
ਮਯੰਕ ਅਗਰਵਾਲ ਨੂੰ ਮਿਲ ਸਕਦੀ ਹੈ ਟੀਮ ਵਿਚ ਜਗ੍ਹਾ
ਨਵੀਂ ਦਿੱਲੀ: ਭਾਰਤੀ ਆਲਰਾਉਂਡਰ ਵਿਜੇ ਸ਼ੰਕਰ ਪੈਰ ਦੀ ਉਂਗਲ 'ਤੇ ਸੱਟ ਲੱਗਣ ਕਾਰਨ ਵਰਲਡ ਕੱਪ ਟੀਮ ਤੋਂ ਬਾਹਰ ਹੋ ਗਏ ਹਨ। ਉਹਨਾਂ ਨੂੰ ਜਸਪ੍ਰੀਤ ਬੁਮਰਾਹ ਦੀ ਗੇਂਦ ਲੱਗੀ ਸੀ। ਸੱਟ ਸ਼ੁਰੂਆਤ ਵਿਚ ਜ਼ਿਆਦਾ ਗੰਭੀਰ ਨਹੀਂ ਲੱਗ ਰਹੀ ਸੀ ਪਰ ਬਾਅਦ ਵਿਚ ਉਹਨਾਂ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ। ਇਸ ਵਜ੍ਹਾ ਕਰ ਕੇ ਸ਼ੰਕਰ ਇੰਗਲੈਂਡ ਦੇ ਵਿਰੁਧ ਮੈਚ ਨਹੀਂ ਖੇਡੇ ਸਨ। ਉਹਨਾਂ ਦੀ ਥਾਂ ਮਯੰਕ ਅਗਰਵਾਲ ਦੇ ਖੇਡਣ ਦੀ ਪੂਰੀ ਸੰਭਾਵਨਾ ਹੈ।
World Cup 2019
ਪਿਛਲੇ ਸਾਲ ਆਸਟ੍ਰੇਲੀਆ ਵਿਰੁਧ ਟੈਸਟ ਵਿਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਬੱਲੇਬਾਜ਼ ਅਗਰਵਾਲ ਹੁਣ ਤਕ ਇੰਟਰਨੈਸ਼ਨਲ ਵਨਡੇ ਵਿਚ ਨਹੀਂ ਖੇਡੇ ਹਨ। ਸੂਤਰਾਂ ਮੁਤਾਬਕ ਵਿਜੇ ਦੀ ਸਥਿਤੀ ਬਹੁਤ ਗੰਭੀਰ ਹੈ ਇਸ ਲਈ ਉਹ ਇਸ ਮੁਕਾਬਲੇ ਦਾ ਹਿੱਸਾ ਨਹੀਂ ਬਣ ਸਕਦੇ। ਫਿਲਹਾਲ ਉਹ ਘਰ ਵਾਪਸ ਜਾ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਦੇ ਮੈਨੇਜਮੈਂਟ 28 ਸਾਲ ਕਰਨਾਟਕ ਦੇ ਖਿਡਾਰੀ ਮਯੰਕ ਅਗਰਵਾਲ ਨੂੰ ਵਿਜੇ ਸ਼ੰਕਰ ਦੀ ਜਗ੍ਹਾ ਟੀਮ ਵਿਚ ਲਿਆਉਣ ਦੀ ਪੂਰੀ ਸੰਭਾਵਨਾ ਵਿਚ ਹੈ ਕਿਉਂ ਕਿ ਉਹ ਬਹੁਤ ਚੰਗਾ ਬੱਲੇਬਾਜ਼ ਹੈ।
Vijay Shankar
ਜੇ ਅਗਲੇ ਦੋ ਮੈਚਾਂ ਵਿਚ ਰਿਸ਼ਭ ਪੰਤ ਅਸਫ਼ਲ ਰਹੇ ਤਾਂ ਕੇਐਲ ਰਾਹੁਲ ਨੂੰ ਨੰਬਰ-4 'ਤੇ ਉਤਾਰਿਆ ਜਾਵੇਗਾ ਅਤੇ ਅਗਰਵਾਲ ਤੋਂ ਓਪਨਿੰਗ ਕਰਵਾਈ ਜਾ ਸਕਦੀ ਹੈ। ਲੋਕਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਅਗਰਵਾਲ ਦੇ ਨਾਮ 'ਤੇ ਆਈਸੀਸੀ ਦੀ ਟੂਰਨਾਮੈਂਟ ਤਕਨੀਕੀ ਕਮੇਟੀ ਮੋਹਰ ਲਗਾ ਦੇਵੇਗੀ। ਇਸ ਤੋਂ ਬਾਅਦ ਇਹ ਖਿਡਾਰੀ ਬਰਮਿੰਘਮ ਪਹੁੰਚਣਗੇ ਅਤੇ ਲੀਡਜ਼ ਦੀ ਯਾਤਰਾ ਕਰਨਗੇ।
ਦਸ ਦਈਏ ਕਿ ਐਤਵਾਰ ਨੂੰ ਵਿਜੇ ਸ਼ੰਕਰ ਦੀ ਗੈਰ ਮੌਜੂਦਗੀ ਵਿਚ ਇੰਗਲੈਂਡ ਵਿਰੁਧ ਖੇਡੇ ਗਏ ਮੁਕਾਬਲੇ ਵਿਚ ਭਾਰਤ 31 ਦੌੜਾਂ ਨਾਲ ਹਾਰ ਗਿਆ ਸੀ। ਹੁਣ ਫਿਰ ਮੰਗਲਵਾਰ ਨੂੰ ਟੀਮ ਇੰਡੀਆ ਉਸੇ ਮੈਦਾਨ 'ਤੇ ਬੰਗਲਾਦੇਸ਼ ਨਾਲ ਮੁਕਾਬਲਾ ਖੇਡੇਗੀ।