
ਪਾਜ਼ੇਟਿਵ ਪਾਏ ਜਾਣ ਤੋਂ ਬਾਅਦ, ਖਿਡਾਰੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ
ਨਵੀਂ ਦਿੱਲੀ: ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਨੂੰ ਲੈ ਕੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਹ ਲੜੀ ਨਿਯਮਤ ਸਮੇਂ ਤੇ ਸ਼ੁਰੂ ਹੋਏਗੀ ਜਾਂ ਨਹੀਂ ਇਹ ਕਹਿਣਾ ਮੁਸ਼ਕਲ ਹੋ ਗਿਆ ਹੈ। ਇੰਗਲੈਂਡ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਹੋਏ ਵਾਧੇ ਦਾ ਅਸਰ ਭਾਰਤੀ ਟੀਮ ਉੱਤੇ ਵੀ ਪਿਆ ਹੈ।
Indian cricket team
ਰਿਪੋਰਟਾਂ ਦੇ ਅਨੁਸਾਰ ਟੀਮ ਇੰਡੀਆ ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ ਵਿੱਚ ਪਾਏ ਗਏ ਹਨ। ਪਾਜ਼ੇਟਿਵ ਪਾਏ ਜਾਣ ਤੋਂ ਬਾਅਦ, ਖਿਡਾਰੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਟੀਮ ਇੰਡੀਆ ਵਿਚ ਕੋਰੋਨਾ ਸੰਕਰਮਿਤ ਖਿਡਾਰੀਆਂ ਦੀ ਗਿਣਤੀ ਵੱਧ ਸਕਦੀ ਹੈ।
Indian cricket team
ਨਿਊਜ਼ੀਲੈਂਡ ਖ਼ਿਲਾਫ਼ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਤੋਂ ਬਾਅਦ ਟੀਮ ਇੰਡੀਆ ਇਨ੍ਹਾਂ ਦਿਨਾਂ ਵਿੱਚ ਤਿੰਨ ਹਫ਼ਤਿਆਂ ਦੇ ਬਰੇਕ ‘ਤੇ ਹੈ। ਇਸ ਦੌਰਾਨ ਭਾਰਤ ਦੇ ਕਈ ਖਿਡਾਰੀ ਬ੍ਰਿਟੇਨ ਦੀਆਂ ਵੱਖ-ਵੱਖ ਥਾਵਾਂ 'ਤੇ ਘੁੰਮਦੇ ਵਿਖਾਈ ਦਿੱਤੇ। ਇਸੇ ਦੌਰਾਨ, ਉਹਨਾਂ ਕੋਰੋਨਾ ਦੀ ਲਾਗ ਲੱਗਣ ਦੀ ਸੰਭਾਵਨਾ ਹੈ।
Indian Cricket Team
ਖ਼ਬਰਾਂ ਅਨੁਸਾਰ ਬ੍ਰਿਟੇਨ ਵਿਚ ਦੋ ਭਾਰਤੀ ਖਿਡਾਰੀ ਕੋਰੋਨਾ ਸੰਕਰਮਿਤ ਪਾਏ ਗਏ ਬਨ ਅਤੇ ਹੁਣ ਦੋਵੇਂ ਠੀਕ ਹੋ ਰਹੇ ਹਨ, ਜਿਨ੍ਹਾਂ ਵਿਚੋਂ ਇਕ ਦੀ ਰਿਪੋਰਟ ਨੈਗੇਟਿਵ ਆਈ ਹੈ। ਦੂਜੇ ਖਿਡਾਰੀ ਦਾ ਟੈਸਟ 18 ਜੁਲਾਈ ਨੂੰ ਕੀਤਾ ਜਾਵੇਗਾ, ਉਦੋਂ ਤਕ ਉਸ ਦਾ 10 ਦਿਨਾਂ ਦਾ ਆਈਸ਼ੋਲੇਸ਼ਨ ਦਾ ਸਮਾਂ ਵੀ ਪੂਰਾ ਹੋ ਜਾਵੇਗਾ।