬੋਲਟ ਨੂੰ 12ਵੇਂ ਖਿਡਾਰੀ ਵਜੋਂ ਇਸ ਟੀਮ 'ਚ ਥਾਂ ਮਿਲੀ ਹੈ।

ICC World Cup 2019: Best XI of the tournamentICC World Cup 2019: Best XI of the tournament

ਆਈਸੀਸੀ ਨੇ ਆਪਣੀ ਟੀਮ 'ਚ ਉਨ੍ਹਾਂ ਖਿਡਾਰੀਆਂ ਨੂੰ ਚੁਣਿਆ ਹੈ, ਜਿਨ੍ਹਾਂ ਨੇ 7 ਹਫ਼ਤੇ ਤਕ ਚੱਲੇ ਇਸ ਟੂਰਨਾਮੈਂਟ 'ਚ ਆਪਣੇ ਖੇਡ ਨਾਲ ਸਾਰਿਆਂ ਨੂੰ ਪ੍ਰਭਾਵਤ ਕੀਤਾ। ਟੀਮ 'ਚ ਬੇਨ ਸਟੋਕਸ ਅਤੇ ਸ਼ਾਕਿਬ ਅਲ ਹਸਨ ਨੂੰ ਆਲਰਾਊਂਡਰ ਵਜੋਂ ਸ਼ਾਮਲ ਕੀਤਾ ਗਿਆ ਹੈ। 

ICC World Cup 2019: Best XI of the tournamentICC World Cup 2019: Best XI of the tournament

ਆਈਸੀਸੀ ਵਿਸ਼ਵ ਕੱਪ-11 :

  1. ਜੇਸਨ ਰੋਏ
  2. ਰੋਹਿਤ ਸ਼ਰਮਾ
  3. ਕੇਨ ਵਿਲੀਅਮਸਨ
  4. ਜੋ ਰੂਟ
  5. ਸ਼ਾਕਿਬ ਅਲ ਹਸਨ
  6. ਬੇਨ ਸਟੋਕਸ
  7. ਅਲੈਕਸ ਕੈਰੀ
  8. ਮਿਚੇਲ ਸਟਾਰਕ
  9. ਜੋਫ਼ਰਾ ਆਰਚਰ
  10. ਲੁਕੀ ਫ਼ਰਗਿਊਸਨ
  11. ਜਸਪ੍ਰੀਤ ਬੁਮਰਾਹ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement