Champions Trophy: BCCI ਲਿਖਤੀ ਰੂਪ ’ਚ ਦੇਵੇ ਕਿ ਭਾਰਤ ਸਰਕਾਰ ਨੇ ਪਾਕਿ ’ਚ ਖੇਡਣ ਦੀ ਇਜਾਜ਼ਤ ਨਹੀਂ ਦਿਤੀ : ਪਾਕਿ ਕ੍ਰਿਕਟ ਬੋਰਡ
Published : Jul 15, 2024, 4:53 pm IST
Updated : Jul 15, 2024, 4:53 pm IST
SHARE ARTICLE
BCCI should give in writing that Indian government has not given permission to play in Pakistan: Pakistan Cricket Board
BCCI should give in writing that Indian government has not given permission to play in Pakistan: Pakistan Cricket Board

Champions Trophy: ਪੀ.ਸੀ.ਬੀ. ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿਤੀ।

 

Champions Trophy: ਪਾਕਿਸਤਾਨ ਕ੍ਰਿਕਟ ਬੋਰਡ ਚਾਹੁੰਦਾ ਹੈ ਕਿ ਬੀ.ਸੀ.ਸੀ.ਆਈ. ਇਸ ਗੱਲ ਦਾ ਲਿਖਤੀ ਸਬੂਤ ਦੇਵੇ ਕਿ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤੀ ਟੀਮ ਨੂੰ ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਹੈ। ਪੀ.ਸੀ.ਬੀ. ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿਤੀ।

ਪੜ੍ਹੋ ਇਹ ਖ਼ਬਰ :  Sukhbir Singh Badal: 5 ਸਿੰਘ ਸਾਹਿਬਾਨਾਂ ਨੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਦੇ ਮਾਮਲੇ 'ਚ ਸੁਖਬੀਰ ਬਾਦਲ ਤੋਂ ਮੰਗਿਆ ਜਵਾਬ

ਮੇਜ਼ਬਾਨ ਬੋਰਡ ਚਾਹੁੰਦਾ ਹੈ ਕਿ ਇਹ ਮਾਮਲਾ ਜਲਦੀ ਹੱਲ ਹੋ ਜਾਵੇ ਕਿਉਂਕਿ ਟੂਰਨਾਮੈਂਟ ਅਗਲੇ ਸਾਲ ਫ਼ਰਵਰੀ-ਮਾਰਚ ਵਿਚ ਹੋਣਾ ਹੈ।

ਕੋਲੰਬੋ ’ਚ 19 ਜੁਲਾਈ ਨੂੰ ਹੋਣ ਵਾਲੀ ਆਈ.ਸੀ.ਸੀ. ਦੀ ਸਾਲਾਨਾ ਕਾਨਫਰੰਸ ’ਚ ‘ਹਾਈਬ੍ਰਿਡ ਮਾਡਲ’ ਏਜੰਡੇ ’ਚ ਨਹੀਂ ਹੈ। ਇਸ ਦੇ ਤਹਿਤ ਭਾਰਤੀ ਟੀਮ ਅਪਣੇ ਮੈਚ ਯੂ.ਏ.ਈ. ’ਚ ਖੇਡੇਗੀ। 

ਪੜ੍ਹੋ ਇਹ ਖ਼ਬਰ :  Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਸੁਣਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ

ਪੀ.ਸੀ.ਬੀ. ਦੇ ਇਕ ਸੂਤਰ ਨੇ ਕਿਹਾ, ‘‘ਜੇਕਰ ਭਾਰਤ ਸਰਕਾਰ ਨੇ ਇਜਾਜ਼ਤ ਨਹੀਂ ਦਿਤੀ ਹੈ ਤਾਂ ਇਸ ਨੂੰ ਲਿਖਤੀ ਰੂਪ ਵਿਚ ਦੇਣਾ ਹੋਵੇਗਾ ਅਤੇ ਬੀ.ਸੀ.ਸੀ.ਆਈ. ਨੂੰ ਤੁਰਤ ਆਈ.ਸੀ.ਸੀ. ਨੂੰ ਚਿੱਠੀ ਜਾਰੀ ਕਰਨੀ ਚਾਹੀਦੀ ਹੈ।’’

ਪੜ੍ਹੋ ਇਹ ਖ਼ਬਰ :   Punjab News: ਬਰਨਾਲਾ ’ਚ ਨਸ਼ਈਆਂ ਦੀ ਕਰਤੂਤ : ਨਾਬਾਲਗ ਦੀ ਕੀਤੀ ਕੁੱਟਮਾਰ, ਖੋਹੇ ਪੈਸੇ ਤੇ ਕੱਟੇ ਵਾਲ

ਉਨ੍ਹਾਂ ਕਿਹਾ, ‘‘ਅਸੀਂ ਲਗਾਤਾਰ ਕਹਿ ਰਹੇ ਹਾਂ ਕਿ ਬੀ.ਸੀ.ਸੀ.ਆਈ. ਆਈ.ਸੀ.ਸੀ. ਨੂੰ ਲਿਖਤੀ ਰੂਪ ’ਚ ਸੂਚਿਤ ਕਰੇ ਕਿ ਟੀਮ ਟੂਰਨਾਮੈਂਟ ਲਈ 5-6 ਮਹੀਨੇ ਪਹਿਲਾਂ ਪਾਕਿਸਤਾਨ ਜਾਵੇਗੀ।’’

ਬੀ.ਸੀ.ਸੀ.ਆਈ. ਨੇ ਹਮੇਸ਼ਾ ਕਿਹਾ ਹੈ ਕਿ ਪਾਕਿਸਤਾਨ ’ਚ ਖੇਡਣਾ ਸਰਕਾਰ ਵਲੋਂ ਲਿਆ ਜਾਵੇਗਾ ਅਤੇ 2023 ਵਨਡੇ ਏਸ਼ੀਆ ਕੱਪ ’ਚ ਵੀ ਭਾਰਤ ਦੇ ਮੈਚ ਹਾਈਬ੍ਰਿਡ ਮਾਡਲ ’ਤੇ ਸ਼੍ਰੀਲੰਕਾ ’ਚ ਖੇਡੇ ਗਏ ਸਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੀ.ਸੀ.ਬੀ. ਨੇ ਚੈਂਪੀਅਨਜ਼ ਟਰਾਫੀ ਦੇ ਪ੍ਰੋਗਰਾਮ ਦਾ ਖਰੜਾ ਆਈ.ਸੀ.ਸੀ. ਨੂੰ ਸੌਂਪ ਦਿਤਾ ਹੈ ਜਿੱਥੇ ਭਾਰਤ ਦੇ ਸਾਰੇ ਮੈਚ, ਸੈਮੀਫਾਈਨਲ ਅਤੇ ਫਾਈਨਲ ਲਾਹੌਰ ’ਚ ਹੋਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 1 ਮਾਰਚ ਨੂੰ ਹੋਣਾ ਹੈ। 

ਟੂਰਨਾਮੈਂਟ ਦੀ ਸ਼ੁਰੂਆਤ 19 ਫ਼ਰਵਰੀ ਨੂੰ ਕਰਾਚੀ ’ਚ ਹੋਵੇਗੀ ਅਤੇ ਫਾਈਨਲ 9 ਮਾਰਚ ਨੂੰ ਲਾਹੌਰ ’ਚ ਹੋਵੇਗਾ। ਫਾਈਨਲ ’ਚ ਇਕ ਰਿਜ਼ਰਵ ਦਿਨ ਹੋਵੇਗਾ। 
ਬੀ.ਸੀ.ਸੀ.ਆਈ. ਸੂਤਰਾਂ ਮੁਤਾਬਕ ਭਾਰਤ ਦੀ ਟੀਮ ਪਾਕਿਸਤਾਨ ਨਹੀਂ ਜਾ ਰਹੀ ਹੈ ਅਤੇ ਅਜਿਹੇ ’ਚ ਆਈ.ਸੀ.ਸੀ. ਮੈਨੇਜਮੈਂਟ ਵਾਧੂ ਬਜਟ ਅਲਾਟ ਕਰ ਸਕਦਾ ਹੈ। 

​(For more Punjabi news apart from BCCI should give in writing that Indian government has not given permission to play in Pakistan: Pakistan Cricket Board, stay tuned to Rozana Spokesman)

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement